ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈਲ 1919 ਨੂੰ ਵਾਪਰੇ ਦੁਖਾਂਤ ਦਾ ਮੁੱਦਾ ਛੇੜਿਆ। ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਅਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਮੁੱਖ ਮੰਤਰੀ ਨੇ ਕੱਲ੍ਹ ਸ਼ਾਮ ਟਵੀਟ ਕਰਦਿਆ ਸਵਾਲ ਕੀਤਾ, 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ ‘ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ ਨੂੰ ਜ਼ਖਮੀ ਕਰਕੇ ਜਨਰਲ ਡਾਇਰ ਕਿੰਨਾ ਦੇ ਘਰ ਸ਼ਰਾਬ ਨਾਲ ਡਿਨਰ ਕਰਨ ਪਹੁੰਚਿਆ ? ਉਹਨਾਂ ਕਿਹਾ ਕਿ ਮਜੀਠੀਆ ਪਰਿਵਾਰ, ਜਿਸ ਪਰਿਵਾਰ ਨੇ ਕਾਤਲ ਨੂੰ ਡਿਨਰ ਕਰਾਇਆ ਓਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗੇ।
13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ ਨੂੰ ਜ਼ਖਮੀ ਕਰਕੇ ..ਜਨਰਲ ਡਾਇਰ ਕਿੰਨਾ ਦੇ ਘਰ ਸ਼ਰਾਬ ਨਾਲ ਡਿਨਰ ਕਰਨ ਪਹੁੰਚਿਆ ? .ਮਜੀਠੀਆ ਪਰਿਵਾਰ ..ਜਿਸ ਪਰਿਵਾਰ ਨੇ ਕਾਤਲ ਨੂੰ ਡਿਨਰ ਕਰਾਇਆ ਓਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ..ਜਾਂ ਫਿਰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗੇ..
— Bhagwant Mann (@BhagwantMann) April 13, 2023
ਇਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਸੀ.ਐੱਮ. ਮਾਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ਤੂੰ ਇੱਧਰ ਉੱਧਰ ਦੀ ਗੱਲ ਨਾ ਕਰ ਇਹ ਦੱਸ ਕਿ ਕਾਫ਼ਿਲਾ ਕਿਵੇਂ ਲੁੱਟਿਆ। ਹੱਥ ‘ਚ ਗਲਾਸੀ ਫੜ, ਕੇਂਦਰ ਦੀ ਬੁੱਕਲ ਵਿਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ, ਲਤੀਫ਼ਪੁਰ ਦਾ ਉਜਾੜਾ ਕਰਵਾ ਕੇ, ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। ਉਹਨਾਂ ਕਿਹਾ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਜ਼ਾਦ ਮੁਲਕ ‘ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗ਼ਦਾਰ ਕੌਣ ਹੈ ! ਜਨਹਿਤ ਸੂਚਨਾ :- ਸ਼ਰਾਬ ਸਿਹਤ ਲਈ ਹਾਨੀਕਾਰਕ ਹੈ।
ਤੂੰ ਇੱਧਰ ਉਧਰ ਕੀ ਬਾਤ ਨਾ ਕਰ
ਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ।ਹੱਥ ਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ ਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ , ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। pic.twitter.com/dHjmj8agRg
— Bikram Singh Majithia (@bsmajithia) April 13, 2023
