RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

“ਹੁਣ ਇਹ ਪੱਕਾ ਮੰਨ ਲਿਆ ਜਾਵੇ ਕਿ ਰਾਘਵ ਚੱਢਾ ਪੰਜਾਬ ਦੇ ਸੁਪਰ ਮੁੱਖ ਮੰਤਰੀ ਹਨ?” ਕਪੂਰਥਲਾ ਹਾਊਸ ‘ਚ ਹੋਏ ਮੰਗਣੀ ਸਮਾਗਮ ‘ਤੇ ਭਖੀ ਸਿਆਸਤ

“ਹੁਣ ਇਹ ਪੱਕਾ ਮੰਨ ਲਿਆ ਜਾਵੇ ਕਿ ਰਾਘਵ ਚੱਢਾ ਪੰਜਾਬ ਦੇ ਸੁਪਰ ਮੁੱਖ ਮੰਤਰੀ ਹਨ?” ਕਪੂਰਥਲਾ ਹਾਊਸ ‘ਚ ਹੋਏ ਮੰਗਣੀ ਸਮਾਗਮ ‘ਤੇ ਭਖੀ ਸਿਆਸਤ

Jass Grewal by Jass Grewal
May 15, 2023
in ਪੰਜਾਬ, ਰਾਜਨੀਤੀ
0 0
0
“ਹੁਣ ਇਹ ਪੱਕਾ ਮੰਨ ਲਿਆ ਜਾਵੇ ਕਿ ਰਾਘਵ ਚੱਢਾ ਪੰਜਾਬ ਦੇ ਸੁਪਰ ਮੁੱਖ ਮੰਤਰੀ ਹਨ?” ਕਪੂਰਥਲਾ ਹਾਊਸ ‘ਚ ਹੋਏ ਮੰਗਣੀ ਸਮਾਗਮ ‘ਤੇ ਭਖੀ ਸਿਆਸਤ

ਭਗਵੰਤ ਮਾਨ ਜੀ ! ਕੀ ਇਹ ਵੀ ਬਦਲਾਅ ਦਾ ਹਿੱਸਾ ਹੈ ? ਦਿੱਲੀ ਦਾ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀ ਦਾ ਆਫੀਸੀਅਲ ਰੈਜੀਡੈਂਸ ਹੈ। ਜਿੱਥੇ ਕੇਵਲ ਮੁੱਖ ਮੰਤਰੀ ਹੀ ਨਿਵਾਸ ਕਰ ਸਕਦੇ ਹਨ ਅਤੇ ਨਿਯਮਾਂ ਅਨੁਸਾਰ ਕਿਸੇ ਹੋਰ ਦੇ ਠਹਿਰਨ ਲਈ ਵੀ ਕਪੂਰਥਲਾ ਹਾਊਸ ‘ਚ ਬੁਕਿੰਗ ਤੱਕ ਨਹੀਂ ਹੋ ਸਕਦੀ। ਪਰ ਏਥੇ ਤਾਂ ਰਾਘਵ ਚੱਢਾ ਜੀ ਦੀ ਮੰਗਣੀ ਦੇ ਪ੍ਰਾਈਵੇਟ ਸਮਾਗਮ ਤੱਕ ਕਰ ਦਿੱਤੇ ਗਏ ਹਨ। ਕੀ ਹੁਣ ਇਹ ਪੱਕਾ ਮੰਨ ਲਿਆ ਜਾਵੇ (ਜੋ ਆਮ ਹੀ ਚਰਚਾ ਹੈ) ਕਿ ਸ਼੍ਰੀ ਰਾਘਵ ਚੱਢਾ ਪੰਜਾਬ ਦੇ ਸੁਪਰ ਮੁੱਖ ਮੰਤਰੀ ਹਨ ?

ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦਾ ਜਿੰਨਾ ਨੇ ਹਾਲ ਹੀ ਵਿਚ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਬਾਲੀਵੁੱਡ ਕਲਾਕਾਰ ਪ੍ਰਣੀਤੀ ਚੌਪੜਾ ਦੇ ਹੋਏ ਮੰਗਣੀ ਸਮਾਗਮ ‘ਤੇ ਕੁਝ ਸਵਾਲ ਖੜੇ ਕੀਤੇ ਹਨ। ਇਸਦੇ ਨਾਲ ਹੀ ਉਹਨਾਂ ਸਵਾਲ ਕਰਦਿਆਂ ਪੁੱਛਿਆ ਕਿ 70 ਸਾਲਾਂ ਅੰਦਰ ਕਪੂਰਥਲਾ ਹਾਊਸ ਦੀ ਕਦੇ ਪ੍ਰਾਈਵੇਟ ਬੁਕਿੰਗ ਨਹੀਂ ਹੋਈ। ਫਿਰ ਨਿਯਮਾਂ ਦੀ ਉਲੰਘਣਾ ਕਰਕੇ ਇਹ ਬੁਕਿੰਗ ਕਿਉਂ ਕੀਤੀ ਗਈ ? ਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਬਣਦੀ ਕਾਰਵਾਈ ਹੋਵੇਗੀ ? ਜੇਕਰ ਬੁਕਿੰਗ ਵੀ ਨਹੀਂ ਹੋਈ ਤੇ ਓਥੇ ਪ੍ਰਾਈਵੇਟ ਸਮਾਗਮ ਤੱਕ ਕਰ ਦਿੱਤਾ ਗਿਆ, ਕੀ ਇਸ ਸੰਬੰਧੀ ਸਮਾਗਮ ਕਰਨ ਵਾਲਿਆਂ ‘ਤੇ ਐਕਸ਼ਨ ਲਵੋਗੇ ?

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੈਨੂੰ ਇਹ ਵੀ ਖਤਰਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਕਈ ਮੰਤਰੀ ਅਤੇ MLA ਅਜੇ ਵੀ ਕੁਆਰੇ ਹਨ ਅਤੇ ਆਉਣ ਵਾਲੇ ਸਮੇਂ ‘ਚ ਪੰਜਾਬ ਦੀ ਇਹ ਇਤਿਹਾਸਕ ਵਿਰਾਸਤ ਕਪੂਰਥਲਾ ਹਾਊਸ ਕਿਤੇ ਮੈਰਿਜ ਪੈਲੇਸ ਹੀ ਨਾ ਬਣਾ ਦਿੱਤਾ ਜਾਵੇ।

ਦੱਸ ਦਈਏ ਕਿ ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਪ੍ਰਣੀਤੀ ਚੋਪੜਾ ਤੇ ਮੈਂਬਰ ਰਾਜ ਸਭਾ ਰਾਘਵ ਚੱਢਾ ਦੀ ਮੰਗਣੀ ਹੋਈ ਹੈ । ਕਪੂਰਥਲਾ ਹਾਊਸ ‘ਚ ਹੋਏ ਸਮਾਗਮ ‘ਚ ਬਾਲੀਵੁੱਡ ਸਣੇ ਕਈ ਰਾਜਨੀਤਕ ਆਗੂਆਂ, ਅਰਵਿੰਦਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ ਸੀ। ਇਸ ਤੋਂ ਪਹਿਲਾਂ ਅਕਾਲੀ ਆਗੂ ਵਲਟੋਹਾ ਨੇ ਰਾਘਵ ਚੱਢਾ ਅਤੇ ਪ੍ਰਣੀਤੀ ਚੋਪੜਾ ਦੇ ਮੰਗਣੀ ਸਮਾਗਮ ‘ਚ ਜਥੇਦਾਰ ਹਰਪ੍ਰੀਤ ਸਿੰਘ ਦੇ ਸ਼ਾਮਲ ਹੋਣ ‘ਤੇ ਵੀ ਸਵਾਲ ਚੁੱਕੇ ਸਨ।

Previous Post

ਸ੍ਰੀ ਦੁਖਨਿਵਾਰਨ ਸਾਹਿਬ ‘ਚ ਹੋਈ ਬੇਅਦਬੀ ਦੀ ਘਟਨਾ ‘ਤੇ ਐਸਐਸਪੀ ਦੀ ਪ੍ਰੈੱਸ ਕਾਨਫਰੰਸ, ਕੀਤੇ ਵੱਡਾ ਖ਼ੁਲਾਸੇ

Next Post

ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਨਹੀਂ ਰਹੇ, ਹੋਇਆ ਦੇਹਾਂਤ

Next Post
ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਨਹੀਂ ਰਹੇ, ਹੋਇਆ ਦੇਹਾਂਤ

ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਨਹੀਂ ਰਹੇ, ਹੋਇਆ ਦੇਹਾਂਤ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers