ਗੁਰੂ ਨਗਰੀ ਅੰਮ੍ਰਿਤਸਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਸ੍ਰੀ ਦਰਬਾਰ ਨੇੜੇ ਬਣੀ ਹੈਰੀਟੇਜ ਸਟਰੀਟ ‘ਚ ਮੁੜ ਤੋਂ ਧਮਾਕਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਵੀ ਬੀਤੇ ਕੱਲ੍ਹ ਵਾਪਰੇ ਬਲਾਸਟ ਵਾਲੀ ਥਾਂ ਦੇ ਨੇੜੇ ਹੀ ਹੋਇਆ ਹੈ। ਫਿਲਹਾਲ ਮੌਕੇ ‘ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ ਅਤੇ ਬੰਬ ਸਕੂਐਡ ਅਤੇ ਫੋਰੈਂਸਿਕ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਦੀ ਰਾਤ 12 ਵਜੇ ਦੇ ਕਰੀਬ ਹੈਰੀਟੇਜ ਸਟਰੀਟ ਨੇੜੇ ਸਾਰਾਗੜ੍ਹੀ ਪਾਰਕਿੰਗ ਹੇਠਾਂ ਬਣੇ ਰੈਸਟੋਰੈਂਟ ਕੋਲ ਧਮਾਕਾ ਹੋਣ ਕਾਰਨ ਹਫ਼ੜਾ-ਦਫ਼ੜੀ ਮਚ ਗਈ ਸੀ। ਇਸ ਧਮਾਕੇ ਦੌਰਾਨ ਸੋਨੂੰ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ।
ਇਹ ਧਮਾਕਾ ਇਕ ਮਠਿਆਈ ਦੀ ਦੁਕਾਨ ਦੀ ਚਿਮਨੀ ਫੱਟਣ ਕਾਰਨ ਹੋਇਆ ਦੱਸਿਆ ਗਿਆ ਸੀ, ਹਾਲਾਂਕਿ ਇਸ ਦੀ ਜਾਂਚ ਜਾਰੀ ਹੈ। ਇਸ ਸਾਰੇ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਧਮਾਕਾ ਹੋਣ ਦਾ ਸਾਰਾ ਮੰਜ਼ਰ ਕੈਦ ਹੈ।
