ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਅਤੇ ਹਿੰਦੂਤਵ ਜਮਾਤਾਂ ਵਲੋਂ 14-15 ਅਗਸਤ ਨੂੰ ਗੁਰੂਘਰਾਂ ‘ਤੇ ਤਿਰੰਗੇ ਝੰਡੇ ਲਹਿਰਾਉਣ ਦੇ ਲਿਖਤੀ ਹੁਕਮਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਇਨ੍ਹਾਂ ਅਮਲਾਂ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ | ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ 14-15 ਅਗਸਤ ਨੂੰ ਆਪਣੇ ਘਰਾਂ-ਕਾਰੋਬਾਰਾਂ ‘ਤੇ ਕੌਮੀ ਕੇਸਰੀ ਝੰਡੇ ਲਹਿਰਾਉਣ ਦੀ ਅਪੀਲ ਵੀ ਕੀਤੀ | ਉਨ੍ਹਾਂ ਕਿਹਾ ਕਿ ਇਹ ਤਿਰੰਗਾ ਝੰਡਾ ਤਾਂ ਕਾਂਗਰਸ ਦਾ ਝੰਡਾ ਸੀ ਜੋ ਸਾਡੇ ‘ਤੇ ਥੋਪ ਦਿੱਤਾ ਗਿਆ ਹੈ | ਇਸ ਸੰਬੰਧੀ ਸਿੱਖ ਕੌਮ ਦੀ ਨਾ ਤਾਂ ਕੋਈ ਰਾਏ ਲਈ ਗਈ ਅਤੇ ਨਾ ਹੀ ਇਸ ਵਿਸ਼ੇ ‘ਤੇ ਸੰਸਦ ਵਿਚ ਬੋਲਣ ਦਿੱਤਾ ਜਾਂਦਾ ਹੈ |
