RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੰਜਾਬ ਪਾਵਰ ਸੈਕਟਰ ‘ਚ ਹੰਗਾਮਾ: ਜੁਆਇੰਟ ਐਕਸ਼ਨ ਕਮੇਟੀ ਨੇ ਖੋਲ੍ਹਿਆ ਬਿਜਲੀ ਮੰਤਰੀ ਖਿਲਾਫ ਮੋਰਚਾ, ਵਿਭਾਗ ਬਦਲਣ ਦੀ ਕੀਤੀ ਮੰਗ

ਉਨ੍ਹਾਂ ਕਿਹਾ ਕਿ ਪ੍ਰਬੰਧਕੀ ਨਾਕਾਮੀਆਂ ਕਾਰਨ ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।

Jass Grewal by Jass Grewal
April 22, 2026
in ਪੰਜਾਬ
Reading Time: 1 min read
0 0
0

ਪੰਜਾਬ ਦੇ ਪਾਵਰ ਸੈਕਟਰ ਵਿੱਚ ਉਸ ਸਮੇਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਨੇ ਸੂਬੇ ਦਾ ਬਿਜਲੀ ਮੰਤਰੀ ਬਦਲਣ ਦੀ ਮੰਗ ਕੀਤੀ ਹੈ। ਕਮੇਟੀ ਨੇ ਸੂਬੇ ਵਿੱਚ ਬਿਜਲੀ ਦੀ ਸਪਲਾਈ ਦੀ ਸਥਿਤੀ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਨਾਕਾਮੀਆਂ ਕਾਰਨ ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਸਰਦੀਆਂ ਵਿੱਚ ਰੱਖ-ਰਖਾਅ ਦੇ ਕੰਮ ਸਮੇਂ ਸਿਰ ਪੂਰੇ ਨਾ ਹੋਣ ਕਾਰਨ ਹੁਣ ਬਿਜਲੀ ਕੱਟ ਲੱਗ ਰਹੇ ਹਨ। ਮੀਟਿੰਗ ਵਿੱਚ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ, ਜੂਨੀਅਰ ਇੰਜੀਨੀਅਰਜ਼ ਕੌਂਸਲ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਸਮੇਤ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

ਕਮੇਟੀ ਸੈਕਟਰੀ ਇੰਜਾਰਜ ਅਜੇ ਪਾਲ ਸਿੰਘ ਅਟਵਾਲ ਦੇ ਹਸਤਾਖਰ ਹੇਠ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਮੰਤਰੀ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਇਕ ਅਪਰਾਧਿਕ ਸ਼ਿਕਾਇਤ ਵਿੱਚ ਆਉਣ ’ਤੇ ਚਿੰਤਾਜਨਕ ਹੈ। ਇੰਜੀਨੀਅਰਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਸਾਂਝੀ ਕਮੇਟੀ ਨੇ ਪਟਿਆਲਾ ਵਿਖੇ ਹੋਈ ਹੰਗਾਮੀ ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਰਪੱਖਤਾ ਅਤੇ ਨੈਤਿਕਤਾ ਦੇ ਆਧਾਰ ’ਤੇ ਬਿਜਲੀ ਮੰਤਰੀ ਦਾ ਪੋਰਟਫੋਲੀਓ ਤੁਰੰਤ ਬਦਲਿਆ ਜਾਵੇ।

ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਲੁਧਿਆਣਾ ਅਦਾਲਤ ਵਿੱਚ ਭਾਰਤੀ ਨਿਆ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੁਝ ਰੀਅਲ ਅਸਟੇਟ ਫਰਮਾਂ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਹੋਈ ਹੈ। ਕਮੇਟੀ ਨੇ ਦਾਅਵਾ ਕੀਤਾ ਕਿ ਇਸ ਸ਼ਿਕਾਇਤ ਦੀ ਜਾਂਚ ਦੇ ਤਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਮੰਤਰੀ ਦੇ ਪਰਿਵਾਰ ਨਾਲ ਜੁੜੇ ਹੋਏ ਹਨ।

ਜਥੇਬੰਦੀ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਬਿਜਲੀ ਵਿਭਾਗ ਵਰਗੇ ਅਹਿਮ ਅਹੁਦੇ ’ਤੇ ਬਣੇ ਰਹਿਣਾ ਨੈਤਿਕ ਤੌਰ ’ਤੇ ਸਹੀ ਨਹੀਂ ਹੈ। ਮੀਟਿੰਗ ਦੌਰਾਨ ਜਥੇਬੰਦੀ ਨੇ ਦੋਸ਼ ਲਾਇਆ ਕਿ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੀਆਂ ਕੀਮਤੀ ਜ਼ਮੀਨਾਂ ਨੂੰ ਵੇਚਣ ਦੇ ਫੈਸਲੇ ਲਏ ਜਾ ਰਹੇ ਹਨ। ਲੀਡਰਸ਼ਿਪ ਅਨੁਸਾਰ, ਜਦੋਂ ਮੰਤਰੀ ਦੇ ਆਪਣੇ ਪਰਿਵਾਰਕ ਹਿੱਤ ਰੀਅਲ ਅਸਟੇਟ ਨਾਲ ਜੁੜੇ ਹੋਣ, ਤਾਂ ਵਿਭਾਗੀ ਜ਼ਮੀਨਾਂ ਦੀ ਵਿਕਰੀ ਦੇ ਫੈਸਲੇ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ।

ਕਮੇਟੀ ਦੇ ਸਕੱਤਰ ਇੰਜਾਰਜ ਅਜੇ ਪਾਲ ਸਿੰਘ ਅਟਵਾਲ ਨੇ ਕਿਹਾ ਕਿ ਜਥੇਬੰਦੀਆਂ ਪਹਿਲਾਂ ਹੀ ਸੰਘਰਸ਼ ਦੇ ਰਾਹ ‘ਤੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਖੁਦ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਬਿਜਲੀ ਵਿਭਾਗ ਦੀ ਛਵੀ ਨੂੰ ਬਚਾਉਣ ਲਈ ਮੰਤਰੀ ਦਾ ਵਿਭਾਗ ਬਦਲਣ।

Previous Post

“ਉਹ ਸਭ ਤੋਂ ਔਖੀਆਂ ਲੜਾਈਆਂ ਵਿਚੋਂ ਇੱਕ ਲੜ ਰਹੀ ਹੈ” – ਅਰਵਿੰਦ ਕੇਜਰੀਵਾਲ ਵਲੋਂ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਸਮਰਥਨ

Next Post

ਸੁਪਰੀਮ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ‘ਤੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ

Next Post
ਸੁਪਰੀਮ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ‘ਤੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ

ਸੁਪਰੀਮ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ 'ਤੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers