RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

2022 ਸਾਲ ਦੇ ਆਖਰੀ ਦਿਨਾਂ ’ਚ ਪੰਜਾਬ ਪੁਲਿਸ ਦਾ ਖ਼ਾਸ ਸੁਨੇਹਾ, ਕਿਤੇ ਕਰ ਨਾ ਬੈਠਣਾ ਆਹ ਗਲਤੀਆਂ

2022 ਸਾਲ ਦੇ ਆਖਰੀ ਦਿਨਾਂ ’ਚ ਪੰਜਾਬ ਪੁਲਿਸ ਦਾ ਖ਼ਾਸ ਸੁਨੇਹਾ, ਕਿਤੇ ਕਰ ਨਾ ਬੈਠਣਾ ਆਹ ਗਲਤੀਆਂ

Jass Grewal by Jass Grewal
December 26, 2022
in ਪੰਜਾਬ
Reading Time: 1 min read
0 0
0

ਸਾਲ 2022 ਦਾ ਆਖਰੀ ਹਫ਼ਤਾ ਚੱਲ ਰਿਹਾ ਹੈ ਅਤੇ ਇਸ ਆਖਰੀ ਹਫ਼ਤੇ ਦੇ ਵਿਚ ਲੋਕ ਖੂਬ ਪਾਰਟੀਆਂ ਵੀ ਕਰਦੇ ਹਨ, ਜ਼ਿਆਦਾਤਰ ਸਾਲ ਦੇ ਆਖਰੀ ਦਿਨ ਯਾਨੀ 31 ਦਸੰਬਰ ਨੂੰ ਹੋਟਲ, ਕਲੱਬ ਅਤੇ ਹੋਰ ਕਈ ਥਾਵਾਂ ’ਤੇ ਖੂਬ ਜਸ਼ਨ ਮਨਾਏ ਜਾਂਦੇ ਹਨ ਪਰ ਉਥੇ ਹੀ ਇਹਨਾਂ ਦਿਨਾਂ ਦੇ ਵਿਚ ਅਨੇਕਾਂ ਘਟਨਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ ਜਿਸਨੂੰ ਲੈਕੇ ਇਸ ਵਾਰ ਪੰਜਾਬ ਪੁਲਿਸ ਦੇ ਵਲੋਂ ਸਖ਼ਤੀ ਕਰਦੇ ਹੋਏ ਇਕ ਪੋਸਟ ਜਾਰੀ ਕੀਤੀ ਗਈ ਹੈ ਜੋ ਕਿ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਹੈ ਜਿਸ ਵਿਚ ਉਹਨਾਂ ਲਿ ਖਿਆ ਹੈ ਕਿ ਸਾਲ ਦਾ ਆਖਰੀ ਹਫ਼ਤਾ ਚਲ ਰਿਹਾ ਹੈ, ਪਾਰਟੀ ਦਾ ਸਮਾਂ ਚਲ ਰਿਹਾ ਹੈ, ਜ਼ਿੰਮੇਵਾਰ ਬਣੋ, ਜ਼ਿੰਮੇਵਾਰੀ ਨਾਲ ਕੰਮ ਕਰੋ ਅਤੇ ਜਸ਼ਨ ਮਨਾਓ ! ਪੰਜਾਬ ਪੁਲਿਸ, ਪੰਜਾਬ ਦੇ ਕੋਨ-ਕੋਨੇ ’ਤੇ ਮੌਜੂਦ ਹੈ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਆਪਣੇ ਟਵੀਟਰ ਆਊਂਕਟ ’ਤੇ ਇਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿਚ ਉਹਨਾਂ ਨੇ 4 ਪੁਆਇੰਟ ਲਿਖੇ ਹਨ ਜਿਸ ਵਿਚ ਪਹਿਲਾਂ ਪੁਆਇੰਟ (Law And Order Violation) ਜੇਕਰ ਕੋਈ ਵੀ ਲਾਅ ਐਂਡ ਆਰਡਰ ਦੀ ਉਲੰਘਣਾ ਕਰਦਾ ਹੈ ਤਾਂ ਪੰਜਾਬ ਪੁਲਿਸ ਉਹਨਾਂ ਨੂੰ 2 ਦਿਨ ਅਤੇ ਇਕ ਰਾਤ ਲਈ ਪੁਲਿਸ ਸਟੇਸ਼ਨ ਦੇ ਵਿਚ ਫ੍ਰੀ ਮਸਾਜ ਦੇਵੇਗੀ।  ਦੂਜਾ ਪੁਆਇੰਟ (Drink And Drive) ਜੇਕਰ ਕੋਈ ਵੀ ਵਿਅਕਤੀ ਸ਼ਰਾਬ ਪੀਕੇ ਗੱਡੀ ਜਾਂ ਕੋਈ ਵੀ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੀਆਂ 2 ਦਿਨ ਅਤੇ 2 ਰਾਤਾਂ ਦਾ ਇੰਤਜ਼ਾਮ ਥਾਣਾ ਕੋਤਵਾਲੀ ਦੇ ਵਿਚ ਕੀਤਾ ਜਾਵੇਗਾ। ਤੀਜਾ ਪੁਆਇੰਟ ਇਹ ਹੈ ਕਿ ਜੇਕਰ ਤੁਸੀ ਰੈਸ਼ ਡਰਾਈਵਿੰਗ (Rash Driving) ਯਾਨੀ ਗਲਤ ਤਰੀਕੇ ਨਾਲ ਡਰਾਈਵਿੰਗ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡਾ ਥਾਣਾ ਸਦਰ ਦੇ ਵਿਚ ਗਰਮਜੋਸ਼ੀ ਦੇ ਨਾਲ ਪੁਲਿਸ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਜਾਵੇਗਾ। ਚੌਥਾ ਪੁਆਇੰਟ ਇਹ ਹੈ ਕਿ ਜੇਕਰ ਤੁਸੀਂ ਈਵ ਟੀਜ਼ਿੰਗ (Eve Teasing) ਕਰਦੇ ਫੜੇ ਤਾਂ ਪੰਜਾਬ ਪੁਲਿਸ ਦੇ ਹੁਨਰਮੰਦ ਸਟਾਫ਼ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੰਤ ਵਿਚ ਉਹਨਾਂ ਨੇ ਲਿਖਿਆ ਜੇਕਰ ਕੋਈ ਵੀ ਤੁਹਾਡਾ ਜਸ਼ਨ ਖਰਾਬ ਰਕਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀ ਸਾਨੂੰ 112 ਅਤੇ 181 ‘ਤੇ ਕਾਲ ਕਰਕੇ ਸੱਦਾ ਦੇ ਸਕਦੇ ਹੋ।

ਇਹ ਉਹ ਚਾਰ ਪੁਆਇੰਟਸ ਹਨ ਜੋ ਪੰਜਾਬ ਪੁਲਿਸ ਵਲੋਂ ਜਾਰੀ ਕੀਤੇ ਗਏ ਹਨ ਸਾਲ ਦੇ ਆਖਰੀ ਦਿਨਾਂ ਵਿਚ ਹੋਣ ਵਾਲੀਆਂ ਪਾਰਟੀਆਂ ਦੇ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ, ਤਾਂ ਜੋ ਕੋਈ ਵੀ ਅਨਹੋਣੀ ਘਟਨਾ ਨਾ ਵਾਪਰ ਸਕੇ ਅਤੇ ਲੋਕ ਖ਼ੁਸ਼ੀ ਭਰੇ ਮਨ ਦੇ ਨਾਲ ਆਖਰੀ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ ਕਰ ਸਕਣ।

Tags: New OrderspunjabPunjab Police
Previous Post

ਸੰਘਣੀ ਧੁੰਦ ਕਾਰਨ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਲੋਕ ਰਹਿਣ ਸਾਵਧਾਨ

Next Post

ਟ੍ਰੇਨਾਂ ‘ਤੇ ਸਫ਼ਰ ਕਰਨ ਵਾਲੇ ਜ਼ਰੂਰ ਦੇਣ ਧਿਆਨ, ਸੰਘਣੀ ਧੁੰਦ ਕਾਰਨ ਰੇਲ ਵਿਭਾਗ ਦਾ ਵੱਡਾ ਫੈਸਲਾ

Next Post
ਸ਼ਰਧਾਲੂਆਂ ਲਈ ਆਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਇਕ ਹੋਰ ਵੱਡਾ ਤੋਹਫ਼ਾ

ਟ੍ਰੇਨਾਂ ‘ਤੇ ਸਫ਼ਰ ਕਰਨ ਵਾਲੇ ਜ਼ਰੂਰ ਦੇਣ ਧਿਆਨ, ਸੰਘਣੀ ਧੁੰਦ ਕਾਰਨ ਰੇਲ ਵਿਭਾਗ ਦਾ ਵੱਡਾ ਫੈਸਲਾ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers