RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ CM ਮਾਨ ਦੀ ਕਿਸ਼ਤੀ ਨੂੰ ਹੋਇਆ ਖ਼ਤਰਾ, ਵੀਡੀਓ ਹੋ ਰਹੀ ਵਾਇਰਲ

ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ CM ਮਾਨ ਦੀ ਕਿਸ਼ਤੀ ਨੂੰ ਹੋਇਆ ਖ਼ਤਰਾ, ਵੀਡੀਓ ਹੋ ਰਹੀ ਵਾਇਰਲ

Jass Grewal by Jass Grewal
July 15, 2023
in ਪੰਜਾਬ
0 0
0
bhagwant mann

ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖ ਵੱਖ ਥਾਵਾਂ ਤੇ ਦੌਰਾ ਕੀਤਾ ਜਾ ਰਿਹਾ ਹੈ । ਉਹਨਾਂ ਦੇ ਨਾਲ ਗਈ ਹੋਈ ਟੀਮ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਲੱਗੀ ਸੀ। ਦਰਅਸਲ ਹੜ੍ਹ ਪੀੜਤਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਪਹਿਲਾਂ ਫਿਰੋਜ਼ਪੁਰ ਪਹੁੰਚੇ ਅਤੇ ਫਿਰ ਜਲੰਧਰ ਦੇ ਹਲਕਿਆਂ ਵਿੱਚ ਵੀ ਗਏ ਸਨ।
ਜਲੰਧਰ ਦੇ ਲੋਹੀਆਂ ਅਤੇ ਨੇੜੇ ਮੰਡ ਖੇਤਰ ਵਿੱਚ ਵੱਡੀ ਤਦਾਦ ਵਿੱਚ ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਨੂੰ ਦੇਖਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਟੀਮ ਨਾਲ ਕਿਸ਼ਤ ‘ਚ ਸਵਾਰ ਹੋ ਕੇ ਮੁਆਇਨਾ ਕਰਨ ਲਈ ਨਿਕਲੇ।

ਇਸ ਦੌਰਾਨ ਜਦੋਂ ਸੀਐਮ ਭਗਵੰਤ ਮਾਨ ਜਾਇਜ਼ਾ ਲੈ ਰਹੇ ਸਨ ਤਾਂ ਉਹਨਾਂ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਕਿਸ਼ਤੀ ਪਹਿਲਾਂ ਤਾਂ ਸਹੀ ਚਲੀ ਪ੍ਰੰਤੂ ਡੂੰਘੇ ਪਾਣੀ ਵਿਚ ਜਾ ਕੇ ਇੱਕ ਵਾਰ ਬੁਰੀ ਤਰ੍ਹਾਂ ਨਾਲ ਝੰਜੋੜੀ ਗਈ ਅਤੇ ਸੀਐੱਮ ਮਾਨ ਕਿਸ਼ਤੀ ਵਿਚੋਂ ਬਾਹਰ ਡਿਗਦੇ-ਡਿਗਦੇ ਬਚੇ।

Punjab CM Bhagwant Mann in a wobbly boat in Jalandhar. He is seen seated next to Sant Seechewal towards the end of the video. pic.twitter.com/8saZdbrBkR

— Kanchan Vasdev (@kanchan99) July 14, 2023

ਜਿਸ ਦੌਰਾਨ ਕਿਸ਼ਤੀ ਚਾਲਕ ਨੇ ਬਹੁਤ ਹੀ ਸੂਝ ਬੂਝ ਨਾਲ ਸੰਤੁਲਨ ਠੀਕ ਕੀਤਾ ਅਤੇ ਕਿਸ਼ਤੀ ਵਿੱਚ ਸਵਾਰ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਸਮੇਤ ਹੋਰਾਂ ਦੀ ਜਾਨ ਬਚਾਈ। ਹੜ੍ਹ ਪੀੜਤ ਖੇਤਰਾਂ ਦਾ ਗੇੜ੍ਹ ਕੱਢਣ ਤੋਂ ਬਾਅਦ ਜਦੋਂ ਕਿਸ਼ਤੀ ‘ਚ ਮੌਜੂਦ ਸੇਵਾਦਾਰਾਂ ਨੂੰ ਸੰਤੁਲਨ ਵਿਗੜਨ ਦਾ ਕਾਰਨ ਪੁੱਛਿਆ ਤਾਂ ਉਹਨਾ ਨੇ ਉਨ੍ਹਾਂ ਕਿਹਾ ਕਿ ਕਿਸ਼ਤੀ ਦੇ ਟੈਕਨੀਕਲ ਫਾਲਟ ਕਾਰਨ ਅਜਿਹਾ ਹੋਇਆ ਸੀ।

Tags: Bhagwant MannCM Bhagwant MannPolitics Newspunjab floodsPunjab NewsPunjab Policepunjabi news
Previous Post

ਪੈਟਰੋਲ ਪੰਪ ਲੁੱਟ ਕਿ ਭੱਜ ਰਹੇ ਸੀ ਲੁਟੇਰੇ , ਪੁਲਿਸ ਨਾਲ ਮੁਠਭੇੜ ਦੌਰਾਨ ਹੋਈ ਇੱਕ ਦੀ ਮੌਤ

Next Post

ਫਿਰੋਜ਼ਪੁਰ ਜ਼ਿਲੇ ‘ਚ ਹੜ੍ਹ ਦੇ ਪਾਣੀ ‘ਚ ਡੁੱਬ ਕੇ ਇਕ ਨੌਜਵਾਨ ਦੀ ਹੋਈ ਮੌਤ , ਕਿਨਾਰੇ ਖੜ੍ਹੇ ਹੋਏ ਲੋਕਾਂ ਨੇ ਵੀਡੀਓ ਬਣਾ ਕੀਤੀ ਵਾਇਰਲ

Next Post
punjab floods

ਫਿਰੋਜ਼ਪੁਰ ਜ਼ਿਲੇ 'ਚ ਹੜ੍ਹ ਦੇ ਪਾਣੀ 'ਚ ਡੁੱਬ ਕੇ ਇਕ ਨੌਜਵਾਨ ਦੀ ਹੋਈ ਮੌਤ , ਕਿਨਾਰੇ ਖੜ੍ਹੇ ਹੋਏ ਲੋਕਾਂ ਨੇ ਵੀਡੀਓ ਬਣਾ ਕੀਤੀ ਵਾਇਰਲ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers