ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾਂਦੀ ਮਨਮਰਜ਼ੀ ਹੁਣ ਉਹਨਾਂ ਨੂੰ ਭਾਰੀ ਪੈ ਸਕਦੀ ਹੈ। ਦਰਅਸਲ, ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਲੋਂ ਕਈ ਸ਼ਿਕਾਇਤਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤੀਆਂ ਗਈਆਂ ਹਨ ਕਿ ਬਹੁਤ ਪ੍ਰਾਈਵੇਟ ਸਕੂਲ ਸਾਡੇ ਤੋਂ ਕਿਤਾਬਾਂ ਅਤੇ ਫੀਸਾਂ ਦੇ ਨਾ ‘ਤੇ ਲੁੱਟ ਕਰ ਰਹੇ ਹਨ। ਜਿਸ ਤੋਂ ਬਾਅਦ ਹੁਣ ਸਿੱਖਿਆ ਮੰਤਰੀ ਦੇ ਆਦੇਸ਼ ਜਾਰੀ ਕੀਤੇ ਹਨ ਕਿ ਸਕੂਲਾਂ ਵਿਚ ਸਿਰਫ਼ NCRT ਦੀਆਂ ਹੀ ਕਿਤਾਬਾਂ ਵਰਤੀਆਂ ਜਾਣੀਆ ਚਾਹੀਦੀਆਂ ਹਨ। ਨਾਲ ਹੀ ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਇਕ Education Minister Task Force ਗਠਿਤ ਕਰ ਦਿੱਤੀ ਹੈ ਜੋ ਇਹਨਾਂ ਸ਼ਿਕਾਇਤਾਂ ਦਾ ਮੁਆਇਨਾ ਕਰੇਗੀ।
ਇਸ ਦੇ ਨਾਲ ਸਿੱਖਿਆ ਮੰਤਰੀ ਨੇ ਇਕ ਈ-ਮੇਲ ਵੀ ਜਾਰੀ ਕੀਤੀ ਹੈ। ਜਿਸ ’ਤੇ ਬੱਚਿਆਂ ਦੇ ਮਾਪੇ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ, ਇਨ੍ਹਾਂ ਸ਼ਿਕਾਇਤਾਂ ’ਤੇ ਪੰਜਾਬ ਸਰਕਾਰ ਵਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਲਈ ਸਿੱਖਿਆ ਮੰਤਰੀ ਵਲੋਂ ਬਕਾਇਦਾ ਈ-ਮੇਲ EMOfficepunjab@gmail.com ਵੀ ਲਾਂਚ ਕੀਤੀ ਗਈ ਹੈ, ਜਿਸ ’ਤੇ ਬੱਚਿਆਂ ਦੇ ਮਾਪੇ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ। ਇਸ ਦੇ ਨਾਲ ਪ੍ਰਾਈਵੇਟ ਸਕੂਲਾਂ ਨੂੰ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਸਰਕਾਰ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਕਿ ਕਿੰਨੀ ਫੀਸ ਉਹਨਾਂ ਵਲੋਂ ਵਧਾਈ ਗਈ ਹੈ।
ਪੰਜਾਬ ਸਰਕਾਰ ਦਾ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਵੱਡਾ ਐਕਸ਼ਨ
ਸਿੱਖਿਆ ਮੰਤਰੀ @harjotbains ਨੇ ਮਾਪਿਆਂ ਦੇ ਨਾਮ ਸੁਨੇਹਾ ਜਾਰੀ ਕਰਕੇ ਕਿਹਾ ਕਿ ਪ੍ਰਾਈਵੇਟ ਸਕੂਲ ਹੁਣ ਮਨਚਾਹੇ ਤਰੀਕੇ ਨਾਲ ਫ਼ੀਸਾਂ ਨਹੀਂ ਵਸੂਲ ਕਰ ਸਕਣਗੇ
EMOfficepunjab@gmail.com 'ਤੇ ਮਾਪੇ ਦਰਜ਼ ਕਰਵਾ ਸਕਣਗੇ ਆਪਣੀਆਂ ਸ਼ਿਕਾਇਤਾਂ—Minister @harjotbains pic.twitter.com/4wJttLwm4Z
— AAP Punjab (@AAPPunjab) April 1, 2023
