ਭਾਰਤ ਦੀ ਭਾਵਿਨਾ ਪਟੇਲ ਨੇ ਟੋਕਿਓ ਓਲੰਪਿਕ ਵਿਚ ਚੱਲ ਰਹੇ ਪੈਰਾਲੰਪਿਕ ਗੇਮਸ ਵਿਚ ਇਤਿਹਾਸ ਰਚਿਆ ਹੈ। ਆਪਣੇ ਪਹਿਲੇ ਹੀ ਪੈਰਾਲੰਪਿਕ ਵਿਚ ਭਾਵਿਨਾ ਪਟੇਲ ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੀ। ਭਾਵਿਨਾ ਭਾਰਤ ਵੱਲੋਂ ਪੈਰਾਲੰਪਿਕ ਵਿਚ ਟੇਬਲ ਟੈਨਿਸ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।
ਭਾਵਿਨਾ ਕੋਲ ਗੋਲਡ ਜਿੱਤਣ ਦਾ ਮੌਕਾ ਸੀ ਪਰ ਫਾਇਨਲ ਵਿਚ ਚੀਨ ਦੀ ਯਿੰਗ ਨੇ ਉਸ ਨੂੰ ਸਿੱਧੇ ਗੇਮ ਵਿਚ ਮਾਤ ਦੇ ਦਿੱਤੀ। 19 ਮਿੰਟ ਚੱਲੇ ਮੁਕਾਬਲੇ ਵਿਚ ਭਾਵਿਨਾ ਪਟੇਲ ਵਰਲਡ ਨੰਬਰ ਵਨ ਯਿੰਗ ਨੂੰ ਸਖ਼ਤ ਟੱਕਰ ਦੇਣ ਵਿਚ ਕਾਮਯਾਬ ਨਹੀਂ ਹੋ ਸਕੀ। ਯਿੰਗ ਨੇ ਪਹਿਲੀ ਗੇਮ ਵਿਚ ਹੀ ਭਾਵਿਨਾ ਤੇ ਆਪਣਾ ਦਬਾਅ ਬਣਾ ਲਿਆ ਸੀ।
ਸੈਮੀਫਾਇਨਲ ‘ਚ ਹਾਲਾਂਕਿ ਭਾਵਿਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ ‘ਚ ਨੰਬਰ ਤਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ ਹੈ। ਬੇਹੱਦ ਸਖ਼ਤ ਮੁਕਾਬਲੇ ‘ਚ ਭਾਵਿਨਾ ਪਟੇਲ ਨੇ ਮਿਆਓ ਨੂੰ 3-2 ਨਾਲ ਹਰਾਇਆ। ਫਾਇਨਲ ‘ਚ ਪਹੁੰਚਣ ਦੇ ਨਾਲ ਹੀ ਭਾਵਨਾ ਪਟੇਲ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ ਗੇਮਸ ਤੋਂ ਪਹਿਲਾਂ ਮੈਡਲ ਪੱਕਾ ਕਰ ਲਿਆ ਸੀ।
PM Modi spoke to #BhavinaPatel and congratulated her on winning the Paralympics Silver medal.
PM lauded her efforts and told her that she has scripted history. He wished her the very best for her future endeavours.
(file photos) pic.twitter.com/pQOT88JUyc
— ANI (@ANI) August 29, 2021
