RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

‘ਮੇਰਾ ਪੁੱਤ ਬੇਕਸੂਰ ਹੈ, ਪੁਲਿਸ ਨੇ ਖੇਤਾਂ ‘ਚੋਂ ਚੁੱਕਿਆ’, ਸ਼ੰਭੂ ਬੰਬ ਧਮਾਕਾ ਮਾਮਲੇ ‘ਚ ਗ੍ਰਿਫ਼ਤਾਰ ਨੌਜਵਾਨਾਂ ਦੇ ਪਰਿਵਾਰ ਨੇ ਪੁਲਿਸ ‘ਤੇ ਚੁੱਕੇ ਵੱਡੇ ਸਵਾਲ !

ਜੇਕਰ ਕੋਈ ਵਿਦੇਸ਼ਾਂ ‘ਚੋਂ ਪੈਸੇ ਆਉਂਦੇ ਹੁੰਦੇ ਤਾਂ ਕੋਠੀਆਂ ਪਾ ਕੇ ਬੈਠ ਜਾਂਦੇ। ਪਟਿਆਲਾ ਤੋਂ ਨਹੀਂ ਬਲਕਿ ਉਸ ਨੂੰ ਪਿੰਡ ਦੇ ਖੇਤ ’ਚੋਂ ਫੜਿਆ ਹੈ।

Jass Grewal by Jass Grewal
April 29, 2026
in ਪੰਜਾਬ
Reading Time: 1 min read
0 0
0

ਸ਼ੰਭੂ-ਅੰਬਾਲਾ ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮਾਨਸਾ ਦੇ ਪਰਦੀਪ ਸਿੰਘ ਖਾਲਸਾ ਅਤੇ ਬੱਪੀਆਣਾ ਦੇ ਕੁਲਵਿੰਦਰ ਸਿੰਘ ਬੱਗਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੁੱਤਾਂ ਨੂੰ ਨਿਰਦੋਸ਼ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਧੱਕਾ ਕੀਤੇ ਜਾਣ ਦੇ ਦੋਸ਼ ਲਗਾਏ ਹਨ।

ਬੱਪੀਆਣਾ ਦੀ ਸਰਬਜੀਤ ਕੌਰ ਨੇ ਰੌਂਦਿਆਂ ਹੋਇਆ ਦੱਸਿਆ ਕਿ ਉਸ ਦੇ ਪੁੱਤ ਕੁਲਵਿੰਦਰ ਸਿੰਘ ਨੂੰ ਖੇਤ ‘ਚੋਂ ਹੀ ਪੁਲਿਸ ਫੜ ਕੇ ਲੈ ਗਈ ਤੇ ਸਾਨੂੰ ਕੁੱਝ ਦੱਸਿਆ ਵੀ ਨਹੀਂ। ਉਸ ਸਮੇਂ ਪਤਾ ਚੱਲਿਆ ਜਦ ਪਿੰਡ ‘ਚ ਪਤਾ ਚੱਲਿਆ ਕਿ ਕੁਲਵਿੰਦਰ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਉਹ ਇਕੱਲਾ ਘਰ ਰਹਿੰਦਾ ਸੀ ਤੇ ਕਿਤੇ ਜਾਂਦਾ ਵੀ ਨਹੀਂ ਸੀ। ਉਹ ਘਰ ਵਿਚ ਪਸ਼ੂ ਹੀ ਰੱਖਦਾ ਸੀ। ਕੁਲਵਿੰਦਰ ਦੇ ਦੋ ਬੇਟੀਆਂ ਤੇ ਇਕ ਬੇਟਾ ਹੈ। ਪਹਿਲਾਂ ਕਦੇ ਵੀ ਪੁਲਿਸ ਨਹੀਂ ਆਈ। ਜੇਕਰ ਕੋਈ ਵਿਦੇਸ਼ਾਂ ‘ਚੋਂ ਪੈਸੇ ਆਉਂਦੇ ਹੁੰਦੇ ਤਾਂ ਕੋਠੀਆਂ ਪਾ ਕੇ ਬੈਠ ਜਾਂਦੇ। ਪਟਿਆਲਾ ਤੋਂ ਨਹੀਂ ਬਲਕਿ ਉਸ ਨੂੰ ਪਿੰਡ ਦੇ ਖੇਤ ’ਚੋਂ ਫੜਿਆ ਹੈ।

ਮਾਨਸਾ ਦੇ ਗ੍ਰਿਫ਼ਤਾਰ ਕੀਤੇ ਗਏ ਪਰਦੀਪ ਸਿੰਘ ਖਾਲਸਾ ਦੀ ਮਾਤਾ ਗੁਣਜੀਤ ਕੌਰ ਨੇ ਆਪਣੇ ਪੁੱਤ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਮੰਗਲਵਾਰ ਨੂੰ ਸਵੇਰੇ ਉਸ ਦੇ ਪੁੱਤ ਪਰਦੀਪ ਸਿੰਘ ਨੂੰ ਪੁਲਿਸ ਫੜ ਕੇ ਲੈ ਗਈ। ਉਹ ਤੇਜ਼ੀ ਨਾਲ ਘਰ ਵਿਚ ਆਏ ਅਤੇ ਘਰ ਦਾ ਸਾਮਾਨ ਫਰੋਲਿਆ। ਪਰਦੀਪ ਬਾਰੇ ਪੁੱਛਣ ਲੱਗੇ। ਪਰਦੀਪ ਅਜੇ ਨਹਾ ਰਿਹਾ ਸੀ ਅਤੇ ਉਸ ਨੂੰ ਬਾਥਰੂਮ ਖੜਕਾ ਕੇ ਬਾਹਰ ਨਿਕਲਣ ਲਈ ਕਹਿਣ ਲੱਗੇ ਬਾਹਰ ਆ। ਉਹ ਬਾਹਰ ਆਇਆ ਤਾਂ ਉਸ ਨੂੰ ਆਪਣੇ ਵਾਲ ਵੀ ਵਾਹੁਣ ਨਾ ਦਿੱਤੇ ਤੇ ਤੁਰੰਤ ਉਸ ਨੂੰ ਬਾਹਰ ਨਿਕਲਦਿਆਂ ਹੀ ਨਾਲ ਲੈ ਗਏ। ਉਸ ਨੂੰ ਕਿਤੋਂ ਬਾਹਰੋਂ ਨਹੀਂ ਫੜ੍ਹਿਆ ਘਰੋਂ ਪੁਲਿਸ ਲੈ ਕੇ ਗਈ ਹੈ। ਸਾਹਮਣੇ ਘਰੋਂ ਸੀਸੀਟੀਵੀ ਕੈਮਰੇ ਵੀ ਉਤਾਰ ਕੇ ਲੈ ਗਏ। ਪੁਲਿਸ ਵਾਲਿਆਂ ਨੇ ਆਪਣੇ ਬੈਚ ਵੀ ਜੇਬ ’ਚ ਪਾ ਲਏ। ਪੁੱਛਗਿਛ ਦਾ ਕਹਿ ਕੇ ਲੈ ਗਏ।

ਮੰਗਲਵਾਰ ਰਾਤ ਫ਼ਿਰ ਮੁਲਾਜ਼ਮ ਆਏ ਤੇ ਘਰ ਵਿਚ ਆ ਕੇ ਫਰੋਲਾ ਫਰਾਲੀ ਕਰਨ ਲੱਗ। ਪਰਦੀਪ ਸਿੰਘ ਖਾਲਸਾ ਦਾ ਅਸਲਾ ਲੱਭਣ ਦੀ ਗੱਲ ਕਰਦੇ ਹੋਏ ਰਾਤ ਤਕਰੀਬਨ 3 ਕੁ ਘੰਟੇ ਤਲਾਸ਼ੀ ਲੈਂਦੇ ਰਹੇ। ਪਾਥੀਆਂ ਦਾ ਗੁਹਾਰਾ ਅਤੇ ਹੋਰ ਸਾਮਾਨ ਵੀ ਖਿਲਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਪੂਰੀ ਤਰ੍ਹਾਂ ਬੇਕਸੂਰ ਹੈ।

Previous Post

ਬੇਅਦਬੀ ਕਾਨੂੰਨ ਵਿਰੁੱਧ ਪਟੀਸ਼ਨ ‘ਤੇ ਹਾਈ ਕੋਰਟ ਦਾ ਸਖ਼ਤ ਰੁਖ਼; ਪਟੀਸ਼ਨਕਰਤਾ ਦੀ ਸਾਖ ਦਾਅ ‘ਤੇ, ਪਹਿਲਾਂ ‘ਯੋਗਤਾ’ ‘ਤੇ ਹੋਵੇਗੀ ਸੁਣਵਾਈ

Next Post

ਪੰਜਾਬ ’ਚ ਨਹਿਰੀ ਪਾਣੀ ਦੀ ਸਪਲਾਈ ਪਹਿਲੀ ਮਈ ਤੋਂ: ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗੀ ਰਾਹਤ

Next Post
ਪੰਜਾਬ ’ਚ ਨਹਿਰੀ ਪਾਣੀ ਦੀ ਸਪਲਾਈ ਪਹਿਲੀ ਮਈ ਤੋਂ: ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗੀ ਰਾਹਤ

ਪੰਜਾਬ ’ਚ ਨਹਿਰੀ ਪਾਣੀ ਦੀ ਸਪਲਾਈ ਪਹਿਲੀ ਮਈ ਤੋਂ: ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗੀ ਰਾਹਤ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers