RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

ਸਿੱਖ ਫ਼ੌਜੀਆਂ ਲਈ ਭਾਰਤ ਸਰਕਾਰ ਦਾ ਵੱਡਾ ਕਦਮ, ਸਰਕਾਰ ਦੇਵੇਗੀ ਬਲੈਸਟਿਕ ਹੈਲਮੇਟ

ਸਿੱਖ ਫ਼ੌਜੀਆਂ ਲਈ ਭਾਰਤ ਸਰਕਾਰ ਦਾ ਵੱਡਾ ਕਦਮ, ਸਰਕਾਰ ਦੇਵੇਗੀ ਬਲੈਸਟਿਕ ਹੈਲਮੇਟ

Jass Grewal by Jass Grewal
January 12, 2023
in ਦੇਸ਼
0 0
0
ਸਿੱਖ ਫ਼ੌਜੀਆਂ ਲਈ ਭਾਰਤ ਸਰਕਾਰ ਦਾ ਵੱਡਾ ਕਦਮ, ਸਰਕਾਰ ਦੇਵੇਗੀ ਬਲੈਸਟਿਕ ਹੈਲਮੇਟ

ਭਾਰਤ ਦੇ ਸਿੱਖ ਫ਼ੌਜੀ ਜਵਾਨਾਂ ਲਈ ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਿਆ ਇਕ ਅਹਿਮ ਫੈਸਲਾ ਲਿਆ ਹੈ।  ਸਿੱਖ ਫ਼ੌਜੀ ਜਵਾਨਾਂ ਨੂੰ ਜਲਦ ਹੀ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੈਲਸਟਿਕ ਹੈਲਮੇਟ ਦਾ ਤੋਹਫ਼ਾ ਮਿਲਣ ਵਾਲਾ ਹੈ।  ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰਾਲਾ ਵਲੋਂ ਖਰੀਦ ਲਈ ਇਹ ਇਕ ਤਰ੍ਹਾਂ ਦਾ ਪਹਿਲਾ ਹੁਕਮ ਹੈ। ਰੱਖਿਆ ਮੰਤਰਾਲਾ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮੇਟ ਖਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਜਾਰੀ ਕੀਤਾ ਹੈ।

ਦੱਸ ਦੇਈਏ ਕਿ ਬੈਲਿਸਟਿਕ ਹੈਲਮੇਟ ਦਾ ਇਸਤੇਮਾਲ ਪੂਰੇ ਸਿਰ ਨੂੰ ਢੱਕਣ ਲਈ ਕੀਤਾ ਜਾਵੇਗਾ। ਪ੍ਰਪੋਜ਼ਲ ਵਿਚ ਹੈਲਮੇਟ ਦੇ ਡਿਜ਼ਾਈਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਹ ਸਿੱਖ ਫ਼ੌਜੀ ਜਵਾਨਾਂ ਦੇ ਸਿਰ ਦੇ ਆਕਾਰ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਜਵਾਨਾਂ ਲਈ 8911 ਵੱਡੇ ਅਤੇ 3819 ਵਾਧੂ ਵੱਡੇ ਹੈਲਮੇਟ ਖਰੀਦਣ ਦਾ ਪ੍ਰਸਤਾਵ ਹੈ। ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਸਿੱਖ ਫ਼ੌਜੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਦੁਨੀਆ ਦੀ ਪਹਿਲੀ ਖਰੀਦ ਹੋਵੇਗੀ, ਜਿਸ ਨੂੰ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ।

ਅਧਿਕਾਰੀ ਮੁਤਾਬਕ ਇਸ ਹੈਲਮੇਟ ਨੂੰ ਵਧ ਆਰਾਮਦਾਇਕ ਅਤੇ ਜੰਗ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਵਰਤੋਂ ‘ਚ ਆਉਣ ਵਾਲੇ ਹੈਲਮੇਟ ਉਨ੍ਹਾਂ ਸਿੱਖ ਫ਼ੌਜੀਆਂ ਦੀ ਸੁਰੱਖਿਆ ਅਤੇ ਆਰਾਮ ਦੇ ਅਨੁਕੂਲ ਨਹੀਂ ਹਨ, ਜੋ ਕਿ ਦਸਤਾਰ ਦੇ ਉੱਪਰ ਪਹਿਨਦੇ ਹਨ। ਇਕ ਕੰਪਨੀ ਨੇ ਪਿਛਲੇ ਸਾਲ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਸਿੱਖ ਫ਼ੌਜੀਆਂ ਲਈ ਹੈਲਮੇਟ ਦੀ ਖੋਜ ਕੀਤੀ ਸੀ। ਰਿਪੋਰਟਾਂ ਮੁਤਾਬਕ ਹੈਲਮੇਟ ਦੁਨੀਆ ਭਰ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਹੈਲਮੇਟ ਹੈ, ਕਿਉਂਕਿ ਅੱਜ ਤੱਕ ਸਿੱਖ ਫ਼ੌਜੀ ਅਜਿਹੇ ਹੈਲਮੇਟ ਦਾ ਇਸਤੇਮਾਲ ਕਰਨ ਵਿਚ ਅਸਮਰੱਥ ਸਨ, ਜਿਸ ਨੂੰ ਪੱਗੜੀ ਦੇ ਉੱਪਰ ਆਰਾਮ ਨਾਲ ਪਹਿਨਿਆ ਜਾ ਸਕੇ।

 

Tags: Centre Governmentpunjabi news
Previous Post

ਸਿਹਤਮੰਦ ਪੰਜਾਬ ਵੱਲ ਮਾਨ ਸਰਕਾਰ ਦਾ ਵੱਡਾ ਕਦਮ, ‘ਮਾਰਕਫੈੱਡ’ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

Next Post

PCS ਅਫ਼ਸਰਾਂ ਦੀ ਹੜਤਾਲ ‘ਤੇ CM ਸਖ਼ਤ, 2 ਵਜੇ ਤੱਕ ਡਿਊਟੀ ‘ਤੇ ਆਓ ਨਹੀਂ ਤਾਂ….

Next Post
ਨਵੇਂ ਸਾਲ ‘ਤੇ ਕੱਚੇ ਅਧਿਆਪਕਾਂ ਨੂੰ CM ਮਾਨ ਦਾ ਤੋਹਫਾ, ਖ਼ੁਸ਼ ਕਰਤੇ ਪੰਜਾਬੀ

PCS ਅਫ਼ਸਰਾਂ ਦੀ ਹੜਤਾਲ 'ਤੇ CM ਸਖ਼ਤ, 2 ਵਜੇ ਤੱਕ ਡਿਊਟੀ ‘ਤੇ ਆਓ ਨਹੀਂ ਤਾਂ….

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers