ਹਮਜ਼ਾ ਸ਼ਹਿਬਾਜ਼ ਨੂੰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਨਵਾਂ ਮੁੱਖ ਮੰਤਰੀ ਚੁਣਿਆ ਗਿਆ | ਉਹ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਪੁੱਤਰ ਹਨ | ਇਥੇ ਦੱਸਣਯੋਗ ਹੈ ਕਿ ਪੰਜਾਬ ਦੀ ਸੱਤਾ ਲਈ ਦੋ ਉਮੀਦਵਾਰਾਂ ਵਿਚਕਾਰ ਕਾਂਟੇ ਦੀ ਟੱਕਰ ਸੀ | ਹਮਜ਼ਾ ਸ਼ਾਹਬਾਜ਼ ਪੀ.ਐਮ.ਐਲ.-ਐਨ ਅਤੇ ਉਨ੍ਹਾਂ ਦੇ ਗੱਠਜੋੜ (ਪੀ.ਡੀ.ਐਮ.) ਵਲੋਂ ਉਮੀਦਵਾਰ ਸਨ | ਉੱਧਰ ਪੀ.ਐਮ.ਐਲ.-ਕਿਊ ਦੇ ਨੇਤਾ ਪਰਵੇਜ ਇਲਾਹੀ ਨੂੰ ਇਮਰਾਨ ਖ਼ਾਨ ਦੀ ਪਾਰਟੀ ਪੀ.ਟੀ.ਆਈ. ਦਾ ਸਮਰਥਨ ਮਿਲਿਆ ਸੀ |
