RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਮੱਧ ਪ੍ਰਦੇਸ਼ ਦੇ ਮੋਰੈਨਾ ’ਚ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਜਹਾਜ਼ ਕ੍ਰੈਸ਼

ਮੱਧ ਪ੍ਰਦੇਸ਼ ਦੇ ਮੋਰੈਨਾ ’ਚ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਜਹਾਜ਼ ਕ੍ਰੈਸ਼

Jass Grewal by Jass Grewal
January 28, 2023
in ਦੇਸ਼
Reading Time: 1 min read
0 0
0

ਵੱਡੀ ਖ਼ਬਰ ਮੱਧ ਪ੍ਰਦੇਸ਼ ਦੇ ਮੁਰੈਨਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਭਾਰਤੀ ਹਵਾਈ ਫੌਜ ਦੇ ਸੁਖੋਈ 30 ਅਤੇ ਮਿਰਾਜ 2000 ਜਹਾਜ਼ ਕਰੈਸ਼ ਹੋ ਗਏ ਹਨ। ਰਾਜਸਥਾਨ ‘ਚ ਭਾਰਤੀ ਫੌਜ ਦੇ ਲੜਾਕੂ ਜਹਾਜ਼ ਕਰੈਸ਼ ਤੋਂ ਅਚਾਨਕ ਬਾਅਦ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇਹ ਹਾਦਸਾ ਵਾਪਰਿਆ ਹੈ। ਅਧਿਕਾਰੀਆਂ ਵੱਲੋਂ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ। ਦੋਵੇਂ ਲੜਾਕੂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ, ਜਿਥੇ ਹਵਾਈ ਫੌਜ ਦਾ ਅਭਿਆਸ ਚੱਲ ਰਿਹਾ ਹੈ। ਫੌਜ ਦੇ ਸੂਤਰਾਂ ਅਨੁਸਾਰ, ਭਾਰਤੀ ਹਵਾਈ ਫੌਜ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਦੋਵੇਂ ਜਹਾਜ਼ ਆਪਸ ‘ਚ ਭਿੜੇ। ਸੁਖੋਈ ਵਿੱਚ 2 ਪਾਇਲਟ ਅਤੇ ਮਿਰਾਜ਼ ‘ਚ ਇੱਕ ਪਾਇਲਟ ਸੀ, ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਦੋ ਪਾਇਲਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਵਾਈ ਸੈਨਾ ਦਾ ਹੈਲੀਕਾਪਟਰ ਜਲਦੀ ਹੀ ਤੀਜੇ ਪਾਇਲਟ ਦੇ ਟਿਕਾਣੇ ‘ਤੇ ਪਹੁੰਚ ਰਿਹਾ ਹੈ। ਮੋਰੈਨਾ ਜ਼ਿਲ੍ਹੇ ਦੇ ਪਹਾੜਗੜ੍ਹ ਵਿਕਾਸ ਬਲਾਕ ਵਿੱਚ ਇੱਕ ਲੜਾਕੂ ਜਹਾਜ਼ ਜੰਗਲ ਵਿੱਚ ਡਿੱਗ ਗਿਆ। ਲੋਕਾਂ ਨੇ ਅਸਮਾਨ ‘ਚ ਜਹਾਜ਼ ਨੂੰ ਅੱਗ ਲੱਗੀ ਦੇਖੀ। ਇਸ ਤੋਂ ਬਾਅਦ ਜਹਾਜ਼ ਨੂੰ ਤੇਜ਼ ਰਫਤਾਰ ਨਾਲ ਜ਼ਮੀਨ ਵੱਲ ਆਉਂਦਾ ਦੇਖਿਆ ਗਿਆ। ਉਸ ਸਮੇਂ ਜਹਾਜ਼ ਵਾਪਸੀ ‘ਤੇ ਸੀ। ਪਾਇਲਟ ਨੇ ਕੈਲਾਰਸ ਅਤੇ ਪਹਾੜਗੜ੍ਹ ਦੇ ਕਸਬਿਆਂ ਨੂੰ ਹਾਦਸੇ ਤੋਂ ਬਚਾ ਲਿਆ।

ਫੌਜ ਦੇ ਸੂਤਰਾਂ ਮੁਤਾਬਕ ਫੌਜ ਨੇ ਇਸ ਹਾਦਸੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੂਚਿਤ ਕਰ ਦਿੱਤਾ ਹੈ। ਉਸ ਨੇ ਪਾਇਲਟਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਮੰਗੀ ਹੈ। ਰੱਖਿਆ ਮੰਤਰੀ ਇਸ ਮਾਮਲੇ ਬਾਰੇ ਹਰ ਮਿੰਟ ਦੀ ਜਾਣਕਾਰੀ ਲੈ ਰਹੇ ਹਨ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੜਾਕੂ ਜਹਾਜ਼ਾਂ ਦੇ ਹਾਦਸਿਆਂ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਮੋਰੇਨਾ ਦੇ ਕੋਲਾਰਸ ਨੇੜੇ ਹਵਾਈ ਸੈਨਾ ਦੇ ਸੁਖੋਈ-30 ਅਤੇ ਮਿਰਾਜ-2000 ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਬੇਹੱਦ ਦੁਖਦ ਹੈ। ਮੈਂ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਹਵਾਈ ਸੈਨਾ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ।

Previous Post

ਫਿਰ ਮੁਸ਼ਕਿਲਾਂ ‘ਚ ਫਸਿਆ ਰਾਮ ਰਹੀਮ, ਹਾਈਕੋਰਟ ਜਾਵੇਗੀ SGPC

Next Post

ਫੈਨ ਨਾਲ ਅਜਿਹਾ ਵਿਵਹਾਰ? ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਵਿਅਕਤੀ ਦਾ ਮੋਬਾਇਲ

Next Post
ਫੈਨ ਨਾਲ ਅਜਿਹਾ ਵਿਵਹਾਰ? ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਵਿਅਕਤੀ ਦਾ ਮੋਬਾਇਲ

ਫੈਨ ਨਾਲ ਅਜਿਹਾ ਵਿਵਹਾਰ? ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਵਿਅਕਤੀ ਦਾ ਮੋਬਾਇਲ

Recent News

  • ਕਿਸਾਨਾਂ ਨੂੰ 43 ਸਾਲਾਂ ਬਾਅਦ ਮੁਆਵਜ਼ਾ ਮਿਲਿਆ; ਹਾਈਵੇਅ ਬਿਨਾਂ ਜ਼ਮੀਨ ਪ੍ਰਾਪਤੀ ਦੇ ਬਣਾਇਆ ਗਿਆ ਸੀ
  • ‘ਬੱਸ ਕੁਝ ਦਿਨ ਹੋਰ….’, ਈਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕਰੇਗਾ ਇਜ਼ਰਾਈਲ; ਮਿਜ਼ਾਈਲ ਉਤਪਾਦਨ ਵੀ ਹੋਵੇਗਾ ਤਬਾਹ
  • ਹਲਵਾਰਾ ਏਅਰਪੋਰਟ ਤੋਂ ਮਈ ਮਹੀਨੇ ਤੋਂ ਸ਼ੁਰੂ ਹੋਣਗੀਆਂ ਉਡਾਣਾਂ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers