RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਮੰਤਰੀ ਦੀ ਸਖਤੀ ਮਗਰੋਂ ਪੁਰਾਣੇ ਅਫਸਰ ਲੀਹ ’ਤੇ ਆਏ, ਬੱਸਾਂ ਜ਼ਬਤ ਕਰਨ ਪਿੱਛੋਂ ਟੈਕਸ ਕੁਲੈਕਸ਼ਨ ’ਚ ਹੋਇਆ ਵਾਧਾ ।

Jass Grewal by Jass Grewal
October 9, 2021
in ਪੰਜਾਬ
0 0
0

ਬੀਤੇ ਕਈ ਦਹਾਕਿਆਂ ਤੋਂ ਲਗਾਤਾਰ ਵਿਗੜ ਰਹੀ ‘ਸਰਕਾਰੀ ਬੱਸ ਟਰਾਂਸਪੋਰਟ’ ਦੀ ਹਾਲਤ ਵਿਚ ਬੀਤੇ ਕੁੱਝ ਕੁ ਦਿਨਾਂ ਤੋਂ ਕੁੱਝ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਸੂਬਾਈ ਕਾਂਗਰਸ ਵਿਚ ਹੋਈ ਹੇਰ ਫੇਰ ਮਗਰੋਂ ਪਾਵਰ ਵਿਚ ਆਏ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਨੇ ਕੁੱਝ ਦਿਨਾਂ ਵਿਚ ਹੀ ਨਿਜੀ ਬੱਸ ਟਰਾਂਸਪੋਰਟ ਮਾਫੀਆ ’ਤੇ ਸ਼ਿਕੰਜਾ ਕੱਸਦਿਆਂ ਸੂਬੇ ਦੀ ਟੈਕਸ ਕੁਲੈਕਸ਼ਨ ਵਿਚ ਵੀ ਵਾਧਾ ਕਰਨ ਦੀ ਇਕ ਕੋਸ਼ਿਸ਼ ਕੀਤੀ ਹੈ।

ਇਸੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਚ ਵੱਖ ਵੱਖ ਥਾਵਾਂ ’ਤੇ ਰਸੂਖਦਾਰ ਟਰਾਂਸਪੋਰਟਰਾਂ ਦੀਆਂ ਅਜਿਹੀਆਂ ਬੱਸਾਂ ਨੂੰ ਬੰਦ ਕੀਤਾ ਹੈ ਜਿੰਨ੍ਹਾਂ ’ਤੇ ਬੀਤੇ ਲੰਮੇ ਸਮੇਂ ਤੋਂ ਟੈਕਸ ਚੋਰੀ ਦੇ ਦੋਸ਼ ਲੱਗ ਰਹੇ ਸਨ। ਉਧਰ ਇਸ ਸਬੰਧੀ ਸਹਾਇਕ ਰੀਜ਼ਨਲ ਟਰਾਂਸਪੋਰਟ ਅਫਸਰ (ਏਟੀਏ) ਫਿਰੋਜ਼ਪੁਰ ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਬੇ ਦੇ ਟੈਕਸ ਡਿਫਾਲਟਰ ਪ੍ਰਾਈਵੇਟ ਬੱਸ ਅਪਰੇਟਰਾਂ ਦੇ ਵਿਰੁੱਧ ਚੈਕਿੰਗ ਮੁਹਿੰਮ ਜਾਰੀ ਰੱਖਦੇ ਹੋਏ ਸੂਬਾਈ ਪਰਿਵਹਨ ਵਿਭਾਗ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਚ ਬਿਨ੍ਹਾ ਟੈਕਸ ਦੇ ਚੱਲ ਰਹੀਆਂ ਪ੍ਰਾਈਵੇਟ ਕੰਪਨੀਆਂ ਦੀਆਂ 5 ਹੋਰ ਬੱਸਾਂ ਜਬਤ ਕਰ ਲਈਆਂ। ਏਟੀਏ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਸਖਤੀ ਮਗਰੋਂ ਵਿਭਾਗ ਨੇ ਟੈਕਸ ਚੋਰੀ ਕਰਨ ਵਾਲੇ ਅਪਰੇਟਰਾਂ ਦੇ ਖਿਲਾਫ ਪੂਰਾ ਸ਼ਿਕੰਜਾ ਕੱਸਿਆ ਹੋਇਆ ਹੈ।

ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਰਟੀਏ ਦਫਤਰ ਫਿਰੋਜਪੁਰ ਦੇ ਉਡਣ ਦਸਤੇ ਨੇ ਦਸਤਾਵੇਜ਼ਾਂ ਦੀ ਜਾਂਚ ਦੇ ਦੌਰਾਨ ਜਿਨ੍ਹਾਂ ਪੰਜ ਬੱਸਾਂ ਨੂੰ ਬਿਨ੍ਹਾ ਟੈਕਸ ਦੇ ਚੱਲਦੇ ਹੋਏ ਪਾਇਆ, ੳਨ੍ਹਾਂ ਵਿਚ ਨਿਊ ਦੀਪ ਬੱਸ ਸਰਵਿਸ ਦੀਆਂ ਦੋ ਬੱਸਾਂ, ਨਾਗਪਾਲ ਬੱਸ ਸਰਵਿਸ ਦੀ ਇਕ ਬੱਸ, ਰਾਜ ਬੱਸ ਸਰਵਿਸ ਦੀ ਇਕ ਬੱਸ ਅਤੇ ਜੁਝਾਰ ਬੱਸ ਸਰਵਿਸ ਦੀ ਇਕ ਬੱਸ ਸ਼ਾਮਲ ਹੈ। ਇਸ ਸਬੰਧੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਟੈਕਸ ਚੋਰਾਂ ’ਤੇ ਸ਼ਿਕੰਜਾ ਕੱਸਣ ਨਾਲ ਸੂਬੇ ਦੀ ਟੈਕਸ ਕੁਲੈਕਸ਼ਨ ਵਿਚ ਕਾਫੀ ਵਾਧਾ ਹੋ ਰਿਹਾ ਹੈ । ਇਹ ਟੈਕਸ ਜੋ ਚੰਦ ਚੋਰਾਂ ਦੇ ਘਰਾਂ ’ਚ ਜਾਂਦਾ ਸੀ ,ਹੁਣ ਸੂਬੇ ਦੇ ਵਿਕਾਸ ’ਤੇ ਖਰਚਿਆ ਜਾਏਗਾ ।

Previous Post

ਸ਼ਾਂਤੀ ਲਈ ਫਿਲਪੀਨਜ਼ ਤੇ ਰੂਸ ਦੇ ਪੱਤਰਕਾਰਾਂ ਨੂੰ ਨੋਬਲ ਪੁਰਸਕਾਰ |

Next Post

ਭਾਰਤ-ਡੈਨਮਾਰਕ ਵਿਚਕਾਰ ਖੇਤੀਬਾੜੀ ਤੇ ਸਿਹਤ ਖੇਤਰਾਂ ‘ਚ ਸਹਿਯੋਗ ਵਧਾਉਣ ਲਈ 4 ਸਮਝੌਤੇ |

Next Post
ਭਾਰਤ-ਡੈਨਮਾਰਕ ਵਿਚਕਾਰ ਖੇਤੀਬਾੜੀ ਤੇ ਸਿਹਤ ਖੇਤਰਾਂ ‘ਚ ਸਹਿਯੋਗ ਵਧਾਉਣ ਲਈ 4 ਸਮਝੌਤੇ |

ਭਾਰਤ-ਡੈਨਮਾਰਕ ਵਿਚਕਾਰ ਖੇਤੀਬਾੜੀ ਤੇ ਸਿਹਤ ਖੇਤਰਾਂ 'ਚ ਸਹਿਯੋਗ ਵਧਾਉਣ ਲਈ 4 ਸਮਝੌਤੇ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers