ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦੀ ਧਨੌਲਾ ਇਲਾਕੇ ਵਿਚਲੀ ਖੇਤੀਬਾੜੀ ਜ਼ਮੀਨ ’ਤੇ ਲੱਗਾ ਝੋਨਾ ਕਿਸਾਨਾਂ ਨੇ ਵਾਹ ਸੁੱਟਿਆ ਹੈ।
ਕਿਸਾਨ ਆਗੂ ਜੱਗਾ ਸਿੰਘ ਉਪਲੀ ਦੀ ਅਗਵਾਈ ਹੇਠ ਨੌਜਵਾਨ ਕਿਸਾਨਾਂ ਨੇ ਇਹ ਝੋਨਾ ਵਾਹਿਆ। ਉਪਲੀ ਨੇ ਕਿਹਾ ਕਿ ਅਸੀਂ ਗਰੇਵਾਲ ਦੀ ਜ਼ਮੀਨ ਬੰਜਰ ਰੱਖਾਂਗੇ। ਉਹਨਾਂ ਕਿਹਾ ਕਿ ਹੁਣ ਵੀ ਝੋਨਾਵਾਹਿਆ ਹੈ ਤੇ ਜੇਕਰ ਕੋਈ ਮੁੜ ਲਾਏਗਾ ਤਾਂ ਫਿਰ ਵਾਹ ਦਿਆਂਗੇ।ਉਹਨਾਂ ਕਿਹਾਕਿ ਅਸੀਂ ਇਸ ਜ਼ਮੀਨ ’ਤੇ ਝੋਨਾ ਲਾਉਣ ਨਹੀਂ ਦੇਵਾਂਗੇ।
ਉਹਨਾਂ ਕਿਹਾ ਕਿ ਹਰਜੀਤ ਗਰੇਵਾਲ ਨੇ ਕਿਸਾਨਾਂ ਨਾਲ ਜੋ ਵਧੀਕੀ ਕੀਤੀ ਹੈ ਉਹ ਜਦੋਂ ਤੱਕ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹਨਾਂ ਖਿਲਾਫ ਮੁਹਿੰਮ ਜਾਰੀ ਰਹੇਗੀ।
ਦਰਜਨ ਦੇ ਕਰੀਬ ਕਿਸਾਨਾਂ ਇਸ ਮੁਹਿੰਮ ਵਿਚ ਸ਼ਾਮਲ ਸਨ। ਕਿਸਾਨਾਂ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਲੋਕ ਸੰਘਰਸ਼ ਦੀ ਜਿੱਤ ਹੋਈ ਹੈ।
