-ਬੀਤੇ 24 ਘੰਟਿਆਂ ਤੋਂ ਸੰਘਣੀ ਧੁੰਦ ਪੈਣ ਅਤੇ ਮੌਸਮ ਖ਼ਰਾਬ ਹੋਣ ਕਾਰਨ ਇੱਥੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਤੇ ਕੌਮਾਂਤਰੀ ਵੱਖ-ਵੱਖ 16 ਉਡਾਣਾਂ ਰੱਦ ਹੋ ਗਈਆਂ, ਜਦੋਂਕਿ ਅੱਜ ਦੁਬਈ ਤੇ ਸ਼ਾਰਜਾਹ ਤੋਂ ਬਾਅਦ ਦੁਪਹਿਰ ਏਥੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਨੂੰ ਦਿੱਲੀ ਦੇ ਹਵਾਈ ਅੱਡੇ ਵਿਖੇ ਉਤਾਰਿਆ ਗਿਆ | ਜਾਣਕਾਰੀ ਅਨੁਸਾਰ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੈਟ-3 ‘ਚ ਖਰਾਬੀ ਹੋਣ ਕਾਰਨ ਪਿਛਲੇ ਕਰੀਬ ਵੱਖ-ਵੱਖ 16 ਉਡਾਣਾਂ ਰੱਦ ਹੋ ਗਈਆਂ | ਦੁਬਈ ਤੋਂ ਏਥੇ ਪੁੱਜਣ ਵਾਲੀ ਇੰਡੀਗੋ ਏਅਰਲਾਈਨ ਤੇ ਸਪਾਈਸ ਏਅਰਜੈਟ ਅਤੇ ਸ਼ਾਰਜਾਹ ਤੋਂ ਏਥੇ ਪੁੱਜਣ ਵਾਲੀ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਦਿੱਲੀ ਉਤਾਰਿਆ ਗਿਆ | ਇਸ ਤੋਂ ਇਲਾਵਾ ਧੁੰਦ ਕਾਰਨ ਮੁੰਬਈ, ਬੰਗਲੌਰ, ਸ੍ਰੀਨਗਰ ਅਤੇ ਦਿੱਲੀ ਨੂੰ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਰੱਦ ਹੋ ਗਈਆਂ | ਇਨ੍ਹਾਂ ਉਡਾਣਾਂ ਰਾਹੀਂ ਇੱਥੋਂ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ ਤੇ ਘਰਾਂ ਨੂੰ ਵਾਪਸ ਪਰਤਣਾ ਪੈ ਰਿਹਾ |
