2008 ‘ਚ ਬਿਜਲੀ ਵਿਭਾਗ ਵਿਰੁੱਧ ਸੜਕੀ ਪ੍ਰਦਰਸ਼ਨ ਦੇ ਮਾਮਲੇ ‘ਚ ਇਥੋਂ ਦੀ ਇਕ ਸਥਾਨਕ ਅਦਾਲਤ ਨੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ 14 ਲੋਕਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ | ਸੰਜੇ ਸਿੰਘ ਦੇ ਵਕੀਲ ਮਦਨ ਸਿੰਘ ਨੇ ਕਿਹਾ ਕਿ ਐਮ.ਪੀ.-ਐਮ.ਐਲ.ਏ. ਕੋਰਟ ਦੇ ਜੱਜ ਯੋਗੇਸ਼ ਕੁਮਾਰ ਯਾਦਵ ਨੇ ਸਨਿਚਰਵਾਰ ਨੂੰ 14 ਲੋਕਾਂ ਦੇ ਖ਼ਿਲਾਫ਼ ਦੋਸ਼ ਆਇਦ ਕੀਤੇ | 2008 ‘ਚ ਸ਼ਹਿਰ ਦੇ ਜਮਾਲ ਗੇਟ ਅੱਗੇ ਸੜਕ ‘ਤੇ ਬੈਠ ਕੇ ਬਿਜਲੀ ਵਿਭਾਗ ਖ਼ਿਲਾਫ਼ ਧਰਨਾ ਦੇਣ ਦੇ ਦੋਸ਼ ‘ਚ ਜ਼ਿਲ੍ਹਾ ਪ੍ਰਧਾਨ ਰਘੁਵੀਰ ਯਾਦਵ, ਸੰਜੇ ਸਿੰਘ ਤੇ ਸਾਂਡਾ ਤੋਂ ਇਲਾਵਾ 36 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸੜਕ ਜਾਮ ਕਰਕੇ ਟ੍ਰੈਫਿਕ ਜਾਮ ਕਰਨ ਦੇ ਦੋਸ਼ ਲੱਗੇ ਸਨ |

