ਨਵੀਂ ਦਿੱਲੀ- ਯੂਕਰੇਨ ਵਿਚ ਫਸੇ 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਪੰਜਵੀਂ ਆਪਰੇਸ਼ਨ ਗੰਗਾ ਫਲਾਈਟ ਬੁਖਾਰੇਸਟ (ਰੋਮਾਨੀਆ) ਤੋਂ ਦਿੱਲੀ ਹਵਾਈ ਅੱਡੇ ਪਹੁੰਚੀ | ਇਸ ਦੌਰਾਨ ਪਹੁੰਚੇ ਭਾਰਤੀ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ। ਭਾਰਤੀ ਦੂਤਾਵਾਸ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਗਿਆ। ਮੁੱਖ ਸਮੱਸਿਆ ਸਰਹੱਦ ਪਾਰ ਕਰਨ ਦੀ ਹੈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਯੂਕਰੇਨ ਵਿਚ ਅਜੇ ਵੀ ਕਈ ਹੋਰ ਭਾਰਤੀ ਫਸੇ ਹੋਏ ਹਨ |
