RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

ਭਾਰਤ ਨੂੰ 2027 ‘ਚ ਮਿਲ ਸਕਦੀ ਹੈ ਪਹਿਲੀ ਔਰਤ ਚੀਫ਼ ਜਸਟਿਸ |

Jass Grewal by Jass Grewal
August 19, 2021
in ਦੇਸ਼
0 0
0
ਭਾਰਤ ਨੂੰ 2027 ‘ਚ ਮਿਲ ਸਕਦੀ ਹੈ ਪਹਿਲੀ ਔਰਤ ਚੀਫ਼ ਜਸਟਿਸ |

ਸਟਿਸ ਬੀ.ਵੀ. ਨਾਗਰਤਨਾ 2027 ‘ਚ ਦੇਸ਼ ਦੀ ਪਹਿਲੀ ਔਰਤ ਚੀਫ਼ ਜਸਟਿਸ ਬਣ ਸਕਦੀ ਹੈ | ਮੌਜੂਦਾ ਚੀਫ਼ ਜਸਟਿਸ ਐੱਨ.ਵੀ. ਰਮਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕਾਲਜੀਅਮ ਨੇ ਸਰਕਾਰ ਕੋਲ 9 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ ਜਿਨ੍ਹਾਂ ‘ਚ ਜਸਟਿਸ ਬੀ.ਵੀ. ਨਾਗਰਤਨਾ ਸਮੇਤ 3 ਔਰਤਾਂ ਵੀ ਸ਼ਾਮਿਲ ਹਨ | ਸੁਪਰੀਮ ਕੋਰਟ ਦੀ ਕਾਲਜੀਅਮ ਵਲੋਂ 22 ਮਹੀਨੇ ਬਾਅਦ ਜੱਜਾਂ ਦੇ ਨਾਂਅ ਦੀ ਸਿਫ਼ਾਰਸ਼ ਕੀਤੀ | ਸਰਬਉੱਚ ਅਦਾਲਤ ਤੋਂ 12 ਅਗਸਤ ਨੂੰ ਜਸਟਿਸ ਆਰ.ਐੱਫ਼. ਨਰੀਮਨ ਅਤੇ 18 ਅਗਸਤ ਨੂੰ ਜਸਟਿਸ ਨਵੀਨ ਸਿਨਹਾ ਦੀ ਸੇਵਾਮੁਕਤੀ ਤੋਂ ਬਾਅਦ ਜੱਜਾਂ ਦੀ ਗਿਣਤੀ ਘਟ ਕੇ 24 ਹੋ ਗਈ ਹੈ, ਜਦਕਿ ਸੁਪਰੀਮ ਕੋਰਟ ‘ਚ ਚੀਫ਼ ਜਸਟਿਸ ਸਮੇਤ 34 ਜੱਜਾਂ ਦੀਆਂ ਆਸਾਮੀਆਂ ਹਨ | ਜੇਕਰ ਇਹ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਸੁਪਰੀਮ ਕੋਰਟ ‘ਚ ਕੁੱਲ ਜੱਜਾਂ ਦੀ ਗਿਣਤੀ 33 ਹੋ ਜਾਵੇਗੀ | ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦੀ 19 ਮਾਰਚ, 2019 ਨੂੰ ਹੋਈ ਸੇਵਾਮੁਕਤੀ ਤੋਂ ਬਾਅਦ ਹੁਣ ਤੱਕ ਸੁਪਰੀਮ ਕੋਰਟ ‘ਚ ਇਕ ਵੀ ਨਿਯੁਕਤੀ ਨਹੀਂ ਕੀਤੀ ਗਈ | ਕਾਲਜੀਅਮ ਵਲੋਂ ਕੀਤੀਆਂ ਸਿਫ਼ਾਰਸ਼ਾਂ ‘ਚ ਜਿਨ੍ਹਾਂ 9 ਜੱਜਾਂ ਦੇ ਨਾਂਅ ਸ਼ਾਮਿਲ ਹਨ, ਉਨ੍ਹਾਂ ‘ਚੋਂ ਕਰਨਾਟਕ ਹਾਈਕੋਰਟ ਦੀ ਜਸਟਿਸ ਨਾਗਰਤਨਾ, ਤੇਲੰਗਾਨਾ ਹਾਈਕੋਰਟ ਦੀ ਚੀਫ਼ ਜਸਟਿਸ ਹਿਮਾ ਕੋਹਲੀ ਅਤੇ ਗੁਜਰਾਤ ਹਾਈਕੋਰਟ ਦੀ ਜੱਜ ਬੇਲਾ ਤਿ੍ਵੇਦੀ ਤਿੰਨ ਔਰਤ ਜੱਜਾਂ ਦੇ ਨਾਂਅ ਹਨ | ਇਨ੍ਹਾਂ ਤੋਂ ਇਲਾਵਾ ਕਰਨਾਟਕ ਹਾਈਕੋਰਟ ਦੇ ਚੀਫ਼ ਜਸਟਿਸ ਅਭੈ ਸ੍ਰੀਨਿਵਾਸ ਓਕਾ, ਗੁਜਰਾਤ ਹਾਈਕੋਰਟ ਦੇ ਚੀਫ਼ ਜਸਟਿਸ ਵਿਕਰਮ ਨਾਥ, ਸਿੱਕਮ ਹਾਈਕੋਰਟ ਦੇ ਚੀਫ਼ ਜਸਟਿਸ ਜਿਤੇਂਦਰ ਕੁਮਾਰ ਮਹੇਸ਼ਵਰੀ, ਕੇਰਲ ਹਾਈਕੋਰਟ ਦੇ ਜੱਜ ਸੀ.ਟੀ. ਰਵੀ ਅਤੇ ਐੱਮ.ਐੱਮ.ਸੁੰਦੇਰਸ਼ ਦੇ ਨਾਵਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ | ਸੁਪਰੀਮ ਕੋਰਟ ਦੇ ਕਾਲਜੀਅਮ ‘ਚ ਚੀਫ਼ ਜਸਟਿਸ ਰਮਨਾ ਤੋਂ ਇਲਾਵਾ ਜਸਟਿਸ ਉਦੈ ਯੂ.ਲਲਿਤ, ਏ.ਐੱਮ. ਖਾਨਵਿਲਕਰ ਧੰਨਜਯ, ਵਾਈ ਚੰਦਰਚੂਹੜ ਅਤੇ ਐੱਲ ਨਾਗੇਸ਼ਵਰ ਰਾਵ ਸ਼ਾਮਿਲ ਹਨ |
ਪਹਿਲੇ ਚੀਫ਼ ਜਸਟਿਸ ਹੋ ਸਕਦੇ ਹਨ ਨਾਗਰਤਨਾ
ਕਾਲਜੀਅਮ ਦੀਆਂ ਸਿਫ਼ਾਰਸ਼ਾਂ ‘ਤੇ ਜੇਕਰ ਕਾਨੂੰਨ ਮੰਤਰਾਲੇ ਦੀ ਮੁਹਰ ਲੱਗ ਜਾਂਦੀ ਹੈ ਤਾਂ 2027 ‘ਚ ਜਸਟਿਸ ਬੀ.ਵੀ. ਨਾਗਰਤਨਾ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਬਣ ਸਕਦੇ ਹਨ | ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਇਕ ਮਹੀਨੇ ਤੋਂ ਕੁਝ ਹੀ ਜ਼ਿਆਦਾ ਸਮੇਂ ਦਾ ਹੋਵੇਗਾ | ਜਸਟਿਸ ਨਾਗਰਤਨਾ 2008 ‘ਚ ਕਰਨਾਟਕ ਹਾਈਕੋਰਟ ‘ਚ ਵਧੀਕ ਜੱਜ ਵਜੋਂ ਨਿਯੁਕਤ ਹੋਏ ਸੀ ਅਤੇ 2010 ‘ਚ ਉਨ੍ਹਾਂ ਨੂੰ ਸੂਬਾਈ ਜੱਜ ਨਿਯੁਕਤ ਕੀਤਾ ਗਿਆ ਸੀ | ਜੱਜ ਨਾਗਰਤਨਾ ਨੂੰ ਕਈ ਅਹਿਮ ਫ਼ੈਸਲਿਆਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ‘ਚ 2012 ‘ਚ ਮੀਡੀਆ ਰੈਗੂਲੇਸ਼ਨ ਸਿਸਟਮ ਕਾਇਮ ਕਰਨ ਦਾ ਆਦੇਸ਼ ਵੀ ਕਾਫ਼ੀ ਸੁਰਖੀਆਂ ‘ਚ ਰਿਹਾ ਸੀ | ਨਾਗਰਤਨਾ ਨੇ ਕੇਂਦਰ ਸਰਕਾਰ ਨੂੰ ਫ਼ਰਜ਼ੀ ਖ਼ਬਰਾਂ ਸਬੰਧੀ ਮੀਡੀਆ ਪ੍ਰਸਾਰਨ ਨੂੰ ਨੇਮਬੱਧ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਨੂੰ ਕਿਹਾ ਸੀ | ਇਸ ਦੇ ਨਾਲ ਉਨ੍ਹਾਂ ਮੀਡੀਆ ਤੇ ਸਰਕਾਰੀ ਕੰਟਰੋਲ ਦੇ ਖ਼ਤਰਿਆਂ ਪ੍ਰਤੀ ਵੀ ਖ਼ਬਰਦਾਰ ਕੀਤਾ ਸੀ | ਜਸਟਿਸ ਨਾਗਰਤਨਾ ਦੇ ਪਿਤਾ ਜਸਟਿਸ ਈ.ਐੱਸ.ਵੈਂਕਟਰਮੈਯਾ ਵੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰਹਿ ਚੁੱਕੇ ਹਨ | ਉਨ੍ਹਾਂ ਨੇ 19 ਜੂਨ, 1989 ਤੋਂ 17 ਦਸੰਬਰ, 1989 ਤੱਕ ਇਹ ਅਹੁਦਾ ਸੰਭਾਲਿਆ ਸੀ | ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ‘ਚ ਫਿਲਹਾਲ ਇਕ ਹੀ ਔਰਤ ਜੱਜ ਇੰਦਿਰਾ ਬੈਨਰਜੀ ਹੈ | ਸੁਪਰੀਮ ਕੋਰਟ ‘ਚ ਹੁਣ ਤੱਕ ਸਿਰਫ਼ 8 ਔਰਤ ਜੱਜਾਂ ਦੀ ਨਿਯੁਕਤੀ ਹੋਈ ਹੈ |

Previous Post

ਸੰਯੁਕਤ ਅਰਬ ਅਮੀਰਾਤ ‘ਚ ਹੈ ਅਸ਼ਰਫ਼ ਗਨੀ |

Next Post

ਨਵਜੋਤ ਸਿੱਧੂ ਨੇ ਮੁਹੰਮਦ ਮੁਸਤਫਾ ਨੂੰ ਪ੍ਰਮੁੱਖ ਰਣਨੀਤਕ ਸਲਾਹਕਾਰ ਕੀਤਾ ਨਿਯੁਕਤ |

Next Post
ਨਵਜੋਤ ਸਿੱਧੂ ਨੇ ਮੁਹੰਮਦ ਮੁਸਤਫਾ ਨੂੰ ਪ੍ਰਮੁੱਖ ਰਣਨੀਤਕ ਸਲਾਹਕਾਰ ਕੀਤਾ ਨਿਯੁਕਤ |

ਨਵਜੋਤ ਸਿੱਧੂ ਨੇ ਮੁਹੰਮਦ ਮੁਸਤਫਾ ਨੂੰ ਪ੍ਰਮੁੱਖ ਰਣਨੀਤਕ ਸਲਾਹਕਾਰ ਕੀਤਾ ਨਿਯੁਕਤ |

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers