RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੰਜਾਬ ’ਚ ਬਣ ਸਕਦੈ ਖਾਦ ਸੰਕਟ

ਸੂਬੇ ’ਚ ਝੋਨੇ ਦੀ ਲਵਾਈ ਦੇ ਨਾਲ ਹੀ ਕਰੀਬ 15 ਜੂਨ ਤੋਂ ਯੂਰੀਆ ਦੀ ਮੰਗ ਸ਼ੁਰੂ ਹੋ ਜਾਣੀ ਹੈ

Jass Grewal by Jass Grewal
April 22, 2026
in ਪੰਜਾਬ
Reading Time: 1 min read
0 0
0

ਪੰਜਾਬ ’ਚ ਇਸ ਵਾਰ ਸਾਉਣੀ ਦੀ ਫ਼ਸਲ ਲਈ ਖਾਦ ਦਾ ਸੰਕਟ ਬਣ ਸਕਦਾ ਹੈ ਕਿਉਂਕਿ ਅਮਰੀਕਾ-ਇਰਾਨ ਜੰਗ ਕਾਰਨ ਖਾਦ ਦੀ ਸਪਲਾਈ ਠੱਪ ਹੈ। ਸੂਬੇ ਦੀਆਂ ਪੇਂਡੂ ਸਹਿਕਾਰੀ ਸਭਾਵਾਂ ’ਚ ਬੇਸ਼ੱਕ ਯੂਰੀਆ ਦਾ ਅਗਾਊਂ ਭੰਡਾਰ ਪਹੁੰਚ ਗਿਆ ਹੈ ਪਰ ਲੋੜ ਅਨੁਸਾਰ ਇਸ ਦੀ ਮਾਤਰਾ ਘੱਟ ਹੈ। ਸਾਉਣੀ ਦੀ ਫ਼ਸਲ ਲਈ 16 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੋਵੇਗੀ ਪਰ ਮੱਧ ਮਾਰਚ ਤੱਕ 4.80 ਲੱਖ ਮੀਟ੍ਰਿਕ ਟਨ ਯੂਰੀਆ ਪੰਜਾਬ ’ਚ ਆਇਆ ਹੈ।

ਪੰਜਾਬ ’ਚ ਕੁੱਲ 3520 ਪੇਂਡੂ ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਨੂੰ 75 ਫ਼ੀਸਦ ਖਾਦ ਦੀ ਸਪਲਾਈ ਮਾਰਕਫੈੱਡ ਦਿੰਦਾ ਹੈ ਅਤੇ 25 ਫ਼ੀਸਦ ਸਪਲਾਈ ਇਫਕੋ ਤੋਂ ਹੁੰਦੀ ਹੈ। ਸੂਬੇ ’ਚ ਝੋਨੇ ਦੀ ਲਵਾਈ ਦੇ ਨਾਲ ਹੀ ਕਰੀਬ 15 ਜੂਨ ਤੋਂ ਯੂਰੀਆ ਦੀ ਮੰਗ ਸ਼ੁਰੂ ਹੋ ਜਾਣੀ ਹੈ ਪਰ ਅਗੇਤੇ ਪ੍ਰਬੰਧਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਪੱਛਮੀ ਏਸ਼ੀਆ ਦੀ ਜੰਗ ਕਾਰਨ ਖਾਦ ਦਾ ਸੰਕਟ ਝੱਲਣਾ ਪੈ ਸਕਦਾ ਹੈ। ਮਾਰਕਫੈੱਡ ਨੇ ਸਹਿਕਾਰੀ ਸਭਾਵਾਂ ਨੂੰ ਹੁਣ ਤੱਕ ਦੋ ਲੱਖ ਮੀਟ੍ਰਿਕ ਟਨ ਅਤੇ ਇਫਕੋ ਨੇ ਡੇਢ ਲੱਖ ਟਨ ਯੂਰੀਆ ਸਪਲਾਈ ਕੀਤਾ ਹੈ। ਕਰੀਬ 15 ਹਜ਼ਾਰ ਮੀਟ੍ਰਿਕ ਟਨ ਡੀ ਏ ਪੀ ਸਹਿਕਾਰੀ ਸਭਾਵਾਂ ਨੂੰ ਸਪਲਾਈ ਹੋਈ ਹੈ।

ਪੇਂਡੂ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮੁਕਾਬਲੇ ਖਾਦ ਦੀ ਅਗੇਤੀ ਸਪਲਾਈ ’ਚ ਸੁਧਾਰ ਹੈ ਪਰ ਸਭਾਵਾਂ ਨੂੰ ਜੋ ਅਗੇਤਾ ਭੰਡਾਰ ਲੋੜੀਂਦਾ ਹੈ, ਉਸ ਮੁਕਾਬਲੇ 30 ਫ਼ੀਸਦ ਭੰਡਾਰ ਘੱਟ ਹੈ। ਹਰ ਸਹਿਕਾਰੀ ਸਭਾ ਕੋਲ ਇੱਕ-ਇੱਕ ਗੱਡੀ ਯੂਰੀਆ ਆ ਚੁੱਕਾ ਹੈ। ਮੱਕੀ ਵਾਲੇ ਕਿਸਾਨ ਯੂਰੀਆ ਲੈ ਗਏ ਹਨ ਅਤੇ ਡੇਢ ਮਹੀਨੇ ਬਾਅਦ ਝੋਨਾ ਕਾਸ਼ਤਕਾਰਾਂ ਨੂੰ ਲੋੜ ਪਵੇਗੀ।

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦਵਾਨ ਦੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਮੱਕੀ ਵਾਸਤੇ ਯੂਰੀਆ ਲੈਣ ਲਈ ਬਹੁਤ ਪਾਪੜ ਵੇਲਣੇ ਪਏ ਅਤੇ ਝੋਨੇ ਵਾਸਤੇ ਯੂਰੀਆ ਦੀ ਲੋੜ ਪੈਣੀ ਹੈ। ਕਿਸਾਨ ਆਖਦੇ ਹਨ ਕਿ ਬਾਜ਼ਾਰ ’ਚ ਖਾਦ ਡੀਲਰ ਯੂਰੀਆ ਨਾਲ ਹੋਰ ਕੀਟਨਾਸ਼ਕ ਅਤੇ ਨੈਨੋ ਯੂਰੀਆ ਦੀ ਪੇਸ਼ਕਸ਼ ਕਰ ਰਹੇ ਹਨ। ਜ਼ਿਲ੍ਹਾ ਪਟਿਆਲਾ ਦੇ ਪਿੰਡ ਕੁਲਾਰਾਂ ਕਲਾਂ ਦੀ ਸਹਿਕਾਰੀ ਸਭਾ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਕੋਲ ਮੌਜੂਦ ਖਾਦ ਦਾ ਭੰਡਾਰ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਖੇਤੀ ਵਿਭਾਗ ਨੇ ਅਧਿਕਾਰੀਆਂ ਨੂੰ ਵਿਕਰੀ ’ਤੇ ਨਜ਼ਰ ਰੱਖਣ ਲਈ ਕਿਹਾ ਹੈ।

 

ਝੋਨੇ ਲਈ ਸਵਾ ਦੋ ਬੋਰੀਆਂ ਦੀ ਸਿਫ਼ਾਰਸ਼: ਖੇਤੀ ਮਾਹਿਰ

ਖੇਤੀ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਆਖਦੇ ਹਨ ਕਿ ਝੋਨੇ ਦੀ ਪੂਰੀ ਫ਼ਸਲ ਲਈ ਖੇਤੀ ਯੂਨੀਵਰਸਿਟੀ ਵੱਲੋਂ ਸਵਾ ਦੋ ਬੋਰੀਆਂ ਖਾਦ ਦੀ ਸਿਫ਼ਾਰਸ਼ ਹੈ ਪਰ ਕਿਸਾਨ 4-5 ਬੋਰੀਆਂ ਪ੍ਰਤੀ ਏਕੜ ਵੀ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਯੂਨੀਵਰਸਿਟੀ ਸਾਉਣੀ ਦੀਆਂ ਫ਼ਸਲਾਂ ਲਈ ਡੀ ਏ ਪੀ ਦੀ ਸਿਫ਼ਾਰਸ਼ ਨਹੀਂ ਕਰਦੀ ਪਰ ਕਿਸਾਨ ਡੀ ਏ ਪੀ ਦੀ ਵਰਤੋਂ ਵੀ ਕਰਦੇ ਹਨ।

Previous Post

2 ਸਾਲ ਦੇ ਅੰਦਰ ਦੂਜੀ ਵਾਰ ਮੈਟਰਨਿਟੀ ਲੀਵ ਲੈਣਾ ਜਾਇਜ਼, ਰੋਕ ਨਹੀਂ ਲਗਾਈ ਜਾ ਸਕਦੀ

Next Post

Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

Next Post
Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers