RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖ਼ਬਰ, ਨਵੀਂ ਸ਼ਰਾਬ ਪਾਲਿਸੀ ਨਾਲ ਵਧਣਗੇ ਰੇਟ !

ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖ਼ਬਰ, ਨਵੀਂ ਸ਼ਰਾਬ ਪਾਲਿਸੀ ਨਾਲ ਵਧਣਗੇ ਰੇਟ !

Jass Grewal by Jass Grewal
March 13, 2023
in ਪੰਜਾਬ
Reading Time: 1 min read
0 0
0

ਬਜਟ ਪੇਸ਼ ਕਰਨ ਤੋਂ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਸਰਕਾਰ ਨੇ ਨਵੀਂ ਐਕਸਾਈਜ਼ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਜਿਸ ਕਾਰਨ ਸ਼ਰਾਬ ਦੀਆਂ ਕੀਮਤਾਂ ’ਚ ਵਾਧਾ ਹੋਣਾ ਤੈਅ ਹੈ। ਇਹ ਕੀਮਤਾਂ 15-20 ਫ਼ੀਸਦੀ ਤੱਕ ਵੱਧ ਸਕਦੀਆਂ ਹਨ। ਸੂਬੇ ਵਿਚ ਹੋਣ ਵਾਲੀ ਵਿਕਰੀ ਨਾਲ ਸ਼ਰਾਬ ਦੇ ਸ਼ੌਕੀਨਾਂ ’ਤੇ 80 ਕਰੋੜ ਤੋਂ ਵੱਧ ਦਾ ਬੋਝ ਪਵੇਗਾ। ਰੁਟੀਨ ਵਿਚ 500 ਤੋਂ 800 ਰੁਪਏ ਵਿਚ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਦੀ ਇਕ ਬੋਤਲ ਵਿਚ 100-150 ਰੁਪਏ, ਜਦਕਿ ਸਕਾਚ ਦੀ ਬੋਤਲ ਦੀ ਕੀਮਤ ਵਿਚ 500 ਰੁਪਏ ਜਾਂ ਇਸ ਤੋਂ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਥੇ ਹੀ, ਦੇਸੀ ਸ਼ਰਾਬ ਦੇ ਭਾਅ 50 ਤੋਂ 70 ਰੁਪਏ ਤਕ ਵਧ ਜਾਣਗੇ।

ਸਰਕਾਰ ਨੇ ਪੁਰਾਣੀ ਪਾਲਿਸੀ ਵਿਚ ਸੋਧ ਕਰ ਕੇ ਕੀਮਤਾਂ ਵਿਚ 12 ਫ਼ੀਸਦੀ ਵਾਧਾ ਕੀਤਾ ਹੈ। ਇਸ ਕਾਰਨ ਪਿਛਲੀ ਵਾਰ ਦੀ 565 ਕਰੋੜ ਦੀ ਰਾਖਵੀਂ ਕੀਮਤ ਵਿਚ 65 ਤੋਂ 70 ਕਰੋੜ ਰੁਪਏ ਦਾ ਵਾਧਾ ਹੋਵੇਗਾ, ਜਿਸ ਨਾਲ ਸਰਕਾਰ ਨੂੰ 20 ਗਰੁੱਪਾਂ ਦੀ 630 ਕਰੋੜ ਤੋਂ ਵੱਧ ਆਮਦਨ ਹੋਵੇਗੀ। ਨਵੀਂ ਪਾਲਿਸੀ ਤਹਿਤ ਮੰਗਲਵਾਰ ਤਕ ਗਰੁੱਪਾਂ ਨੂੰ ਰੀਨਿਊ ਕਰਨ ਸਬੰਧੀ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਸ ’ਤੇ ਕੰਮ ਸ਼ੁਰੂ ਹੋਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਪਾਲਿਸੀ ਨਾਲ ਜ਼ਿਲ੍ਹੇ ਨਾਲ ਸਬੰਧਤ ਸ਼ਰਾਬ ਦੇ ਠੇਕੇਦਾਰਾਂ ’ਤੇ 65-70 ਕਰੋੜ ਦਾ ਬੋਝ ਪਵੇਗਾ, ਜਿਸ ਕਾਰਨ ਉਹ ਖਰਚ ਦੇ ਮੁਕਾਬਲੇ ਸ਼ਰਾਬ ਦੇ ਭਾਅ ਵਿਚ ਜ਼ਿਆਦਾ ਵਾਧਾ ਕਰਨਗੇ। ਇਸ ਨਾਲ ਸ਼ਰਾਬ ਦੇ ਸ਼ੌਕੀਨਾਂ ’ਤੇ ਘੱਟ ਤੋਂ ਘੱਟ 80 ਕਰੋੜ ਦਾ ਵਾਧੂ ਬੋਝ ਪਵੇਗਾ। ਪਾਲਿਸੀ ਤਹਿਤ ਜ਼ਿਲ੍ਹੇ ਵਿਚ 20 ਗਰੁੱਪ ਹੋਣਗੇ, ਜਿਨ੍ਹਾਂ ਵਿਚੋਂ ਨਗਰ ਨਿਗਮ ਦੀ ਹੱਦ ਅੰਦਰ 13, ਜਦਕਿ 7 ਗਰੁੱਪ ਦਿਹਾਤੀ ਇਲਾਕਿਆਂ ਲਈ ਹੋਣਗੇ। ਸ਼ਹਿਰੀ ਅਤੇ ਦਿਹਾਤੀ ਨੂੰ ਮਿਲਾ ਕੇ ਕੁੱਲ 640 ਠੇਕਿਆਂ ਰਾਹੀਂ ਜ਼ਿਲ੍ਹੇ ਵਿਚ ਸ਼ਰਾਬ ਦੀ ਵਿਕਰੀ ਕੀਤੀ ਜਾਵੇਗੀ।

ਵਿਭਾਗ ਨੇ ਠੇਕਿਆਂ ਦੀ ਰਾਖਵੀਂ ਕੀਮਤ ਵਧਾ ਦਿੱਤੀ ਹੈ, ਜਿਸ ਕਾਰਨ ਠੇਕੇਦਾਰਾਂ ਕੋਲ ਸ਼ਰਾਬ ਦੀਆਂ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਬਦਲ ਬਾਕੀ ਨਹੀਂ ਬਚਿਆ। ਭਾਅ ਵਿਚ ਵਾਧੇ ਨਾਲ ਸ਼ਰਾਬ ਦੇ ਸ਼ੌਕੀਨਾਂ ਦੀਆਂ ਉਮੀਦਾਂ ਨੂੰ ਝਟਕਾ ਲੱਗੇਗਾ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਪਾਲਿਸੀ ਵਿਚ ਕੁਝ ਵੱਡੇ ਬਦਲਾਅ ਕੀਤੇ ਜਾਣਗੇ ਤਾਂ ਜੋ ਸ਼ਰਾਬ ਸਸਤੀ ਹੋ ਸਕੇ ਪਰ ਅਜਿਹਾ ਨਹੀਂ ਹੋ ਸਕਿਆ। ਉਮੀਦਾਂ ਦੇ ਉਲਟ ਭਾਅ ਵਧ ਰਹੇ ਹਨ ਜੋਕਿ 1 ਅਪ੍ਰੈਲ ਨੂੰ ਨਵੀਂ ਪਾਲਿਸੀ ਦੇ ਲਾਗੂ ਹੁੰਦੇ ਹੀ ਵਧ ਜਾਣਗੇ। ਪਿਛਲੇ ਸਾਲ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਐਕਸਾਈਜ਼ ਪਾਲਿਸੀ 9 ਮਹੀਨਿਆਂ ਲਈ ਲਿਆਂਦੀ ਗਈ ਸੀ। ਇਸ ਵਾਰ 1 ਸਾਲ ਲਈ ਆਉਣ ਵਾਲੀ ਪਾਲਿਸੀ ਵਿਚ ਭਾਅ ਨੂੰ ਲੈ ਕੇ ਜੋ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ, ਉਨ੍ਹਾਂ ’ਤੇ ਰੋਕ ਲੱਗ ਗਈ ਹੈ ਅਤੇ ਭਾਅ ਵਧਣੇ ਤੈਅ ਹੈ।

ਲੋਕਾਂ ਨੂੰ ਅਜੇ ਨਵੀਂ ਪਾਲਿਸੀ ਦੀ ਮਨਜ਼ੂਰੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਨਹੀਂ ਮਿਲੀ ਹੈ, ਨਹੀਂ ਤਾਂ ਲੋਕਾਂ ਨੇ ਭਾਅ ਵਧਣ ਤੋਂ ਪਹਿਲਾਂ ਹੀ ਸ਼ਰਾਬ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ। ਇਹ ਗੱਲਾਂ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਠੇਕੇਦਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਉਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗੇਗਾ, ਤਾਂ ਸਟਾਕ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਠੇਕਿਆਂ ’ਤੇ ਫਿਲਹਾਲ ਕੋਈ ਖ਼ਾਸ ਹਿਲ-ਜੁਲ ਵੇਖਣ ਨੂੰ ਨਹੀਂ ਮਿਲ ਰਹੀ। ਠੇਕਿਆਂ ’ਤੇ ਬੈਠੇ ਕਰਿੰਦੇ ਵੀ ਇਸ ਬਾਰੇ ਅਜੇ ਤੱਕ ਚੁੱਪ ਹਨ, ਕਿਉਂਕਿ ਇਹ ਸਟਾਕ ਅਗਲੇ ਸਾਲ ਵਿਚ ਸ਼ਿਫਟ ਹੋਣ ’ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।

Tags: punjab
Previous Post

CM ਮਾਨ ਦੇ ਆਦੇਸ਼ਾਂ ਤੋਂ ਬਾਅਦ ਟੈਟ ਪੇਪਰ ਲੀਕ ਮਾਮਲੇ ‘ਚ ਹੋਈ ਵੱਡੀ ਕਾਰਵਾਈ

Next Post

ਇਕ ਵਾਰ ਫੇਰ ਅੰਮ੍ਰਿਤਪਾਲ ਸਿੰਘ ਨੇ ਦਿੱਤੀ ਸਰਕਾਰ ਨੂੰ ਚੇਤਾਵਨੀ

Next Post
ਇਕ ਵਾਰ ਫੇਰ ਅੰਮ੍ਰਿਤਪਾਲ ਸਿੰਘ ਨੇ ਦਿੱਤੀ ਸਰਕਾਰ ਨੂੰ ਚੇਤਾਵਨੀ

ਇਕ ਵਾਰ ਫੇਰ ਅੰਮ੍ਰਿਤਪਾਲ ਸਿੰਘ ਨੇ ਦਿੱਤੀ ਸਰਕਾਰ ਨੂੰ ਚੇਤਾਵਨੀ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers