RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਵੱਡੀ ਖ਼ਬਰ: ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਖ਼ਤਮ, ਸੀ.ਐਮ. ਮਾਨ ਪੰਜਾਬੀਆਂ ਸਾਹਮਣੇ ਲੈਕੇ ਆਏ ਖਿਡਾਰੀ

ਵੱਡੀ ਖ਼ਬਰ: ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਖ਼ਤਮ, ਸੀ.ਐਮ. ਮਾਨ ਪੰਜਾਬੀਆਂ ਸਾਹਮਣੇ ਲੈਕੇ ਆਏ ਖਿਡਾਰੀ

Jass Grewal by Jass Grewal
May 31, 2023
in ਪੰਜਾਬ, ਰਾਜਨੀਤੀ
0 0
0
ਵੱਡੀ ਖ਼ਬਰ: ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਖ਼ਤਮ, ਸੀ.ਐਮ. ਮਾਨ ਪੰਜਾਬੀਆਂ ਸਾਹਮਣੇ ਲੈਕੇ ਆਏ ਖਿਡਾਰੀ

ਇਕ ਖਿਡਾਰੀ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਖ਼ਤਮ ਹੋ ਗਿਆ ਹੈ। ਜਿਸ ਤੋਂ ਬਾਅਦ ਕੀਤੇ ਐਲਾਨ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸੀ.ਐਮ. ਉਸ ਖਿਡਾਰੀ ਨੂੰ ਵੀ ਸਾਹਮਣੇ ਲੈਕੇ ਆਏ ਨੇ ਜਿਸ ਤੋਂ ਸਾਬਕਾ ਸੀ.ਐਮ. ਚੰਨੀ ਦੇ ਭਾਣਜੇ ਵਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਖਿਡਾਰੀ ਦਾ ਨਾਮ ਜੱਸਇੰਦਰ ਸਿੰਘ ਹੈ ਅਤੇ ਇਹ ਕਿੰਗਜ਼ XI ਪੰਜਾਬ ਦਾ ਪਲੇਅਰ ਹੈ। ਨਾਲ ਹੀ ਉਹਨਾਂ ਨੇ ਸਾਬਕਾ ਸੀ.ਐਮ. ਚੰਨੀ ਦੀ ਇਸ ਖਿਡਾਰੀ ਨਾਲ ਹੋਈ ਮੁਲਾਕਾਤ ਨੂੰ ਲੈਕੇ ਖ਼ੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਜੇਕਰ ਚੰਨੀ ਨੇ ਨੌਕਰੀ ਨਹੀਂ ਦਿੱਤੀ ਤਾਂ ਅਸੀਂ ਦੇਵਾਗੇਂ। ਇਸੇ ਨਾਲ ਹੀ CM ਮਾਨ ਨੇ ਕਿਹਾ ਕਿ ਚੰਨੀ ਦੇ ਭਾਣਜੇ ਨੇ ਕਿਹਾ ਸੀ ਕਿ “2 ਦਿਓ”। ਇਸ ਦੌਰਾਨ ਜੱਸਇੰਦਰ ਸਿੰਘ ਤਤਕਾਲੀ ਸੀ.ਐਮ. ਚੰਨੀ ਨੂੰ ਮਿਲੇ ਅਤੇ ਰਿਆਇਤ ਲਈ ਚੰਨੀ ਨਾਲ ਮੁਲਾਕਾਤ ਵੀ ਹੋਈ ਸੀ। ਇਸ ਦੇ ਨਾਲ ਹੀ ਜੱਸਇੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਇਲਜ਼ਾਮ ਲਗਾਏ ਹਨ ਕਿ ਚੰਨੀ ਨੇ ਮੇਰੇ ਨਾਲ ਬਦਸਲੂਕੀ ਕੀਤੀ ਸੀ।

31 ਮਈ… 2 ਵਜੇ…

ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਜਨਤਕ ਕਰ ਰਿਹਾ ਹਾਂ, ਪੰਜਾਬ ਭਵਨ ਤੋਂ Live… https://t.co/AheqtsZQuE

— Bhagwant Mann (@BhagwantMann) May 31, 2023

ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਕ੍ਰਿਕਟਰ ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਖ਼ੁਦ ਸਭ ਦੱਸ ਦੇਣ, ਨਹੀਂ ਤਾਂ ਉਹ ਕ੍ਰਿਕਟਰ ਨੂੰ ਜਨਤਾ ਦੇ ਸਾਹਮਣੇ ਲੈ ਆਉਣਗੇ। ਅੱਜ ਮੁੱਖ ਮੰਤਰੀ ਨੇ ਉਸ ਖਿਡਾਰੀ ਨੂੰ ਜਨਤਾ ਦੇ ਸਾਹਮਣੇ ਲੈ ਆਂਦਾ।

Previous Post

ਪੰਜਾਬ ਕੈਬਨਿਟ ‘ਚ ਕੀਤੀ ਵਿਭਾਗਾਂ ਦੀ ਵੰਡ, ਕੁਲਦੀਪ ਧਾਲੀਵਾਲ ਤੋਂ ਵਾਪਸ ਲਿਆ ਗਿਆ ਖੇਤੀਬਾੜੀ ਵਿਭਾਗ

Next Post

ਸਿੱਖ ਭਾਈਚਾਰੇ ਦੇ ਨੌਜਵਾਨਾਂ ਨਾਲ ਮਹਾਰਾਸ਼ਟਰ ‘ਚ ਹੋਈ ਮਾੜੀ, ਬੱਕਰੀ ਚੋਰ ਸਮਝ ਕੇ ਕੀਤੀ ਕੁੱਟਮਾਰ, ਇਕ ਦੀ ਮੌਤ

Next Post
ਸਿੱਖ ਭਾਈਚਾਰੇ ਦੇ ਨੌਜਵਾਨਾਂ ਨਾਲ ਮਹਾਰਾਸ਼ਟਰ ‘ਚ ਹੋਈ ਮਾੜੀ, ਬੱਕਰੀ ਚੋਰ ਸਮਝ ਕੇ ਕੀਤੀ ਕੁੱਟਮਾਰ, ਇਕ ਦੀ ਮੌਤ

ਸਿੱਖ ਭਾਈਚਾਰੇ ਦੇ ਨੌਜਵਾਨਾਂ ਨਾਲ ਮਹਾਰਾਸ਼ਟਰ 'ਚ ਹੋਈ ਮਾੜੀ, ਬੱਕਰੀ ਚੋਰ ਸਮਝ ਕੇ ਕੀਤੀ ਕੁੱਟਮਾਰ, ਇਕ ਦੀ ਮੌਤ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers