RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

1 ਫਰਵਰੀ ਤੋਂ ਬਦਲਣ ਵਾਲੇ ਇਹ ਕੁਝ ਖਾਸ ਨਿਯਮ, ਅਣਗਹਿਲੀ ਕਰਨ ‘ਤੇ ਹੋ ਸਕਦਾ ਨੁਕਸਾਨ

1 ਫਰਵਰੀ ਤੋਂ ਬਦਲਣ ਵਾਲੇ ਇਹ ਕੁਝ ਖਾਸ ਨਿਯਮ, ਅਣਗਹਿਲੀ ਕਰਨ 'ਤੇ ਹੋ ਸਕਦਾ ਨੁਕਸਾਨ

Jass Grewal by Jass Grewal
January 31, 2023
in ਦੇਸ਼
Reading Time: 1 min read
0 0
0

ਸਾਲ 2023 ਦੇ ਫਰਵਰੀ ਮਹੀਨੇ ਦੀ ਪਹਿਲੀ ਤਾਰੀਖ਼ ਕਈ ਬਦਲਾਅ ਲੈ ਕੇ ਆ ਰਹੀ ਹੈ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਦੇਸ਼ ਦੀ ਜਨਤਾ ਦੀ ਜੇਬ ‘ਤੇ ਪਵੇਗਾ। ਜ਼ਿਕਰਯੋਗ ਹੈ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਵੀ 1 ਫਰਵਰੀ ਨੂੰ ਜਾਰੀ ਹੋਣ ਜਾ ਰਿਹਾ ਹੈ। ਟੈਕਸ , ਮਹਿੰਗਾਈ, ਰਾਹਤ ਅਤੇ ਸਹੂਲਤਾਂ ਨੂੰ ਲੈ ਕੇ ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ। ਇਸ ਦੇ ਨਾਲ ਹੀ 1 ਫਰਵਰੀ ਤੋਂ ਹੋਣ ਵਾਲੀਆਂ ਤਬਦੀਲੀਆਂ ਬਾਰੇ ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਨ ਵਾਲੇ ਹਨ। ਦੇਸ਼-ਵਿਦੇਸ਼ ਦੋ ਲੇਕਾਂ ਦੀਆਂ ਨਜ਼ਰਾਂ ਭਾਰਤ ਦੇ ਬਜਟ ‘ਤੇ ਟਿਕੀਆਂ ਹੋਈਆਂ ਹਨ ਅਤੇ ਸਾਰੇ ਦੇਸ਼ ਵਾਸੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਇਸ ਤੋਂ ਵੱਡੀਆਂ ਉਮੀਦਾਂ ਹਨ। ਬਜਟ ਵਿੱਚ ਆਮ ਆਦਮੀ ਨੂੰ ਰਾਹਤ ਦੇਣ ਵਾਲੇ ਫੈਸਲਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਉਤਪਾਦ ਪੈਕੇਜਿੰਗ ਦੇ ਨਿਯਮ

1 ਫਰਵਰੀ ਤੋਂ ਪੈਕੇਜਿੰਗ ਦੇ ਨਿਯਮ ਬਦਲ ਸਕਦੇ ਹਨ। ਨਿਯਮਾਂ ਮੁਤਾਬਕ ਆਟਾ, ਬਿਸਕੁੱਟ, ਦੁੱਧ,ਖਾਣ ਵਾਲਾ ਤੇਲ , ਬੱਚਿਆਂ ਦੇ ਉਤਪਾਦ, ਸੀਮੈਂਟ ਦੀਆਂ ਬੋਰੀਆਂ ਵਰਗੇ 19 ਉਤਪਾਦਾਂ ਦੀ ਪੈਕਿੰਗ ‘ਤੇ ਨਿਰਮਾਣ ਦੀ ਤਾਰੀਖ਼, ਭਾਰ ਅਤੇ ਕਿਸ ਦੇਸ਼ ਦਾ ਉਤਪਾਦ ਹੈ ਇਸ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੋ ਸਕਦਾ ਹੈ।

ਟ੍ਰੈਫਿਕ ਨਿਯਮਾਂ ਦੀ ਸਖ਼ਤੀ

ਸੜਕ ਆਵਾਜਾਈ ਦੇ ਨਿਯਮ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਹੋ ਸਕਦੇ ਹਨ। 1 ਫਰਵਰੀ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸਿੱਧਾ ਖ਼ਾਤੇ ਵਿਚੋਂ ਹੀ ਪੈਸੇ ਕੱਟੇ ਜਾਣਗੇ। ਇਸ ਦੇ ਤਹਿਤ 10,000 ਜੁਰਮਾਨਾ ਅਤੇ ਲਾਇਸੈਂਸ ਕੈਂਸਲ ਕਰਨ ਵਰਗੀ ਵਿਵਸਥਾ ਕੀਤੀ ਗਈ ਹੈ।

ਕ੍ਰੈਡਿਟ ਕਾਰਡ ਜ਼ਰੀਏ ਪੇਮੈਂਟ ਕਰਨ ‘ਤੇ ਲੱਗੇਗਾ ਵਾਧੂ ਚਾਰਜ

ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਕ੍ਰੈਡਿਟ ਕਾਰਡ ਜ਼ਰੀਏ ਕਿਰਾਏ ਦੇ ਭੁਗਤਾਨ ‘ਤੇ 1 ਫੀਸਦੀ ਫੀਸ ਲੱਗੇਗੀ। ਇਹ ਨਿਯਮ 1 ਫਰਵਰੀ 2023 ਤੋਂ ਲਾਗੂ ਹੋਵੇਗਾ।

LPG ਦੀਆਂ ਕੀਮਤਾਂ ‘ਚ ਬਦਲਾਅ

ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਤੀ ਜਾਂਦੀ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਇਸ ਦੀਆਂ ਕੀਮਤਾਂ ਵਿਚ ਬਦਲਾਅ ਸੰਭਵ ਹੈ।

ਵਾਹਨਾਂ ਦੀਆਂ ਕੀਮਤਾਂ ਵਿੱਚ 1.2 ਫੀਸਦੀ ਵਾਧਾ

ਟਾਟਾ ਮੋਟਰਜ਼ ਨੇ ਘੋਸ਼ਣਾ ਕੀਤੀ ਕਿ ਉਹ ਯਾਤਰੀ ਵਾਹਨਾਂ ਦੇ ICE ਪੋਰਟਫੋਲੀਓ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ। ਕੰਪਨੀ ਨੇ ਰੈਗੂਲੇਟਰੀ ਬਦਲਾਅ ਅਤੇ ਵਧਦੀ ਇਨਪੁਟ ਲਾਗਤ ਨੂੰ ਕੀਮਤਾਂ ‘ਚ ਵਾਧੇ ਦਾ ਕਾਰਨ ਦੱਸਿਆ ਹੈ। 1 ਫਰਵਰੀ 2023 ਤੋਂ ਵੇਰੀਐਂਟ ਅਤੇ ਮਾਡਲ ਦੇ ਆਧਾਰ ‘ਤੇ ਔਸਤ ਵਾਧਾ 1.2 ਫੀਸਦੀ ਹੋਵੇਗਾ। ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਕੁਝ ਬੋਝ ਖਪਤਕਾਰਾਂ ‘ਤੇ ਪਾ ਰਹੀ ਹੈ।

ਨੋਇਡਾ ਵਿੱਚ ਡਰਾਈਵਿੰਗ ਕਰਨ ਵਾਲੇ ਧਿਆਨ ਦੇਣ!

ਨੋਇਡਾ ਖੇਤਰ ਵਿੱਚ 1 ਫਰਵਰੀ 2023 ਤੋਂ ਪੈਟਰੋਲ ਇੰਜਣ ਲਈ 15 ਸਾਲ ਅਤੇ ਡੀਜ਼ਲ ਇੰਜਣ ਲਈ 10 ਸਾਲ ਤੋਂ ਪੁਰਾਣੇ ਰਜਿਸਟ੍ਰੇਸ਼ਨ ਦੇ ਆਧਾਰ ‘ਤੇ ਪੁਰਾਣੇ ਵਾਹਨ ਜ਼ਬਤ ਕੀਤੇ ਜਾਣਗੇ। ਪ੍ਰਸ਼ਾਸਨ ਵੱਲੋਂ ਇਹ ਫੈਸਲਾ ਹਾਲ ਹੀ ਵਿੱਚ ਆਇਆ ਹੈ। 1 ਫਰਵਰੀ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ ‘ਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨ ਜ਼ਬਤ ਅਤੇ ਸਕ੍ਰੈਪ ਕੀਤੇ ਜਾਣਗੇ।

Tags: National Newspunjabi news
Previous Post

ਆਸਾਰਾਮ ਬਾਪੂ ਨੂੰ ਵੱਡਾ ਝਟਕਾ, ਔਰਤ ਨਾਲ ਜ਼ਬਰ-ਜਨਾਹ ਕਰਨ ਦੇ ਮਾਮਲੇ ‘ਤੇ ਆਇਆ ਅਦਾਲਤ ਦਾ ਫੈਸਲਾ

Next Post

ਆਉਣ ਵਾਲੇ ਬਜਟ ਨੂੰ ਲੈ ਕੇ ਬੋਲੇ ਵਿਧਾਇਕ ਪਰਗਟ ਸਿੰਘ , “ਮੈਨੂੰ ਨਹੀਂ ਲੱਗਦਾ…

Next Post

ਆਉਣ ਵਾਲੇ ਬਜਟ ਨੂੰ ਲੈ ਕੇ ਬੋਲੇ ਵਿਧਾਇਕ ਪਰਗਟ ਸਿੰਘ , “ਮੈਨੂੰ ਨਹੀਂ ਲੱਗਦਾ…

Recent News

  • ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ
  • ਬੰਗਲੁਰੂ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੂੰ ਨੋਟਿਸ ਜਾਰੀ, 6 ਗੀਤਾਂ ‘ਤੇ ਲਗਾਈ ਪਾਬੰਦੀ
  • ‘ਆਪ ਸਰਕਾਰ ਨੇ ਫੈਲਾਇਆ ਭਰਮ, ਪੈਟਰੋਲ-ਗੈਸ ਮੁੱਦੇ ‘ਤੇ ਝੂਠੇ ਪ੍ਰਸਤਾਵ ਲਈ ਮੰਗਣ ਮਾਫੀ’, ਸੁਨੀਲ ਜਾਖੜ ਦਾ ਤਿੱਖਾ ਹਮਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers