RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਹੁਣ ਘਰ ਬੈਠੇ ਮਿਲੇਗਾ ਆਸ਼ਿਰਵਾਦ ਸਕੀਮ ਦਾ ਲਾਭ, ਪੰਜਾਬੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਹੋਰ ਵੱਡੀ ਰਾਹਤ

ਹੁਣ ਘਰ ਬੈਠੇ ਮਿਲੇਗਾ ਆਸ਼ਿਰਵਾਦ ਸਕੀਮ ਦਾ ਲਾਭ, ਪੰਜਾਬੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਹੋਰ ਵੱਡੀ ਰਾਹਤ

Jass Grewal by Jass Grewal
November 16, 2022
in ਪੰਜਾਬ
Reading Time: 1 min read
0 0
0

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਤਾਰ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਇਸੇ ਦਰਮਿਆਨ ਸਰਕਾਰ ਨੇ ਇਕ ਹੋਰ ਐਲਾਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਦਸ ਦਈਏ ਕਿ ਪੰਜਾਬ ਦੇ ਲੋਕ ਹੁਣ ਘਰ ਬੈਠੇ ਹੀ ਅਸ਼ੀਰਵਾਦ ਯੋਜਨਾ ਦਾ ਲਾਭ ਲੈ ਸਕਣਗੇ। ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪੰਜਾਬ ਭਵਨ ਵਿਖੇ ਪੋਰਟਲ ਲਾਂਚ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਇਹ ਪੋਰਟਲ ਐੱਨ. ਆਈ. ਸੀ. ਪੰਜਾਬ ਦੇ ਡਿਪਟੀ ਡਾਇਰੈਕਟਰ (ਜਨਰਲ) ਅਤੇ ਐੱਸ. ਆਈ. ਵਿਵੇਕ ਵਰਮਾ ਦੀ ਟੀਮ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ ਅਤੇ ਇਸ ਨਾਲ ਅਸ਼ੀਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਯੋਗ ਲਾਭਪਾਤਰੀ ਘਰ ਬੈਠ ਕੇ ਆਨਲਾਈਨ ਅਪਲਾਈ ਕਰ ਸਕਣਗੇ। ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਹੋਣ ਨਾਲ ਸਿਸਟਮ ‘ਚ ਪਾਰਦਰਸ਼ਤਾ ਅਤੇ ਤੇਜ਼ੀ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਨੇੜਲੇ ਭਵਿੱਖ ‘ਚ ਅਜਿਹੀਆਂ ਹੋਰ ਪਹਿਲ ਕਦਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ 31 ਦਸੰਬਰ, 2022 ਤੱਕ ਆਨਲਾਈਨ ਅਤੇ ਆਫ਼ਲਾਈਨ ਅਪਲਾਈ ਕਰ ਸਕਦੇ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਸਬੰਧਿਤਾਂ ਨੂੰ ਟ੍ਰੇਨਿੰਗ ਦੇਣ ਉਪਰੰਤ 1 ਜਨਵਰੀ, 2023 ਤੋਂ ਬਾਅਦ ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਣਗੇ। ਦੱਸਣਯੋਗ ਹੈ ਕਿ ਪੰਜਾਬ ‘ਚ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਮਿਲਦੇ ਹਨ।

Tags: CM Bhagwant MannPunjab Government
Previous Post

ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਲਿਆ ਜਾਵੇਗਾ ਅਹਿਮ ਫੈਸਲਾ, CM ਮਾਨ ਕਰ ਸਕਦੇ ਨੇ ਵੱਡਾ ਐਲਾਨ

Next Post

Farmers Chakka Jam: ਅੱਜ ਪੰਜਾਬ ‘ਚ ਇਨ੍ਹਾਂ ਰੂਟਾਂ ‘ਤੇ ਕਿਸਾਨ ਕਰ ਰਹੇ ਚੱਕਾ ਜਾਮ, ਘਰੋਂ ਨਿਕਲਣ ਤੋਂ ਕਰੋ ਗੁਰੇਜ਼

Next Post
Farmers Chakka Jam: ਅੱਜ ਪੰਜਾਬ ‘ਚ ਇਨ੍ਹਾਂ ਰੂਟਾਂ ‘ਤੇ ਕਿਸਾਨ ਕਰ ਰਹੇ ਚੱਕਾ ਜਾਮ, ਘਰੋਂ ਨਿਕਲਣ ਤੋਂ ਕਰੋ ਗੁਰੇਜ਼

Farmers Chakka Jam: ਅੱਜ ਪੰਜਾਬ ‘ਚ ਇਨ੍ਹਾਂ ਰੂਟਾਂ ‘ਤੇ ਕਿਸਾਨ ਕਰ ਰਹੇ ਚੱਕਾ ਜਾਮ, ਘਰੋਂ ਨਿਕਲਣ ਤੋਂ ਕਰੋ ਗੁਰੇਜ਼

Recent News

  • ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕਾ
  • ਵਿਧਾਇਕ ਪਠਾਣਮਾਜਰਾ ਦੀਆਂ ਵਧਣਗੀਆਂ ਮੁਸ਼ਕਲਾਂ: ਜਬਰ-ਜਨਾਹ ਤੋਂ ਬਾਅਦ ਹੁਣ ਮਾਈਨਿੰਗ ਤੇ NDPS ਕੇਸਾਂ ‘ਚ ਹੋਵੇਗੀ ਪੁੱਛਗਿੱਛ
  • 11,740 ਦਿਨਾਂ ਦੀ ਦੇਰੀ ਮਾਫ਼: 1992 ਦੇ ਕਤਲ ਕੇਸ ‘ਚ ਜੇਲ੍ਹ ‘ਚ ਬੰਦ ਸ਼ਖਸ ਦੀ ਅਪੀਲ ਮਨਜ਼ੂਰ; ਹਾਈ ਕੋਰਟ ਨੇ ਸਿਸਟਮ ਨੂੰ ਲਗਾਈ ਫਟਕਾਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers