ਕਰਨਾਲ, 8 ਸਤੰਬਰ, 2021: ਕਿਸਾਨਾਂ ਵੱਲੋਂ ਇਥੇ ਮਿੰਨੀ ਸਕੱਤਰੇਤ ਦਾ ਘਿਰਾਓ ਜਾਰੀ ਹੈ ਤੇ ਸਰਕਾਰ ਨਾਲ ਗੱਲਬਾਤ ਅਜੇ ਤਕ ਬੇਨਤੀਜਾ ਰਹੀ ਹੈ। ਸਰਕਾਰ ਨਾਲ ਕੱਲ੍ਹ ਕਿਸਾਨਾਂ ਦੀ ਗੱਲਬਾਤ ਠੱਪ ਹੋ ਗਈ ਸੀ ਜਦੋਂ ਦੋਵਾਂ ਧਿਰਾਂ ਵਿਚ ਸਹਿਮਤੀ ਨਹੀਂ ਬਣੀ ਸੀ। ਇਸ ਮਗਰੋਂ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਵਿੱਢਿਆ ਗਿਆ ਸੀ ਤੇ ਆ ਕੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਲਿਆ ਸੀ। ਕਿਸਾਨਾਂ ਨੇ ਇਥੇ ਪੱਕੇ ਤੰਬੂ ਗੱਡੇ ਹੋਏ ਹਨ।

