ਸੰਸਦ ਦਾ ਮੌਨਸੂਨ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ 13 ਅਗਸਤ ਨੂੰ ਇਹ ਖ਼ਤਮ ਹੋਵੇਗਾ। ਕਰੀਬ ਮਹੀਨੇ ਵਿਚ ਸੈਸ਼ਨ ਲਗਭਗ 20 ਵਾਰ ਜੁੜੇਗਾ। ਸੰਸਦ ਦਾ ਮੌਨਸੂਨ ਇਜਲਾਸ ਆਮ ਤੌਰ ’ਤੇ ਜੁਲਾਈ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ ਤੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ। ਸੈਸ਼ਨ ਦੀ ਸਮਾਂ-ਸੀਮਾ ਬਾਰੇ ਸਿਫ਼ਾਰਿਸ਼ ਸੰਸਦ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੀਤੀ ਹੈ। ਇਸ ਦੌਰਾਨ ਸੰਸਦੀ ਕੰਪਲੈਕਸ ਵਿਚ ਕੋਵਿਡ ਨਾਲ ਜੁੜੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਆਸ ਜਤਾਈ ਜਾ ਰਹੀ ਹੈ ਕਿ ਸੈਸ਼ਨ ਦੌਰਾਨ ਸੰਸਦ ਕੰਪਲੈਕਸ ਵਿਚ ਦਾਖਲ ਹੋਣ ਵਾਲੇ ਘੱਟੋ-ਘੱਟ ਕੋਵਿਡ ਵੈਕਸੀਨ ਦੀ ਇਕ ਡੋਜ਼ ਲੈ ਚੁੱਕੇ ਹੋਣਗੇ। -ਪੀਟੀਆਈ
