ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਦੇ ਹਲਕਾ ਅਬੋਹਰ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਸੂਬੇ ਦੇ ਕਿਸਾਨਾਂ ਨੂੰ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਦੇ ਚੈੱਕ ਵੰਡੇ ਗਏ। ਇਸ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਰਕਾਰ ਨੇ ਅੱਜ ਕੁੱਲ 40 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਬੇ-ਮੌਸਮੇ ਮੀਂਹ ਅਤੇ ਤੂਫ਼ਾਨ ਕਾਰਨ ਡਿੱਗੇ ਮਕਾਨਾਂ ਦੇ ਲਈ ਸਰਕਾਰ ਨੇ 1 ਲੱਖ 20 ਹਜ਼ਾਰ ਰੁਪਏ ਲੋਕਾਂ ਨੂੰ ਘਰ ਪਾਉਣ ਲਈ ਦਿੱਤੇ ਹਨ। ਮਾਨ ਨੇ ਦੱਸਿਆ ਕਿ ਸਰਕਾਰ ਨੇ ਕਾਰਬੋਰੇਟ ਬੈਂਕਾਂ ਦੀ ਲੀਮੀਟ ਵੀ ਵਧਾ ਦਿੱਤੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ। ਇਸ ਤੋਂ ਇਲਾਵਾ ਉਹਨਾਂ ਕਿਹਾ ਮਜ਼ਦੂਰਾਂ ਨੂੰ ਵੀ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਗਿਰਦਾਵਰੀਆਂ ‘ਚ ਪਿਛਲੀਆਂ ਸਰਕਾਰਾਂ ਨੇ ਰਾਜਨੀਤੀ ਕੀਤੀ…ਕਿਸੇ ਖਾਸ ਬੰਦੇ ਦੇ ਘਰ ਬੈਠਕੇ ਗਿਰਦਾਵਰੀ ਕਰਕੇ ਖਾਸ ਬੰਦਿਆਂ ਨੂੰ ਹੀ ਮੁਆਵਜ਼ਾ ਮਿਲਦਾ ਸੀ…ਹੁਣ ਉਲਟਾ ਕੀਤਾ ਹੈ ਪਟਵਾਰੀ ਸਾਰਾ ਦਿਨ ਖੇਤਾਂ ‘ਚ ਫਿਰ ਕੇ ਗਿਰਦਾਵਰੀ ਕਰੂਗਾ ਤੇ ਪੈਸਾ ਅਸਲ ਹੱਕਦਾਰ ਨੂੰ ਹੀ ਮਿਲੂਗਾ pic.twitter.com/WDaBi0PpvA
— Bhagwant Mann (@BhagwantMann) April 13, 2023
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ FCI ਦਾ ਪੰਜਾਬ ਬਿਨਾਂ ਨਹੀਂ ਸਰਨਾ ਅਤੇ ਅਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਕਣਕ ਦੇ ਕੱਟ ਦਾ ਵਿਰੋਧ ਕਰਦੇ ਹਨ ਪਰ ਅਸੀਂ ਕੇਂਦਰ ਦੀਆਂ ਮਿੰਨਤਾਂ ਨਹੀਂ ਕਰਦੇ। ਮਾਨ ਨੇ ਕਿਹਾ ਕਿ ਅਸੀਂ ਇਸ ਵਾਰ ਤਾਂ ਪੈਸੇ ਦੇ ਦੇਵਾਂਗੇ ਪਰ ਜਦੋਂ ਸਾਡੀ ਵਾਰੀ ਆਈ ਫਿਰ ਅਸੀਂ ਹਿਸਾਬ ਲਵਾਂਗੇ ਕਿਉਂਕਿ ਜਦੋਂ ਕੇਂਦਰ ਨੇ ਸਾਨੂੰ ਫੋਨ ਕਰਕੇ ਸਾਡੇ ਕੋਲੋਂ ਸਰ੍ਹੋਂ, ਚੌਲਾਂ ਜਾਂ ਮੱਕੀ ਦੀ ਮੰਗ ਕੀਤੀ ਅਸੀਂ ਉਦੋਂ ਸਾਰਾ ਹਿਸਾਬ-ਕਿਤਾਬ ਕਰਾਂਗੇ।
