RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਖੇਡ

ਰਾਸ਼ਟਰੀ ਖੇਡਾਂ ਦਾ ਹਿੱਸਾ ਬਣਿਆ ਮਾਰਸ਼ਲ ਆਰਟ ਗੱਤਕਾ, ਗੋਆ ’ਚ ਹੋਣ ਵਾਲੀਆਂ ਖੇਡਾਂ ‘ਚ ਪ੍ਰਦਰਸ਼ਨੀ ਖੇਡ ਵਜੋਂ ਕੀਤਾ ਗਿਆ ਸ਼ਾਮਲ

ਰਾਸ਼ਟਰੀ ਖੇਡਾਂ ਦਾ ਹਿੱਸਾ ਬਣਿਆ ਮਾਰਸ਼ਲ ਆਰਟ ਗੱਤਕਾ, ਗੋਆ ’ਚ ਹੋਣ ਵਾਲੀਆਂ ਖੇਡਾਂ ‘ਚ ਪ੍ਰਦਰਸ਼ਨੀ ਖੇਡ ਵਜੋਂ ਕੀਤਾ ਗਿਆ ਸ਼ਾਮਲ

Jass Grewal by Jass Grewal
May 16, 2023
in ਖੇਡ, ਪੰਜਾਬ
0 0
0
ਰਾਸ਼ਟਰੀ ਖੇਡਾਂ ਦਾ ਹਿੱਸਾ ਬਣਿਆ ਮਾਰਸ਼ਲ ਆਰਟ ਗੱਤਕਾ, ਗੋਆ ’ਚ ਹੋਣ ਵਾਲੀਆਂ ਖੇਡਾਂ ‘ਚ ਪ੍ਰਦਰਸ਼ਨੀ ਖੇਡ ਵਜੋਂ ਕੀਤਾ ਗਿਆ ਸ਼ਾਮਲ

ਪੰਜਾਬੀਆਂ ਲਈ ਮਾਣ ਵਾਲੀ ਗੱਲ ਸਾਹਮਣੇ ਆਈ ਹੈ।  ਤੁਹਾਨੂੰ ਦਸ ਦਈਏ ਕਿ ਮਾਰਸ਼ਲ ਆਰਟ ਗੱਤਕਾ ਨੂੰ ਰਾਸ਼ਟਰੀ ਖੇਡਾਂ ਵਿਚ ਥਾਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਾਲ ਅਕਤੂਬਰ ਵਿੱਚ ਗੋਆ ਵਿੱਚ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਪੰਜਾਬ ਦੇ ਰਵਾਇਤੀ ਮਾਰਸ਼ਲ ਆਰਟ ਗੱਤਕਾ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ। ਦਸਣਯੋਗ ਹੈ ਕਿ ਪ੍ਰਦਰਸ਼ਨੀ ਖੇਡਾਂ ਵਿੱਚ ਜਿੱਤੇ ਗਏ ਮੈਡਲ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਹਨ। ਪਰ ਗੱਤਕਾ ਦੇ ਇਸ ਸਾਲ ਕੌਮੀ ਖੇਡਾਂ ਦਾ ਹਿੱਸਾ ਹੋਣ ਦਾ ਮਤਲਬ ਹੈ ਕਿ ਅਗਲੀਆਂ ਖੇਡਾਂ ਵਿੱਚ ਇਸ ਨੂੰ ਮੁਕਾਬਲੇ ਵਾਲੀ ਖੇਡ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।

ਇੰਡੀਅਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ, “ਅਸੀਂ ਲੰਬੇ ਸਮੇਂ ਤੋਂ ਇਸ ਖੇਡ ਨੂੰ ਆਈਓਏ ਦੁਆਰਾ ਮਾਨਤਾ ਮਿਲਣ ਦੀ ਉਡੀਕ ਕਰ ਰਹੇ ਸੀ।” ਗਤਕਾ ਅਤੇ ਕਲਾਰੀਪਯੱਟੂ ਸਮੇਤ ਚਾਰ ਦੇਸੀ ਖੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਗੱਤਕਾ ਮਾਰਸ਼ਲ ਆਰਟਸ ਦੀ ਇੱਕ ਸ਼ੈਲੀ ਹੈ ਜਿਸ ‘ਚ ਵਿਰੋਧੀ ਨੂੰ ਰੋਕਣ ਲਈ ਤਿੰਨ ਤੋਂ 3.5 ਫੁੱਟ ਲੰਬੀ ਲੱਕੜ ਦੀਆਂ ਸੋਟੀਆਂ ਅਤੇ ਚਮੜੇ ਦੀ ਬਣੀ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ।

ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ। ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਹੈ ਸ਼ਸਤਰ ਕਲਾ। ਇਨ੍ਹਾਂ ਸ਼ੈਲੀਆਂ ਵਿੱਚੋਂ ਹੀ ਇੱਕ ਸ਼ੈਲੀ ਹੈ ਗੱਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਪ੍ਰਚੱਲਿਤ ਹੈ।

Previous Post

ਸ਼ਾਹੀ ਸ਼ਹਿਰ ਪਟਿਆਲਾ ‘ਚ ਬਣਿਆ ਨਵਾਂ ਬੱਸ ਸਟੈਂਡ ਲੋਕਾਂ ਦੇ ਸਪੁਰਦ, ਮੁੱਖ ਮੰਤਰੀ ਨੇ ਕੀਤਾ ਉਦਘਾਟਨ

Next Post

“ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਅਹਿਮ ਖ਼ਬਰ: ਨਵੇਂ ਨਿਯਮਾਂ ਜਾਰੀ, ਇਹ ਲੋਕ ਨਹੀਂ ਕਰ ਪਾਉਣਗੇ ਯਾਤਰਾ

Next Post
“ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਅਹਿਮ ਖ਼ਬਰ: ਨਵੇਂ ਨਿਯਮਾਂ ਜਾਰੀ, ਇਹ ਲੋਕ ਨਹੀਂ ਕਰ ਪਾਉਣਗੇ ਯਾਤਰਾ

“ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਅਹਿਮ ਖ਼ਬਰ: ਨਵੇਂ ਨਿਯਮਾਂ ਜਾਰੀ, ਇਹ ਲੋਕ ਨਹੀਂ ਕਰ ਪਾਉਣਗੇ ਯਾਤਰਾ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers