ਫੇਸਬੁੱਕ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਰੂਸ ਨੇ ਦੇਸ਼ ‘ਚ ਫੇਸਬੁੱਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਰੂਸ ਦੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਨੇ ਫੇਸਬੁੱਕ ‘ਤੇ ਰੂਸੀ ਮੀਡੀਆ ਨਾਲ ਭੇਦਭਾਵ ਕਰਨ ਦਾ ਦੋਸ਼ ਲਗਾਇਆ ਹੈ। ਦਿ ਕੀਵ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਰੂਸੀ ਸਰਕਾਰ ਦੀ ਸੈਂਸਰਸ਼ਿਪ ਏਜੰਸੀ ਨੇ ਫੇਸਬੁੱਕ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਰੂਸ ‘ਤੇ ਲੱਖਾਂ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ ਹੈ। ਫੇਸਬੁੱਕ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਰੂਸ ਨੇ ਟਵਿਟਰ ‘ਤੇ ਵੀ ਕਾਰਵਾਈ ਕੀਤੀ ਹੈ। ਰੂਸ ਵਿਚ ਟਵਿੱਟਰ ਦੀ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
