RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਖੇਡ

IPL 2023 FINAL: Gujarat Titans ਨੂੰ ਹਰਾ ਕੇ ਪੰਜਵੀਂ ਵਾਰ IPL Champion ਬਣੀ Chennai Super Kings

IPL 2023 FINAL: Gujarat Titans ਨੂੰ ਹਰਾ ਕੇ ਪੰਜਵੀਂ ਵਾਰ IPL Champion ਬਣੀ Chennai Super Kings

Jass Grewal by Jass Grewal
May 30, 2023
in ਖੇਡ, ਦੇਸ਼
Reading Time: 1 min read
0 0
0

ਚੇਨਈ ਸੁਪਰ ਕਿੰਗਜ਼ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL 2023) ਫਾਈਨਲ ਮੈਚ ‘ਚ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ 2023 ਦਾ ਖਿਤਾਬ ਜਿੱਤ ਲਿਆ ਹੈ। ਇਹ ਚੇਨਈ ਦਾ ਕੁੱਲ ਮਿਲਾ ਕੇ ਪੰਜਵਾਂ ਖ਼ਿਤਾਬ ਸੀ ਅਤੇ ਟੀਮ ਧੋਨੀ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਖ਼ਿਤਾਬ ਜਿੱਤਣ ਦੇ ਮਾਮਲੇ ਵਿੱਚ ਮੁੰਬਈ ਇੰਡੀਅਨਜ਼ ਦੀ ਬਰਾਬਰੀ ਕਰ ਲਈ ਹੈ। ਇਹ ਅਜਿਹਾ ਫਾਈਨਲ ਮੈਚ ਸੀ, ਜਿਸ ਨੂੰ ਦੁਨੀਆ ਭਰ ਦੇ ਕਰੋੜਾਂ ਕ੍ਰਿਕਟ ਪ੍ਰੇਮੀ ਸ਼ਾਇਦ ਹੀ ਭੁੱਲ ਸਕਣ। ਚੇਨਈ ਆਖਰੀ ਓਵਰ ਵਿੱਚ 13 ਦੌੜਾਂ ਬਣਾ ਕੇ ਚੈਂਪੀਅਨ ਬਣ ਗਈ।

ਰੋਹਿਤ ਨੇ ਆਪਣੀ ਕਪਤਾਨੀ ’ਚ 5 ਵਾਰ ਮੁੰਬਈ ਨੂੰ ਜੇਤੂ ਬਣਾਇਆ ਹੈ। ਹੁਣ ਧੋਨੀ ਵੀ ਚੇਨਈ ਨੂੰ 5 ਵਾਰ ਚੈਂਪੀਅਨ ਬਣਾ ਚੁੱਕੇ ਹਨ। ਚੇਨਈ ਨੇ ਇਸ ਤੋਂ ਪਹਿਲਾਂ 2010, 2011, 2018 ਅਤੇ 2021 ’ਚ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਬੀ ਸਾਈ ਸੁਦਰਸ਼ਨ ਦੀਆਂ 47 ਗੇਂਦਾਂ ਵਿਚ 96 ਦੌੜਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ 215 ਦੌੜਾਂ ਦਾ ਟੀਚਾ ਰੱਖਿਆ। ਪਹਿਲੀ ਪਾਰੀ 9:20 ਵਜੇ ਸਮਾਪਤ ਹੋਣ ਤੋਂ ਬਾਅਦ ਦੂਜੀ ਪਾਰੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ। ਕਲਾਕਾਰ ਵਿਵੀਅਨ ਡਿਵਾਈਨ ਨੇ ਇਸ ਦੌਰਾਨ 10 ਮਿੰਟ ਤੱਕ ਪ੍ਰਦਰਸ਼ਨ ਕੀਤਾ।

ਇਸ ਕਾਰਨ ਦੂਜੀ ਪਾਰੀ 9:55 ’ਤੇ 20 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ ਪਰ 3 ਗੇਂਦਾਂ ਬਾਅਦ ਹੀ ਮੀਂਹ ਆ ਗਿਆ। 15 ਮਿੰਟ ਹੀ ਮੀਂਹ ਪਿਆ ਪਰ ਮੈਦਾਨ ਗਿੱਲਾ ਹੋਣ ਕਾਰਨ ਦੂਜੀ ਪਾਰੀ 12:10 ਵਜੇ ਸ਼ੁਰੂ ਹੋਈ। ਮੀਂਹ ਕਾਰਨ 2 ਘੰਟੇ ਤੱਕ ਖੇਡ ਨੂੰ ਰੋਕ ਦਿੱਤਾ ਗਿਆ, ਜਿਸ ਕਾਰਨ ਚੇਨਈ ਨੂੰ 15 ਓਵਰਾਂ ਵਿਚ 171 ਦੌੜਾਂ ਦਾ ਟੀਚਾ ਮਿਲਿਆ। ਰੁਤੂਰਾਜ ਗਾਇਕਵਾੜ 26 ਅਤੇ ਡੇਵੋਨ ਕਾਨਵੇ 47 ਦੌੜਾਂ ਬਣਾ ਕੇ ਆਊਟ ਹੋ ਗਏ। ਦੋਵਾਂ ਨੂੰ ਨੂਰ ਅਹਿਮਦ ਨੇ ਕੈਚ ਆਊਟ ਕਰਵਾੲਆ। ਦੋਵਾਂ ਨੇ ਪਹਿਲੀ ਵਿਕਟ ਲਈ 6.3 ਓਵਰਾਂ ਵਿਚ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਅਜਿੰਕਿਆ ਰਹਾਨੇ ਨੂੰ ਮੋਹਿਤ ਸ਼ਰਮਾ ਨੇ 13 ਗੇਂਦਾਂ ’ਤੇ 27 ਦੌੜਾਂ ਬਣਾ ਕੇ ਆਊਟ ਕੀਤਾ। ਨੂਰ ਅਹਿਮਦ ਨੇ 3 ਓਵਰਾਂ ’ਚ 17 ਦੌੜਾਂ ਦੇ ਕੇ 2, ਜਦਕਿ ਮੋਹਿਤ ਸ਼ਰਮਾ ਨੇ 3 ਓਵਰਾਂ ’ਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ’ਤੇ 214 ਦੌੜਾਂ ਬਣਾਈਆਂ। ਦੂਜੇ ਹੀ ਓਵਰ ’ਚ ਗਿੱਲ ਨੇ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ ’ਤੇ ਲੈੱਗ ਸਾਈਡ ’ਤੇ ਸ਼ਾਟ ਖੇਡਿਆ ਪਰ ਸ਼ਾਟ ਫਾਈਨ ਲੈੱਗ ’ਤੇ ਖੜ੍ਹੇ ਦੀਪਕ ਚਾਹਰ ਨੇ ਕੈਚ ਛੱਡ ਦਿੱਤਾ। ਗਿੱਲ, ਹਾਲਾਂਕਿ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਦੂਜੇ ਕੁਆਲੀਫਾਇਰ ਵਿਚ ਕੀਤੇ ਪ੍ਰਦਰਸ਼ਨ ਨੂੰ ਦੁਹਰਾਅ ਨਹੀਂ ਸਕਿਆ। ਦੂਜੇ ਪਾਸੇ ਤੋਂ ਸਾਹਾ ਨੇ ਤੀਜੇ ਓਵਰ ’ਚ 16 ਦੌੜਾਂ ਬਣਾ ਕੇ ਚੇਨਈ ’ਤੇ ਦਬਾਅ ਬਣਾਇਆ। ਇਸ ਤੋਂ ਬਾਅਦ ਗਿੱਲ ਨੇ ਦੇਸ਼ਪਾਂਡੇ ਨੂੰ ਲਗਾਤਾਰ 3 ਚੌਕੇ ਜੜੇ, ਜਦਕਿ ਸਾਹਾ ਦਾ ਰਿਟਰਨ ਕੈਚ ਚਾਹਰ ਨੇ ਛੱਡਿਆ।

ਪਾਵਰ ਪਲੇਅ ਤੋਂ ਬਾਅਦ ਗੁਜਰਾਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 62 ਦੌੜਾਂ ਸੀ।  7ਵੇਂ ਓਵਰ ’ਚ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਸਟੰਪਿੰਗ ਦੀ ਮਿਸਾਲ ਪੇਸ਼ ਕਰਦੇ ਹੋਏ ਗਿੱਲ ਨੂੰ ਪੈਵੇਲੀਅਨ ਭੇਜਿਆ, ਜਦਕਿ ਗੇਂਦਬਾਜ਼ ਰਵਿੰਦਰ ਜਡੇਜਾ ਸੀ। ਗਿੱਲ ਨੇ ਇਸ ਸੀਜ਼ਨ ਵਿਚ 17 ਮੈਚਾਂ ’ਚ 59.33 ਦੀ ਔਸਤ ਅਤੇ 157.80 ਦੇ ਸਟ੍ਰਾਈਕ ਰੇਟ ਨਾਲ 890 ਦੌੜਾਂ ਬਣਾਈਆਂ, ਜੋ ਆਈ.ਪੀ.ਐੱਲ. ਦੇ ਇਤਿਹਾਸ ਵਿਚ ਕਿਸੇ ਬੱਲੇਬਾਜ਼ ਦਾ ਦੂਜਾ ਸਰਵੋਤਮ ਪ੍ਰਦਰਸ਼ਨ ਹੈ। ਸਾਹਾ ਨੇ ਇਸ ਆਈ. ਪੀ. ਐੱਲ. ’ਚ ਆਪਣਾ ਦੂਜਾ ਅਰਧ ਸੈਂਕੜਾ 13ਵੇਂ ਓਵਰ ਵਿਚ ਪੂਰਾ ਕੀਤਾ। ਉਸ ਦੇ ਅਤੇ ਸਾਈ ਸੁਦਰਸ਼ਨ ਵਿਚਕਾਰ 64 ਦੌੜਾਂ ਦੀ ਸਾਂਝੇਦਾਰੀ 14ਵੇਂ ਓਵਰ ਵਿਚ ਖ਼ਤਮ ਹੋਈ, ਜਦੋਂ ਚਾਹਰ ਨੇ ਉਸ ਨੂੰ ਧੋਨੀ ਦੇ ਹੱਥੋਂ ਕੈਚ ਕਰਵਾ ਦਿੱਤਾ। ਸਾਹਾ ਨੇ 39 ਗੇਂਦਾਂ ‘ਚ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਗੁਜਰਾਤ ਲਈ ਇਸ ਸੀਜ਼ਨ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੁਦਰਸ਼ਨ ਨੇ ਆਪਣਾ ਤੀਜਾ ਅਰਧ ਸੈਂਕੜਾ ਮਥੀਸ਼ਾ ਪਥਿਰਾਨਾ ਨੂੰ ਲਗਾਤਾਰ ਚੌਕੇ ਲਗਾ ਕੇ ਪੂਰਾ ਕੀਤਾ।

Previous Post

ਵੱਡੀ ਖ਼ਬਰ: ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਭਿਆਨਕ ਖ਼ੱਡ ਵਿਚ ਡਿੱਗੀ

Next Post

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ, ਦਿੱਲੀ ਹਾਈਕੋਰਟ ਨੇ ਕਿਹਾ- ਦੋਸ਼ ਗੰਭੀਰ ਹਨ

Next Post
“ਜੇਕਰ ਹਰ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ.. ਤਿਹਾੜ ਜੇਲ੍ਹ ‘ਚੋਂ ਆਈ ਮਨੀਸ਼ ਸਿਸੋਦੀਆ ਦੀ ਚਿੱਠੀ

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ, ਦਿੱਲੀ ਹਾਈਕੋਰਟ ਨੇ ਕਿਹਾ- ਦੋਸ਼ ਗੰਭੀਰ ਹਨ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers