RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੁਨੀਆਂ

ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

ਮੈਂ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਉਸ ਬੇਹੱਦ ਪਿਆਰ ਲਈ ਜੋ ‘ਧੁਰੰਧਰ:ਦ ਰਿਵੈਂਜ’ ਨੂੰ ਦੇਸ਼ ਅਤੇ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਮਿਲਿਆ ਹੈ।

Jass Grewal by Jass Grewal
March 26, 2026
in ਦੁਨੀਆਂ, ਦੇਸ਼
Reading Time: 1 min read
0 0
0

ਧੁਰੰਧਰ 2 ਦੇ ਡਾਇਰੈਕਟਰ ਆਦਿੱਤਿਆ ਧਰ ਦਾ ਇਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੈਂ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਉਸ ਬੇਹੱਦ ਪਿਆਰ ਲਈ ਜੋ ‘ਧੁਰੰਧਰ:ਦ ਰਿਵੈਂਜ’ ਨੂੰ ਦੇਸ਼ ਅਤੇ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਲੋਕ ‘ਆਰਟੀਫੀਸ਼ਲ ਇੰਟੈਲੀਜੈਂਸ’ (AI) ਦੀ ਵਰਤੋਂ ਕਰਕੇ ਅਧਿਕਾਰਿਕ ਪ੍ਰਮੋਸ਼ਨਲ ਮੈਟਰੀਅਲ ਨੂੰ ਤੋੜ-ਮਰੋੜ ਕੇ, ਝੂਠੇ ਅਤੇ ਗੁੰਮਰਾਹ ਕਰਨ ਵਾਲੇ ਨੈਰੇਟਿਵ ਫੈਲਾ ਰਹੇ ਹਨ।

ਇਕ ਅਜਿਹਾ ਹੀ ਝੂਠੇ ਢੰਗ ਨਾਲ ਬਣਾਇਆ ਹੋਇਆ ਚਿੱਤਰ ਕਿਰਦਾਰ ਹਮਜ਼ਾ/ਜਸਕੀਰਤ ਨੂੰ ਪੱਗ ਪਹਿਨ ਕੇ ਸਿਗਰਟ ਪੀਂਦੇ ਹੋਏ ਦਰਸਾਉਂਦਾ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ ਅਤੇ ਫ਼ਿਲਮ ਜਾਂ ਸਾਡੇ ਵਲੋਂ ਜਾਰੀ ਕੀਤੇ ਕਿਸੇ ਵੀ ਅਧਿਕਾਰਤ ਮੈਟਰੀਅਲ ਦਾ ਹਿੱਸਾ ਹਰਗਿਜ਼ ਨਹੀਂ ਹੈ। ਇਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈ ਜਾ ਰਹੀ ਗਲਤ ਪੇਸ਼ਕਾਰੀ ਹੈ, ਜਿਸਦਾ ਮਕਸਦ ਸਿਰਫ਼ ਤੇ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾਉਣਾ ਅਤੇ ਗਲਤਫ਼ਹਿਮੀ ਪੈਦਾ ਕਰਨਾ ਹੈ।

ਮੈਂ ਇਹ ਗੱਲ ਸਪਸ਼ਟ ਤੌਰ ‘ਤੇ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ ਅਤੇ ਫ਼ਿਲਮ ਵਿਚ ਹਰ ਪੇਸ਼ਕਾਰੀ ਨੂੰ ਪੂਰੀ ਸੰਵੇਦਨਸ਼ੀਲਤਾ, ਮਰਿਆਦਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਬਿਗਾੜ ਕੇ ਪੇਸ਼ ਕੀਤੀ ਸਮੱਗਰੀ ਰਾਹੀਂ ਇਸ ਨੂੰ ਉਲਟ ਦਰਸਾਉਣ ਦੀ ਕੋਸ਼ਿਸ਼ ਨੀਅਤਨ ਗਲਤ ਅਤੇ ਬੇਈਮਾਨੀ ਹੈ।

ਮੈਂ ਦਰਸ਼ਕਾਂ ਨੂੰ ਅਪੀਲ ਕਰਦਾ ਹਾਂ ਕਿ ਸਿਰਫ਼ ਅਧਿਕਾਰਤ ਸਮੱਗਰੀ ‘ਤੇ ਹੀ ਭਰੋਸਾ ਕਰੋ, ਫ਼ਿਲਮ ਨੂੰ ਉਸੇ ਰੂਪ ਵਿਚ ਦੇਖੋ ਜਿਵੇਂ ਇਸਨੂੰ ਬਣਾਇਆ ਗਿਆ ਹੈ ਅਤੇ ਆਰਟੀਫੀਸ਼ਲ ਇੰਟੈਲੀਜੈਂਸ'(AI) ਦੁਆਰਾ ਬਣਾਈ ਗਈ ਗਲਤ ਜਾਣਕਾਰੀ ਨੂੰ ਨਜ਼ਰ ਅੰਦਾਜ਼ ਕਰੋ, ਜੋ ਕਿਸੇ ਭੈੜੇ ਮਕਸਦ ਨਾਲ ਫੈਲਾਈ ਜਾ ਰਹੀ ਹੈ।

ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਇਸ ਤਰ੍ਹਾਂ ਦੀਆਂ ਗ਼ਲਤ ਕਾਰਗੁਜ਼ਾਰੀਆਂ ਨਾਲ ਸਖ਼ਤੀ ਨਾਲ ਨਾਲ ਪੇਸ਼ ਆਵਾਂਗੇ। ।

Previous Post

Royal Enfield Guerrilla 450 ਦਾ ਅਪਡੇਟ ਵਰਜਨ ਕੱਲ੍ਹ ਹੋਵੇਗਾ ਲਾਂਚ, ਪਹਿਲੀ ਝਲਕ ਆਈ ਸਾਹਮਣੇ

Next Post

ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ

Next Post
ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ

ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers