RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

ਹਰਿਆਣਾ ‘ਚ ਕਿਸਾਨਾਂ ਨੂੰ ਭੜਕਾ ਰਹੀ ਹੈ ਪੰਜਾਬ ਸਰਕਾਰ-ਖੱਟਰ |

Jass Grewal by Jass Grewal
August 31, 2021
in ਦੇਸ਼, ਰਾਜਨੀਤੀ
0 0
0

ਹਰਿਆਣਾ ਸਰਕਾਰ ਦੇ 2500 ਦਿਨਾਂ ਦੇ ਕੰਮ ਕਾਰ ਦਾ ਰਿਪੋਰਟ ਕਾਰਡ ਪੇਸ਼ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੋਮਵਾਰ ਨੂੰ ਚੰਡੀਗੜ੍ਹ ਪੈ੍ਰੱਸ ਕਲੱਬ ‘ਚ ਪੈ੍ਰੱਸ ਨੂੰ ਮਿਲੋ ਪ੍ਰੋਗਰਾਮ ‘ਚ ਪੁੱਜੇ ਅਤੇ ਇਸ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀ ਧਿਰਾਂ ਵਿਸ਼ੇਸ਼ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਕਾਂਗਰਸੀ ਨੇਤਾਵਾਂ ਅਤੇ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਨੂੰ ਇਸ ਪੂਰੇ ਅੰਦੋਲਨ ਲਈ ਜ਼ਿੰਮੇਵਾਰ ਦੱਸਿਆ। ਕਰਨਾਲ ‘ਚ ਕਿਸਾਨਾਂ ‘ਤੇ ਲਾਠੀਚਾਰਜ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੇ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਖੱਟਰ ਨੇ ਕਿਹਾ ਕਿ ਉਹ ਕੌਣ ਹੁੰਦੇ ਹਨ, ਜੋ ਉਨ੍ਹਾਂ ਤੋਂ ਮੁਆਫ਼ੀ ਮੰਗਣ ਜਾਂ ਅਸਤੀਫ਼ਾ ਦੇਣ ਲਈ ਕਹਿੰਦੇ ਹਨ। ਬਲਕਿ ਕਿਸਾਨਾਂ ਨੂੰ ਭੜਕਾਉਣ ਲਈ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਬੈਠਣ ਵਾਲੇ ਕਰੀਬ 85 ਫ਼ੀਸਦੀ ਪੰਜਾਬ ਤੋਂ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਵਿਰੋਧੀ ਧਿਰ ਨੂੰ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਕਹਿਣਾ ਚਾਹੀਦਾ ਹੈ।
ਕਰਨਾਲ ਦੀ ਘਟਨਾ ਬਾਰੇ ਖੱਟਰ ਨੇ ਕਿਹਾ ਕਿ ਅੰਦੋਲਨ ਕਰਨ ਵਾਲੇ ਅਤੇ ਕਾਨੂੰਨ ਹੱਥ ‘ਚ ਲੈਣ ਵਾਲੇ ਕਿਸਾਨ ਨਹੀਂ ਬਲਕਿ ਰਾਜਨੀਤੀ ਤੋਂ ਪ੍ਰੇਰਕ ਲੋਕ ਹਨ। ਹਰਿਆਣਾ ਦੇ ਕਿਸਾਨ ਖ਼ੁਸ਼ੀ-ਖ਼ੁਸ਼ੀ ਆਪਣੇ ਖੇਤਾਂ ‘ਚ ਕੰਮ ਕਰ ਰਹੇ ਹਨ। ਇਹ ਪੰਜਾਬ ਦੇ ਕਿਸਾਨ ਹਨ ਜੋ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਬੈਠੇ ਹਨ। ਕਿਸਾਨਾਂ ਨੂੰ ਗੁੰਮਰਾਹ ਕਰਨ ਅਤੇ ਕਰਨਾਲ ‘ਚ ਅਰਾਜਕਤਾ ਪੈਦਾ ਕਰਨ ਲਈ ਭੜਕਾਉਣ ਲਈ ਕਾਂਗਰਸ ਅਤੇ ਕਮਿਊਨਿਸਟ ਨੇਤਾਵਾਂ ‘ਤੇ ਤਿੱਖਾ ਹਮਲਾ ਕਰਦੇ ਹੋਏ ਖੱਟਰ ਨੇ ਕਿਹਾ ਕਿ ਅਜਿਹੇ ਅੰਦੋਲਨਾਂ ਜ਼ਰੀਏ ਜੇਕਰ ਇਨ੍ਹਾਂ ਨੇਤਾਵਾਂ ਨੂੰ ਲਗਦਾ ਹੈ ਕਿ ਉਹ ਆਪਣੇ ਨਿੱਜੀ ਸਵਾਰਥਾਂ ਨੂੰ ਪ੍ਰਾਪਤ ਕਰ ਸਕਦੇ ਹਨ ਤਾਂ ਉਹ ਬਹੁਤ ਗ਼ਲਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੋਧ ਕਰਨ ਵਾਲੇ ਕਿਸਾਨਾਂ ਅਤੇ ਉਨ੍ਹਾਂ ਨੂੰ ਭੜਕਾਉਣ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਰਕਾਰ ਅਜੇ ਵੀ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ। ਸਰਕਾਰ ਉਨ੍ਹਾਂ ਦੇ ਖ਼ਿਲਾਫ਼ ਨਹੀਂ ਹੈ ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਨੂੰ ਸਰਕਾਰ ਵਲੋਂ ਪ੍ਰਦਰਸ਼ਨ ਸਥਾਨਾਂ ‘ਤੇ ਜੋ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਉਹ ਨਹੀਂ ਦਿੱਤੀਆਂ ਜਾਂਦੀਆਂ। ਖੱਟਰ ਨੇ ਕਿਹਾ ਕਿ ਲੋਕਤੰਤਰ ‘ਚ ਹਰ ਕਿਸੇ ਨੂੰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਹਾਲਾਂਕਿ ਜੇਕਰ ਕੋਈ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ‘ਚ ਲੈਂਦਾ ਹੈ ਤਾਂ ਨਿਸਚਿਤ ਰੂਪ ‘ਚ ਪੁਲਿਸ ਨੂੰ ਕਾਨੂੰਨ ਵਿਵਸਥਾ ਨੂੰ ਸੰਭਾਲਣਾ ਹੋਵੇਗਾ। ਕਰਨਾਲ ਘਟਨਾ ਦੌਰਾਨ ਵਾਇਰਲ ਹੋਏ ਇਕ ਅਧਿਕਾਰੀ ਦੇ ਆਡੀਓ ਤੇ ਵੀਡੀਓ ਦੇ ਸਬੰਧ ‘ਚ ਇਕ ਹੋਰ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਜਾਂਚ ਪੁਲਿਸ ਦੇ ਡਾਇਰੈਕਟਰ ਜਨਰਲ ਵਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਾਇਰਲ ਆਡੀਓ ਅਤੇ ਵੀਡੀਓ ਇਕ ਅਲੱਗ ਜਗ੍ਹਾ ਦੀ ਹੈ ਅਤੇ ਜੋ ਘਟਨਾ ਹੋਈ ਉਹ ਅਲੱਗ ਜਗ੍ਹਾ ‘ਤੇ ਹੋਈ ਸੀ। ਇਸ ਲਈ ਦੋਵੇਂ ਘਟਨਾਵਾਂ ਨੂੰ ਆਪਸ ‘ਚ ਨਹੀਂ ਜੋੜਿਆ ਜਾਣਾ ਚਾਹੀਦਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਕਾਰਾਤਮਕ ਗੱਲਬਾਤ ਜ਼ਰੀਏ ਆਪਣੀਆਂ ਮੰਗਾਂ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿਰਫ਼ ਸਕਾਰਾਤਮਕ ਗੱਲਬਾਤ ਨਾਲ ਹੀ ਕਿਸੇ ਮੁੱਦੇ ਨੂੰ ਹੱਲ ਕੀਤਾ ਜਾ ਸਕਦਾ ਹੈ। ਕਿਸੇ ਵੀ ਗੱਲ ‘ਤੇ ਅੜੇ ਰਹਿਣ ਨਾਲ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲ ਸਕਦਾ।

Previous Post

ਦੁਕਾਨਦਾਰਾਂ ਵੱਲੋਂ ਨਵਜੋਤ ਸਿੱਧੂ ਦਾ ਵਿਰੋਧ

Next Post

ਪੰਜ ਪਿਆਰਿਆਂ’ ਦੇ ਬਿਆਨ ਲਈ ਰਾਵਤ ਨੇ ਮੰਗੀ ਮੁਆਫ਼ੀ |

Next Post
ਪੰਜ ਪਿਆਰਿਆਂ’ ਦੇ ਬਿਆਨ ਲਈ ਰਾਵਤ ਨੇ ਮੰਗੀ ਮੁਆਫ਼ੀ |

ਪੰਜ ਪਿਆਰਿਆਂ' ਦੇ ਬਿਆਨ ਲਈ ਰਾਵਤ ਨੇ ਮੰਗੀ ਮੁਆਫ਼ੀ |

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers