ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜੋ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼) ‘ਚ ਇਲਾਜ ਅਧੀਨ ਸਨ, ਨੂੰ ਐਤਵਾਰ ਨੂੰ ਹਸਪਤਾਲ ਵਲੋਂ ਛੁੱਟੀ ਦੇ ਦਿੱਤੀ ਗਈ | ਡਾ. ਮਨਮੋਹਨ ਸਿੰਘ ਨੂੰ ਲੰਘੀ 13 ਅਕਤੂਬਰ ਨੂੰ ਬੁਖਾਰ ਕਾਰਨ ਕਮਜ਼ੋਰੀ ਦੇ ਚਲਦਿਆਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ | 89 ਸਾਲਾ ਕਾਂਗਰਸੀ ਨੇਤਾ ਕਾਰਡੀਓ ਨਿਊਰੋ ਸੈਂਟਰ ਦੇ ਪ੍ਰਾਈਵੇਟ ਵਾਰਡ ‘ਚ ਭਰਤੀ ਸਨ ਤੇ ਡਾ. ਨਿਤਿਸ਼ ਨਾਇਕ ਦੀ ਅਗਵਾਈ ਹੇਠ ਦਿਲ ਦੇ ਮਾਹਿਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ |
