RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

“ਮੈਂ ਸੀ.ਐਮ. ਤੇ ਰਾਜਪਾਲ ਵਿਚਕਾਰ ਸਮਝੌਤਾ ਕਰਵਾ ਦਿੰਦਾ ਹਾਂ, ਚੰਗਾ ਹੋਇਆ ਅਰੋੜਾ ਬੀਜੇਪੀ ‘ਚ ਚਲਾ ਗਿਆ ਸੀ” ਰਾਜਾ ਵੜਿੰਗ ਦਾ ਧਮਾਕੇਦਾਰ ਬਿਆਨ

“ਮੈਂ ਸੀ.ਐਮ. ਤੇ ਰਾਜਪਾਲ ਵਿਚਕਾਰ ਸਮਝੌਤਾ ਕਰਵਾ ਦਿੰਦਾ ਹਾਂ, ਚੰਗਾ ਹੋਇਆ ਅਰੋੜਾ ਬੀਜੇਪੀ ‘ਚ ਚਲਾ ਗਿਆ ਸੀ” ਰਾਜਾ ਵੜਿੰਗ ਦਾ ਧਮਾਕੇਦਾਰ ਬਿਆਨ

Jass Grewal by Jass Grewal
February 15, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਹੱਥ ਨਾਲ ਹੱਥ ਜੋੜੋ ਮੁਹਿੰਮ ਨੂੰ ਲੈਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅਨੁਭਵ ਲੋਕਾਂ ਤੱਕ ਪਹੁੰਚਾਉਣ ਸਬੰਧੀ ਵਿਚਾਰ ਚਰਚਾ ਕੀਤੀ।

ਹੁਸ਼ਿਆਰਪੁਰ ‘ਚ ਤਿੰਨ ਟੋਲ ਪਲਾਜ਼ਾ ਬੰਦ ਕਰਵਾਉਣ ਵਾਲੇ ਮਾਮਲੇ ‘ਤੇ ਰਾਜਾ ਵੜਿੰਗ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਜਿਹੜੇ ਟੋਲ ਪਲਾਜ਼ੇ ‘ਤੇ ਨਾਜਾਇਜ਼ ਟੋਲ ਇਕੱਠਾ ਕੀਤਾ ਜਾ ਰਿਹਾ ਸੀ, ਉਹ ਗਲਤ ਹੈ। ਜਬਰੀ ਟੋਲ ਵਸੂਲਣਾ ਮਾੜੀ ਗੱਲ ਹੈ। ਲੋਕਾਂ ਨੂੰ ਟੋਲ ਬੰਦ ਹੋਣ ਨਾਲ ਰਾਹਤ ਮਿਲੇਗੀ। ਟੋਲ ਪਲਾਜ਼ੇ ਵਾਲੇ ਲੱਖਾਂ ਰੁਪਏ ਲੋਕਾਂ ਦੀ ਜੇਬ ‘ਚੋਂ ਕੱਢ ਕੇ ਪਹਿਲਾਂ ਹੀ ਲੈ ਗਏ ਹਨ।

ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਪੰਜਾਬ ਦੀ ਆਪ ਸਰਕਾਰ ‘ਤੇ ਚੁੱਕੇ ਸਵਾਲ ਬਾਰੇ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਟੈਕਸ ਇਕੱਠੇ ਕਰਕੇ ਕੇਂਦਰ ਨੂੰ ਜਾਂਦੇ ਹਨ ਤੇ ਫਿਰ ਉਹੀ ਪੈਸਾ ਪੰਜਾਬ ਕੋਲ ਵਾਪਿਸ ਆਉਂਦਾ ਹੈ। ਇਸ ਵਿਚ ਕੇਂਦਰ ਦਾ ਪੈਸਾ ਹੋਣ ਦੀ ਕੋਈ ਗੱਲ ਨਹੀਂ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਫੋਕੀਆਂ ਸਕੀਮਾਂ ਨਾ ਚਲਾਉ। ਆਪ ਸਰਕਾਰ ਪੁਰਾਣੀਆਂ ਇਮਾਰਤਾਂ ‘ਚ ਨਵੇਂ ਕਲੀਨਿਕ ਖੋਲ੍ਹ ਕੇ ਵਾਹੋ -ਵਾਹੀ ਨਾ ਖੱਟੇ। ਉਨ੍ਹਾਂ ਕਿਹਾ ਕਿ ਆਪ ਵਾਲੇ ਮੁਹੱਲਾ ਕਲੀਨੀਕ ਖੋਲ ਕੇ ਫੋਟੋਆਂ ਦੀ ਖੇਡ ਖੇਡੀ ਜਾ ਰਹੇ ਹਨ।

ਉਥੇ ਹੀ ਸਾਬਕਾ ਕਾਂਗਰਸੀ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਪਹੁੰਚਝ ਵਿਜੀਲੈਂਸ ਦੀ ਟੀਮ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਚੰਗਾ ਹੋਇਆ ਕਿ ਇਹ ਬੀਜੇਪੀ ‘ਚ ਚਲਾ ਗਿਆ ਨਹੀਂ ਤਾਂ ਪੱਤਰਕਾਰਾਂ ਨੇ ਕਾਗਂਰਸ ਨੂੰ ਨਹੀਂ ਛੱਡਣਾ ਸੀ। ਹੁਣ ਤੁਸੀਂ ਬੀਜੇਪੀ ਤੋਂ ਪੁੱਛੋਂ ਸ਼ਾਮ ਸੁੰਦਰ ਅਰੋੜਾ ਬਾਰੇ। ਨਾਲ ਹੀ ਉਹਨਾਂ ਕਿਹਾ ਕਿ ਸੀਐਮ ਅਤੇ ਰਾਜਪਾਲ ਆਪਸ ‘ਚ ਲੜੀ ਜਾਂਦੇ ਹਨ। ਜੇ ਇਨ੍ਹਾਂ ਦੀ ਲੜਾਈ ਨਹੀਂ ਠੀਕ ਹੋ ਰਹੀ ਤਾਂ ਮੈਂ ਇਨ੍ਹਾਂ ਦਾ ਸਮਝੌਤਾ ਕਰਵਾ ਦਿੰਦਾ ਹਾਂ। ਜੇ ਇਨ੍ਹਾਂ ਤੋਂ ਮਸਲਾ ਹੱਲ ਨਹੀਂ ਹੋ ਰਿਹਾ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਨਾਲ ਕੋਈ ਨਾ ਕੋਈ ਕੁੰਡਾ ਫਸਿਆ ਰਹੇ ਤੇ ਸਾਡਾ ਫਾਇਦਾ ਹੁੰਦਾ ਰਹੇ। ਇਸ ਲਈ ਮੈਂ ਆਪ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ , ਮੈਂ ਪੰਜਾਬ ਵਾਸਤੇ ਦੋਵਾਂ ਦੇ ਪੈਰੀ ਹੱਥ ਲਾ ਕੇ ਮਿਨਤ ਕਰ ਲਉਂਗਾ। ਇਨ੍ਹਾਂ ਦਾ ਰਾਜੀਨਾਮਾ ਕਰਾਉਣ ਲਈ ਮੈਂ ਆਪਣੀ ਪੱਗ ਵੀ ਇਨ੍ਹਾਂ ਦੇ ਪੈਰਾਂ ‘ਚ ਰੱਖ ਦਿਓਗਾ। ਪੰਜਾਬ ਦੇ ਭਲੇ ਲਈ ਮੈਂ ਇਨ੍ਹਾਂ ਦਾ ਰਾਜੀਨਾਮਾ ਕਰਾਉਣ ਲਈ ਤਿਆਰ ਹਾਂ।

Tags: CM Bhagwant MannPunjab NewsRaja WarringStatement
Previous Post

ਬੀਬੀਸੀ ਦੇ ਦਫ਼ਤਰਾਂ ‘ਤੇ ਇਨਕਮ ਟੈਕਸ ਰੇਡ ਨੂੰ ਲੈਕੇ ਭਖੀ ਸਿਆਸਤ, ਅਰਵਿੰਦ ਕੇਜਰੀਵਾਲ ਦਾ ਆਇਆ ਬਿਆਨ

Next Post

ਪੂਰੇ ਪੰਜਾਬ ‘ਚ ਮਨਾਈ ਗਈ ਦੀਪ ਸਿੱਧੂ ਦੀ ਬਰਸੀ, ਅੰਮ੍ਰਿਤਪਾਲ ਸਿੰਘ ਦਾ ਆਇਆ ਵੱਡਾ ਬਿਆਨ

Next Post
ਪੂਰੇ ਪੰਜਾਬ ‘ਚ ਮਨਾਈ ਗਈ ਦੀਪ ਸਿੱਧੂ ਦੀ ਬਰਸੀ, ਅੰਮ੍ਰਿਤਪਾਲ ਸਿੰਘ ਦਾ ਆਇਆ ਵੱਡਾ ਬਿਆਨ

ਪੂਰੇ ਪੰਜਾਬ ‘ਚ ਮਨਾਈ ਗਈ ਦੀਪ ਸਿੱਧੂ ਦੀ ਬਰਸੀ, ਅੰਮ੍ਰਿਤਪਾਲ ਸਿੰਘ ਦਾ ਆਇਆ ਵੱਡਾ ਬਿਆਨ

Recent News

  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ
  • Royal Enfield Guerrilla 450 ਦਾ ਅਪਡੇਟ ਵਰਜਨ ਕੱਲ੍ਹ ਹੋਵੇਗਾ ਲਾਂਚ, ਪਹਿਲੀ ਝਲਕ ਆਈ ਸਾਹਮਣੇ
  • ਭਾਜਪਾ ਵੱਲੋਂ ‘ਕਾਂਗਰਸ ਅੰਦਰ ਮਤਭੇਦ’ ਦੇ ਦੋਸ਼ਾਂ ਤੋਂ ਬਾਅਦ ਸੀਬੀਆਈ ਜਾਂਚ ਦੇ ਪੱਖ ‘ਚ ਰਾਜਾ ਵੜਿੰਗ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers