RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੁਨੀਆਂ

Most Wanted ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ‘ਚ ਮੌਤ, ਆਹ ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਾਰੀ

ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ 'ਚ ਮੌਤ, ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

Jass Grewal by Jass Grewal
November 19, 2022
in ਦੁਨੀਆਂ, ਪੰਜਾਬ
0 0
0
Most Wanted ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ‘ਚ ਮੌਤ, ਆਹ ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਾਰੀ

ਦਿ ਟ੍ਰਿਬਿਊਨ ‘ਚ ਨਸ਼ਰ ਹੋਈ ਖਬਰ ਦੇ ਮੁਤਾਬਕ ਅਤਿ ਲੋੜੀਂਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਪੰਜਾਬ ਅਤੇ ਕੇਂਦਰੀ ਏਜੰਸੀਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਰਿੰਦਾ ਹਾਲ ਹੀ ਵਿੱਚ ਇੱਕ ਹੋਰ ਮੋਸਟ ਵਾਂਟੇਡ ਅੱਤਵਾਦੀ ਵਢੇਰਾ ਸਿੰਘ ਜੋ ਕਿ ਪਾਕਿਸਤਾਨ ਤੋਂ ਕੰਮ ਕਰਦਾ ਸੀ ਉਸ ਦੇ ਨਾਲੋ ਵੱਖ ਹੋ ਗਿਆ ਸੀ।ਦਰਅਸਲ ਰਿੰਦਾ ਭਾਰਤ ਤੋਂ ਭੱਜ ਕੇ ਪਾਕਿਸਤਾਨ ਵਿੱਚ ਚਲਾ ਗਿਆ ਸੀ । ਮਿਲੀ ਜਾਣਕਾਰੀ ਦੇ ਮੁਤਾਬਕ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ਵਿੱਚ ਮੌਤ ਹੋਈ ਹੈ। ਰਿੰਦਾ ਦੀ ਮੌਤ ਲਾਹੌਰ ਦੇ ਇੱਕ ਹਸਪਤਾਲ ਵਿੱਚ ਹੋਣ ਦੀ ਜਾਣਕਾਰੀ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰ ਡੋਜ਼ ਨਾਲ ਉਸ ਦੀ ਮੌਤ ਹੋਣ ਦਾ ਖ਼ਦਸ਼ਾ ਹੈ ।

ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਵਿੱਚ ਹਰਵਿੰਦਰ ਸਿੰਘ ਰਿੰਦਾ ਦਾ ਕਤਲ ਕੀਤਾ ਗਿਆ ਹੈ।ਜਸਪ੍ਰੀਤ ਜੱਸੀ ਨਾਮ ਤੋਂ ਇਹ ਪੋਸਟ ਪਾਈ ਗਈ ਹੈ । ਜਿਸ ਵਿੱਚ ਇਹ ਲਿਖਿਆ ਗਿਆ ਹੈ ਜੋ ਪਾਕਿਸਤਾਨ ਵਿੱਚ ਹਰਵਿੰਦਰ ਰਿੰਦਾ ਦਾ ਕਾਲ ਹੋਇਆ ਹੈ ਉਹ ਅਸੀਂ ਕਰਵਾਇਆ ਹੈ । ਰਿੰਦਾ ਨੂੰ ਸਾਡੇ ਹੀ ਵੀਰਾਂ ਨੇ ਪਾਕਿਸਤਾਨ ਵਿੱਚ ਸੈੱਟ ਕੀਤਾ ਸੀ।ਪਰ ਉਹ ਸਾਡੇ ਵਿਰੋਧੀ ਗਰੁੱਪਾਂ ਨਾਲ ਰਲ ਕੇ ਚਿੱਟੇ ਦਾ ਕੰਮ ਕਰਨ ਲੱਗ ਪਿਆ ਸੀ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰ ਰਿਹਾ ਸੀ।ਸਾਡੇ ਵੀਰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਇਸ ਨੇ ਹੀ ਗੋਲਡੀ ਹੋਣਾ ਨੂੰ ਹਥਿਆਰ ਦਿੱਤੇ ਸੀ।ਇਸ ਦਾ ਖਾਮਿਆਜਾ ਇਸ ਨੂੰ ਭੁਗਤਣਾ ਪਿਆ।ਹੋਰ ਵੀ ਬਹੁਤ ਮਾੜੀਆਂ ਇਸ ਬੰਦੇ ਨੇ ਕੀਤੀਆਂ । ਬਾਕੀ ਹੋਰ ਜੋ  ਨੇ ਜ਼ਿਆਦਾ ਸਮਾ ਨਹੀ ਲੱਗਦਾ ਕਿਸੇ ਵੀ ਦੇਸ਼ ਵਿੱਚ ਲੁੱਕ ਲਵੋ।

ਹਾਲਾਂਕਿ ਇਸ ਦੇ ਬਾਰੇ ਸਰਕਾਰ ਵੱਲੋਂ ਜਾਂ ਖੁਫੀਆ ਏਜੰਸੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਖੁਫੀਆ ਏਜੰਸੀਆਂ ਨੂੰ ਇਸ ਨੂੰ ਲੈ ਕੇ ਵੀ ਨਜ਼ਰ ਰੱਖਣੀ ਪਏਗੀ ਕਿ ਕਿਤੇ ਇਹ ਅਫਵਾਹ ਤਾਂ ਨਹੀਂ ਫੈਲਾਈ ਗਈ ਕਿ ਮੌਤ ਦਾ ਨਾਟਕ ਰਚ ਕੇ ਕਿਸੇ ਹੋਰ ਨਾਂ ਤੋਂ ਫਿਰ ਪੰਜਾਬ ਵਿੱਚ ਅੱਤਵਾਦੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਨਾ ਲੱਗ ਜਾਵੇ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਤੇ ਏਜੰਸੀਆਂ ਵੱਲੋਂ ਲੰਮੇ ਸਮੇਂ ਤੋਂ ਰਿੰਦਾ ਦੀ ਭਾਲ ਕੀਤੀ ਜਾ ਰਹੀ ਸੀ। ਉਸ ਨੇ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਸ ਦਾ ਨੈਟਵਰਕ ਪੰਜਾਬ ਵਿੱਚ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਰਿੰਦਾ ਵੱਲੋਂ ਵੀ ਫੋਨ ਉੱਤੇ ਧਮਕੀ ਮਿਲੀ ਸੀ। ਇਸ ਦੇ ਨਾਲ ਹੀ ਐਨਕਾਊਂਟਰ ਵਿੱਚ ਮਾਰੇ ਗਏ ਦੋ ਸ਼ੂਟਰਾਂ ਬਾਰੇ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣਾ ਸੀ।

Tags: International News
Previous Post

ਸ਼ਰਧਾ ਤੋਂ ਬਾਅਦ ਇਕ ਹੋਰ ਰੂਹ ਕੰਬਾਊ ਵਾਰਦਾਤ, ਹਿੰਦੂ ਕੁੜੀ ਦਾ ਉਸਦੇ ਪ੍ਰੇਮੀ ਨੇ ਕਤਲ ਕਰ ਕੀਤੇ ਕਈ ਟੁਕੜੇ

Next Post

ਡੇਰਾ ਪ੍ਰੇਮੀ ਕਤਲ ‘ਚ ਸ਼ਾਮਲ ਸ਼ੂਟਰ ਦਾ ਐਨਕਾਉਂਟਰ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

Next Post
ਡੇਰਾ ਪ੍ਰੇਮੀ ਕਤਲ ‘ਚ ਸ਼ਾਮਲ ਸ਼ੂਟਰ ਦਾ ਐਨਕਾਉਂਟਰ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਡੇਰਾ ਪ੍ਰੇਮੀ ਕਤਲ 'ਚ ਸ਼ਾਮਲ ਸ਼ੂਟਰ ਦਾ ਐਨਕਾਉਂਟਰ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers