RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

15 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ, ਖੰਨਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਵੱਲੋਂ ਪੀੜਤਾ ਨੂੰ 4 ਲੱਖ ਰੁਪਏ ਵਾਪਸ ਵੀ ਦਿਵਾਏ ਜਾ ਚੁੱਕੇ ਹਨ,

Jass Grewal by Jass Grewal
March 19, 2026
in ਪੰਜਾਬ
Reading Time: 1 min read
0 0
0

15 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਦੋ ਦੋਸ਼ੀਆਂ ਅਰਸ਼ਦੀਪ ਸਿੰਘ ਅਤੇ ਜਗਤਾਰ ਸਿੰਘ ਉਰਫ ਜੋਰਾ ਵਾਸੀ ਬਿਆਸ (ਅੰਮ੍ਰਿਤਸਰ) ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਈਬਰ ਠੱਗ ਪੀੜਿਤਾ ਅਤੇ ਉਸਦੀ ਧੀ ਨੂੰ ਡਰਾਉਣ ਲਈ ਫਰਜ਼ੀ ਆਈਪੀਐਸ ਅਫਸਰ ਅਤੇ ਜੱਜ ਬਣ ਕੇ ਵੀ ਗੱਲ ਕਰਦੇ ਰਹੇ ਸੀ। ਡੀਐਸਪੀ (ਇਨਵੈਸਟੀਗੇਸ਼ਨ) ਮੋਹਿਤ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 7 ਫਰਵਰੀ 2026 ਨੂੰ ਕੇਸ ਦਰਜ ਕੀਤਾ ਗਿਆ ਸੀ। ਹੁਣ ਤੱਕ ਪੁਲਿਸ ਵੱਲੋਂ ਪੀੜਤਾ ਨੂੰ 4 ਲੱਖ ਰੁਪਏ ਵਾਪਸ ਵੀ ਦਿਵਾਏ ਜਾ ਚੁੱਕੇ ਹਨ, ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਇਹ ਮਾਮਲਾ ਕਰਤਾਰ ਨਗਰ, ਖੰਨਾ ਦੀ ਰਹਿਣ ਵਾਲੀ ਇਕ ਮਹਿਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸਦੀ ਧੀ ਦੁਬਈ ਵਿੱਚ ਵਰਕ ਵੀਜ਼ਾ ’ਤੇ ਕੰਮ ਕਰਦੀ ਸੀ ਅਤੇ ਠੱਗੀ ਦਾ ਸ਼ਿਕਾਰ ਹੋ ਗਈ ਸੀ।

ਇਸ ਤਰ੍ਹਾਂ ਰਚਿਆ ਗਿਆ ਸੀ ਪੂਰਾ ਠੱਗੀ ਦਾ ਜਾਲ

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ 2025 ਵਿੱਚ ਦੁਬਈ ਵਿੱਚ ਕੰਮ ਕਰ ਰਹੀ ਇਕ ਨੌਜਵਾਨ ਕੁੜੀ ਦੀ ਇੰਸਟਾਗ੍ਰਾਮ ’ਤੇ “ਮਨੀਸ਼ ਚੌਧਰੀ” ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਹੋਈ। ਦੋਸ਼ੀ ਨੇ ਆਪਣੇ ਆਪ ਨੂੰ ਅਮਰੀਕਾ ਵਿੱਚ ਸੈਟਲ ਅਤੇ ਗੋਲਡ ਬਿਜ਼ਨਸ ਨਾਲ ਜੁੜਿਆ ਦੱਸਿਆ। ਹੌਲੀ-ਹੌਲੀ ਉਸਨੇ ਭਰੋਸਾ ਜਿੱਤ ਕੇ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਦਾਅਵਾ ਕੀਤਾ ਕਿ ਉਹ ਪੀੜਤ ਲੜਕੀ ਲਈ ਮਹਿੰਗੇ ਗਿਫਟ—ਸੋਨੇ, ਹੀਰਿਆਂ ਦੇ ਗਹਿਣੇ, ਆਈਫੋਨ 16, ਐਪਲ ਵਾਚ, ਕੱਪੜੇ ਅਤੇ 10 ਹਜ਼ਾਰ ਯੂਕੇ ਪਾਊਂਡ—ਕੁਰੀਅਰ ਰਾਹੀਂ ਭੇਜ ਰਿਹਾ ਹੈ।

ਭਾਰਤ ਆਉਂਦੇ ਹੀ ਸ਼ੁਰੂ ਹੋਈ ਠੱਗੀ

15 ਅਗਸਤ 2025 ਨੂੰ ਕੁੜੀ ਦੇ ਭਾਰਤ ਆਉਣ ਤੋਂ ਬਾਅਦ ਉਸਨੂੰ “ਮਨੋਜ” ਨਾਂ ਦੇ ਵਿਅਕਤੀ ਦੇ ਫੋਨ ਆਉਣ ਲੱਗ ਪਏ, ਜਿਸਨੇ ਆਪਣੇ ਆਪ ਨੂੰ ਦੁਬਈ ਅਤੇ ਮੁੰਬਈ ਦਾ ਕੁਰੀਅਰ ਅਧਿਕਾਰੀ ਦੱਸਿਆ। ਉਸਨੇ ਕਿਹਾ ਕਿ ਉਸਦੇ ਨਾਂ ’ਤੇ ਕੀਮਤੀ ਪਾਰਸਲ ਆਇਆ ਹੈ, ਜਿਸਨੂੰ ਛੁਡਾਉਣ ਲਈ ਕਸਟਮ ਡਿਊਟੀ ਅਤੇ ਜੁਰਮਾਨਾ ਦੇਣਾ ਪਵੇਗਾ। ਜਦੋਂ ਇਨਕਾਰ ਕੀਤਾ ਗਿਆ ਤਾਂ ਦੋਸ਼ੀਆਂ ਨੇ ਗ੍ਰਿਫਤਾਰੀ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿਹਾ ਗਿਆ ਕਿ ਦੁਬਈ ਪੁਲਿਸ ਭਾਰਤ ਆ ਕੇ ਗ੍ਰਿਫਤਾਰ ਕਰ ਲਵੇਗੀ ਅਤੇ ਗੋਲੀ ਮਾਰ ਦੇਵੇਗੀ। ਡਰਾਉਣ ਲਈ ਫਰਜ਼ੀ ਵੀਡੀਓ ਵੀ ਭੇਜੇ ਗਏ।

‘ਏਅਰਪੋਰਟ ਅਧਿਕਾਰੀ’ ਬਣ ਕੇ ਕੀਤੀ ਵਸੂਲੀ

ਇਸ ਤੋਂ ਬਾਅਦ ਇਕ ਹੋਰ ਠੱਗ ਨੇ ਆਪਣੇ ਆਪ ਨੂੰ ਏਅਰਪੋਰਟ ਅਧਿਕਾਰੀ ਦੱਸ ਕੇ ਪ੍ਰੋਸੈਸਿੰਗ ਫੀਸ ਅਤੇ ਟੈਕਸ ਦੇ ਨਾਂ ’ਤੇ ਪੈਸੇ ਮੰਗੇ। ਪਰਿਵਾਰ ’ਤੇ ਲਗਾਤਾਰ ਦਬਾਅ ਬਣਾਇਆ ਗਿਆ ਕਿ ਮਾਮਲਾ ਗੰਭੀਰ ਹੈ ਅਤੇ ਐਫਆਈਆਰ ਦਰਜ ਹੋ ਸਕਦੀ ਹੈ। ਡਰ ਦੇ ਕਾਰਨ ਪਰਿਵਾਰ ਵੱਲੋਂ ਵੱਖ-ਵੱਖ ਬੈਂਕ ਖਾਤਿਆਂ ਅਤੇ ਕਿਊਆਰ ਕੋਡਾਂ ’ਤੇ ਕਈ ਵਾਰ ਪੈਸੇ ਟਰਾਂਸਫਰ ਕੀਤੇ ਗਏ। 4 ਸਤੰਬਰ 2025 ਨੂੰ ਪਰਿਵਾਰ ਨੇ ਲੋਨ ਲੈ ਕੇ ਵੀ ਪੈਸੇ ਭੇਜੇ। 5 ਸਤੰਬਰ ਨੂੰ ਮਨੀਸ਼ ਨੇ ਫੋਨ ਕਰਕੇ ਕਿਹਾ ਕਿ ਉਹ ਮੁੰਬਈ ਏਅਰਪੋਰਟ ਪਹੁੰਚ ਗਿਆ ਹੈ, ਪਰ ਤੁਰੰਤ ਬਾਅਦ ਆਪਣੀ ਗ੍ਰਿਫਤਾਰੀ ਦਾ ਝੂਠਾ ਨਾਟਕ ਰਚ ਦਿੱਤਾ। ਪੁਲਿਸ ਕਸਟਡੀ ਅਤੇ ਪਰਿਵਾਰ ’ਤੇ ਕੇਸ ਦਰਜ ਹੋਣ ਦੀ ਝੂਠੀ ਕਹਾਣੀ ਸੁਣਾ ਕੇ ਹੋਰ ਪੈਸੇ ਠੱਗ ਲਏ ਗਏ।

15 ਲੱਖ ਦੀ ਠੱਗੀ, ਕੇਸ ਦਰਜ

ਸ਼ਿਕਾਇਤ ਮੁਤਾਬਕ ਸਾਰੇ ਦੋਸ਼ੀ ਆਪਸ ਵਿੱਚ ਮਿਲੇ ਹੋਏ ਸਨ ਅਤੇ ਉਨ੍ਹਾਂ ਨੇ ਝੂਠੇ ਕੇਸ, ਜਾਨੋਂ ਮਾਰਨ ਅਤੇ ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਪਰਿਵਾਰ ਤੋਂ ਕਰੀਬ 15 ਲੱਖ ਰੁਪਏ ਠੱਗ ਲਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Previous Post

Punjab and Haryana High Court ਵਲੋਂ Rapper Badshah ਦੀ ਗ੍ਰਿਫ਼ਤਾਰੀ ’ਤੇ ਰੋਕ

Next Post

ਜੂਨ ‘ਚ ਆਇਰਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ, BCCI ਨੇ ਜਾਰੀ ਕੀਤਾ ਪੂਰਾ ਸ਼ਡਿਊਲ

Next Post

ਜੂਨ 'ਚ ਆਇਰਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ, BCCI ਨੇ ਜਾਰੀ ਕੀਤਾ ਪੂਰਾ ਸ਼ਡਿਊਲ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers