ਪੁੰਛ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਸਥਿਤੀ ਤਣਾਅਪੂਰਨ ਹੈ। ਫੌਜੀ ਜਵਾਨਾਂ ਵਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸ ਦੌਰਾਨ ਇਹ ਵੀ ਖ਼ਬਰਾਂ ਹਨ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਬਾਰਾਮੂਲਾ ‘ਚ ਅੱਜ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਵੱਖ-ਵੱਖ ਮੁਕਾਬਲੇ ਚੱਲ ਰਹੇ ਹਨ। ਇਸ ਮੌਕੇ ਜਾਣਕਾਰੀ ਮਿਲੀ ਕਿ ਮੁਕਾਬਲੇ ਦੌਰਾਨ ਇਲਾਕੇ ‘ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਪੀਆਰਓ ਡਿਫੈਂਸ ਜੰਮੂ ਨੇ ਦੱਸਿਆ ਕਿ ਰਾਜੌਰੀ ਦੇ ਕੰਡੀ ਜੰਗਲ ਵਿੱਚ ਮੁਕਾਬਲਾ ਚੱਲ ਰਿਹਾ ਹੈ ਅਤੇ ਅੱਤਵਾਦੀਆਂ ਦੀ ਭਾਲ ਕੀਤੀ ਗਈ। ਇਸ ਦੌਰਾਨ ਕਸ਼ਮੀਰ ਜ਼ੋਨ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ ‘ਚ ਇਕ ਹੋਰ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਲਾਕੇ ‘ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ।
ਐਸਐਸਪੀ ਬਾਰਾਮੂਲਾ ਅਮੋਦ ਅਸ਼ੋਕ ਨਾਗਪੁਰੇ ਨੇ ਕਿਹਾ ਕਿ ਬਾਰਾਮੂਲਾ ਦੇ ਕਰਹਾਮਾ ਕੁੰਜਰ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਫੌਜ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਰਹਾਮਾ ਪਿੰਡ ਵਿੱਚ ਕੁਝ ਅਜੀਬ ਹੋ ਰਿਹਾ ਹੈ। ਤਲਾਸ਼ੀ ਮੁਹਿੰਮ ਦੌਰਾਨ ਇੱਕ ਮੁੱਠਭੇੜ ਹੋਈ ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ, ਉਹ ਲਸ਼ਕਰ-ਏ-ਤੋਇਬਾ ਦਾ ਸੀ। ਫਿਲਹਾਲ ਉਨ੍ਹਾਂ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਫੋਰਸ ਜੀ-20 ਨੂੰ ਲੈ ਕੇ ਚੌਕਸ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਹੋਰ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।
ਉੱਥੇ ਹੀ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜ ਮੁਖੀ ਜਨਰਲ ਮਨੋਜ ਪਾਂਡੇ ਦੇ ਨਾਲ ਜੰਮੂ ਸੈਕਟਰ ਵਿੱਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ ਦਾ ਦੌਰਾ ਕਰ ਰਹੇ ਹਨ। ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਪਹਿਲਾਂ ਹੀ ਜ਼ਮੀਨੀ ਪੱਧਰ ‘ਤੇ ਹਨ। ਭਾਰਤੀ ਫੌਜ ਨੇ ਦੱਸਿਆ ਕਿ ਗੋਲੀਬਾਰੀ ‘ਚ 1 ਅੱਤਵਾਦੀ ਮਾਰਿਆ ਗਿਆ ਅਤੇ 1 ਹੋਰ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਹੁਣ ਤੱਕ ਕੀਤੀ ਗਈ ਬਰਾਮਦਗੀ ਵਿੱਚ 1 ਏਕੇ 56, ਏਕੇ ਦੇ 4 ਮੈਗਸ, ਏਕੇ ਦੇ 56 ਰਾਉਂਡ, ਮੈਗ ਦੇ ਨਾਲ 1×9 ਐਮਐਮ ਪਿਸਤੌਲ, 3 ਗ੍ਰਨੇਡ ਅਤੇ 1 ਗੋਲਾ ਬਾਰੂਦ ਸ਼ਾਮਲ ਹਨ। ਮਾਰੇ ਗਏ ਅੱਤਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ। ਮੁਕਾਬਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਜ਼ੋਨ ਪੁਲਿਸ ਨੇ ਕਿਹਾ ਰਾਜੌਰੀ ਦੇ ਕੰਡੀ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਅਜੇ ਵੀ ਜਾਰੀ ਹੈ। ਕੱਲ੍ਹ ਹੋਏ ਅੱਤਵਾਦੀ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਹੋਰ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।
