ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਤੇ ਦਿੱਗਜ ਓ.ਬੀ.ਸੀ. ਨੇਤਾ ਸਵਾਮੀ ਪ੍ਰਸਾਦ ਮੌਰਿਆ ਸ਼ੁੱਕਰਵਾਰ ਨੂੰ ਭਾਜਪਾ ਦੇ 5 ਹੋਰ ਵਿਧਾਇਕਾਂ ਤੇ ਅਪਨਾ ਦਲ-ਸੋਨੇਲਾਲ ਦੇ ਵਿਧਾਇਕ ਅਮਰ ਸਿੰਘ ਚੌਧਰੀ ਨਾਲ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਮੌਜੂਦਗੀ ‘ਚ ਸਮਾਜਵਾਦੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ, ਇਸ ਤੋਂ ਪਹਿਲਾਂ ਇਕ ਹੋਰ ਬਾਗੀ ਮੰਤਰੀ ਧਰਮ ਸਿੰਘ ਸੈਣੀ ਵੀ ਭਾਜਪਾ ਛੱਡ ਕੇ ਸਮਾਜਵਾਦੀ ਪਾਰਟੀ ‘ਚ ਸ਼ਾਮਿਲ ਹੋ ਚੁੱਕਾ ਹੈ | ਇਨ੍ਹਾਂ ਸਭ ਨੂੰ ਸਮਾਜਵਾਦੀ ਪਾਰਟੀ ਦੇ ਦਫ਼ਤਰ ‘ਚ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ ਹੈ | ਇਨ੍ਹਾਂ ਸਭ ਨਾਨ-ਯਾਦਵ ਓ.ਬੀ.ਸੀ. ਨੇਤਾਵਾਂ ਦੇ ਸਮਾਜਵਾਦੀ ਪਾਰਟੀ ‘ਚ ਸ਼ਾਮਿਲ ਹੋਣ ਨਾਲ ਪਾਰਟੀ ਦੀ ਸੂਬੇ ‘ਚ ਤਾਕਤ ਵਧੇਗੀ, ਜਿਥੇ 10 ਫਰਵਰੀ ਤੋਂ 7 ਪੜਾਵਾਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ |
