ਦੱਸਣਯੋਗ ਹੈ ਕਿ ਦੇਸ਼ ‘ਚ ਆਖਰੀ ਚੀਤੇ ਦੀ ਮੌਤ ਸੰਨ 1947 ‘ਚ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ‘ਚ ਹੋਈ ਸੀ, ਜੋ ਪਹਿਲਾਂ ਮੱਧ ਪ੍ਰਦੇਸ਼ ਦਾ ਹਿੱਸਾ ਹੁੰਦਾ ਸੀ | ਸਾਲ 1952 ‘ਚ ਚੀਤਿਆਂ ਦੇ ਭਾਰਤ ‘ਚੋਂ ਅਲੋਪ ਹੋਣ ਦਾ ਐਲਾਨ ਕੀਤਾ ਗਿਆ ਸੀ | ਭਾਰਤ ‘ਚ ਅਫ਼ਰੀਕੀ ਚੀਤਾ ਲਿਆਉਣ ਦੇ ਪ੍ਰਾਜੈਕਟ ਦੀ ਕਲਪਨਾ ਸਾਲ 2009 ‘ਚ ਕੀਤੀ ਗਈ ਸੀ | ਬੀਤੇ ਸਾਲ ਨਵੰਬਰ ‘ਚ ਕੁਨੋ ਨੈਸ਼ਨਲ ਪਾਰਕ ‘ਚ ਵੱਡੇ ਚੀਤੇ ਲਿਆਉਣ ਦੀ ਯੋਜਨਾ ਸੀ ਪਰ ਕੋਰੋਨਾ ਮਹਾਂਮਾਰੀ ਕਰਕੇ ਇਸ ਯੋਜਨਾ ਨੂੰ ਝਟਕਾ ਲੱਗਾ ਸੀ |
