2015 ‘ਚ ਵਾਪਰੇ ਬਰਗਾੜੀ ਬੇਅਦਬੀ ਕਾਂਡ ‘ਚ ਮੁੱਖ ਸਾਜਿਸ਼ਕਰਤਾ ਪੁਲਿਸ ਦੇ ਹੱਥੀ ਚੜ੍ਹ ਚੁੱਕਾ ਹੈ ਜਿਸ ਨਾਲ ਬਹਿਲਬਲ-ਕਲਾਂ ‘ਚ ਧਰਨੇ ‘ਤੇ ਬੈਠੀ ਅਤੇ ਇਨਸਾਫ਼ ਦੀ ਉਡੀਕ ਕਰ ਰਹੀ ਸਿੱਖ ਸੰਗਤ ਦੇ ਕਾਲਜਿਆਂ ਨੂੰ ਕੁਝ ਠੰਡ ਪਵੇਗੀ। ਦਸ ਦਈਏ ਕਿ ਫ਼ਰੀਦਕੋਟ ਵਿਚ ਸਾਲ 2015 ਵਿਚ ਵਾਪਰੀ ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਅਤੇ ਡੇਰਾ ਸਿਰਸਾ ਦੀ ਰਾਸ਼ਟਰੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦਾ ਕੁਝ ਸਮੇਂ ਪਹਿਲਾਂ ਲੁੱਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਾ ਹੈ। ਸੰਦੀਪ ਬਰੇਟਾ ਨੂੰ ਬੇਂਗਲੁਰੂ ਦੇ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਗਾੜੀ ਬੇਅਦਬੀ ਦੀਆਂ ਤਿੰਨ ਘਟਨਾਵਾਂ ਵਿਚ ਹੀ ਸੰਦੀਪ ਬਰੇਟਾ ਨਾਮਜ਼ਦ ਸੀ। ਸੰਦੀਪ ਬਰੇਟ ਤੋਂ ਇਲਾਵਾ ਦੋ ਹੋਰ ਕਮੇਟੀ ਮੈਂਬਰ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਪੁਲਸ ਵਲੋਂ ਭਗੌੜਾ ਐਲਾਨਿਆ ਹੋਇਆ ਸੀ।
ਬਰਗਾੜੀ ਬੇਅਦਬੀ ਘਟਨਾ ਦੀ ਮੁੱਖ ਸਾਜ਼ਿਸ਼ ਕਰਤਾ ਦੇ ਬੇਂਗਲੁਰੂ ਤੋਂ ਹਿਰਾਸਤ ਹੋਣ ਤੋਂ ਲੈਣ ਪਿੱਛੋਂ ਫਰੀਦਕੋਟ ਜ਼ਿਲ੍ਹਾ ਪੁਲਸ ਦੀ ਟੀਮ ਬੈਂਗਲੁਰੂ ਲਈ ਰਵਾਨਾ ਹੋ ਗਈ ਹੈ।
