RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਪੰਜਾਬ ਡਿਜੀਟਲ ਨਿਊਜ਼ ਐਸੋਸੀਏਸ਼ਨ ਦਾ ਹੋਇਆ ਗਠਨ

ਪੰਜਾਬ ਡਿਜੀਟਲ ਨਿਊਜ਼ ਐਸੋਸੀਏਸ਼ਨ ਦਾ ਹੋਇਆ ਗਠਨ

Jass Grewal by Jass Grewal
December 17, 2022
in ਪੰਜਾਬ
0 0
0
ਪੰਜਾਬ ਡਿਜੀਟਲ ਨਿਊਜ਼ ਐਸੋਸੀਏਸ਼ਨ ਦਾ ਹੋਇਆ ਗਠਨ

ਚੰਡੀਗੜ੍ਹ ਅਤੇ ਪੰਜਾਬ ਭਰ ਚੋਂ ਚੱਲ ਰਹੇ ਵੈਬ ਨਿਊਜ਼ ਚੈਨਲਾਂ ਦੇ ਪ੍ਰਬੰਧਕੀ ਪੱਤਰਕਾਰਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਰਾਜ ਪੱਧਰੀ ਪੰਜਾਬ ਡਿਜੀਟਲ ਨਿਊਜ਼ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਐਸੋਸੀਏਸ਼ਨ ਅਗਲੇ ਮਹੀਨੇ ਢਾਂਚੇ ਦਾ ਵਿਸਥਾਰ ਕਰੇਗੀ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ 26 ਮਈ 2021 ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਮੱਦੇਨਜ਼ਰ ਇਕ ਸੈਲਫ ਰੈਗੂਲੇਟਰੀ ਸੰਸਥਾ ਬਣਾਕੇ ਰਜਿਸਟਰਡ ਕਾਰਵਾਈ ਜਾਵੇਗੀ। ਇਸ ਸੰਸਥਾ ਲਈ ਇੱਕ ਸੇਵਾਮੁਕਤ ਜੱਜ ਨੂੰ ਚੇਅਰਮੈਨ ਬਨਾਉਣ ‘ਤੇ ਵੀ ਚਰਚਾ ਕੀਤੀ ਗਈ । ਇਹ ਸੰਸਥਾ ਬਹੁਤ ਜਰੂਰੀ ਹੈ ਕਿਉਂਕਿ ਹੁਣ ਤੱਕ ਦੇਸ਼ ਦੇ ਕਈ ਸੈਟੇਲਾਈਟ ਨਿਊਜ਼ ਚੈਨਲ, ਅਖਬਾਰ ਤੇ ਵੈਬ ਚੈਨਲ ਦੇ ਪ੍ਰਬੰਧਕਾਂ ਵਲੋਂ ਬਣਾਈਆਂ ਗਈਆਂ ਸੰਸਥਾਵਾਂ ਨੂੰ ਕੇਂਦਰ ਸਰਕਾਰ ਨੋਟੀਫਾਈਡ ਕਰ ਚੁੱਕੀ ਹੈ। ਇਸ ਸਮੇਂ ਦੇਸ਼ ਅੰਦਰ ਪ੍ਰਿੰਟ ਮੀਡੀਆ ਲਈ ਹੀ ਪ੍ਰੈਸ ਕਾਉਂਸਿਲ ਆਫ ਇੰਡੀਆ ਹੈ ਜਦਕਿ ਟੀਵੀ ਮੀਡੀਆ ਅਤੇ ਡਿਜੀਟਲ ਮੀਡੀਆ ਲਈ ਕੇਂਦਰ ਸਰਕਾਰ ਦੇ ਪੱਧਰ ‘ਤੇ ਕੋਈ ਅਥਾਰਿਟੀ ਨਹੀਂ ਹੈ ਜਿਸ ਕਰਕੇ ਫਿਲਹਾਲ ਕੇਂਦਰ ਸਰਕਾਰ ਨੇ ਸਾਰੀਆਂ ਧਿਰਾਂ ਨੂੰ ਸੈਲਫ ਰੈਗੂਲੇਟਰੀ ਸੰਸਥਾ ਬਨਾਉਣ ਲਈ ਹੀ ਕਿਹਾ ਹੈ।

ਇਸ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਭਵਿੱਖ ਵਿੱਚ ਬਾਕੀ ਚੈਨਲ ਪ੍ਰਬੰਧਕਾਂ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਕੇਸ ਸਕਰੀਨਿੰਗ ਕਮੇਟੀ ਨੂੰ ਭੇਜਿਆ ਜਾਵੇਗਾ । ਐਸੋਸੀਏਸ਼ਨ ਦਾ ਮਕਸਦ ਪੱਤਰਕਾਰਾਂ ਦੀਆਂ ਕਦਰਾਂ ਕੀਮਤਾਂ ਅਤੇ ਮੀਡੀਆ ਦੇ ਫਰਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਧਾਨ ਵੀ ਬਣਾਇਆ ਜਾਵੇਗਾ। ਅੱਜ ਦੀ ਹੋਈ ਪਲੇਠੀ ਮੀਟਿੰਗ ਵਿੱਚ ਪੰਜਾਬ ਪੁਲਿਸ ਵਲੋਂ ਗਲਤ ਅਧਾਰ ਦਾ ਹਵਾਲਾ ਬਣਾਕੇ ਵੈਬ ਚੈਨਲ ਆਨ ਏਅਰ ਦੇ ਪ੍ਰਬੰਧਕੀ ਸੰਪਾਦਕ ਸਿਮਰਨਜੋਤ ਸਿੰਘ ਮੱਕੜ ਖਿਲਾਫ ਕੀਤੇ ਕੇਸ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਨੂੰ ਦਿਖਾਈ ਗਈ ਖਬਰ ‘ਤੇ ਜਾਂਚ ਕਰਨੀ ਚਾਹੀਦੀ ਸੀ ਨਾ ਕਿ ਪੱਤਰਕਾਰ ਦੇ ਖਿਲਾਫ਼ ਪਰਚਾ ਦਰਜ ਕਰਨਾ ਚਾਹੀਦਾ ਸੀ । ਸਰਕਾਰ ਅਤੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ ਅਤੇ ਚੇਤਾਵਨੀ ਦਿਤੀ ਗਈ ਕਿ ਅਗਰ ਪਰਚਾ ਰੱਦ ਨਾ ਕੀਤਾ ਗਿਆ ਤਾਂ ਰਾਜ ਪੱਧਰ ਤੇ ਐਕਸ਼ਨ ਕੀਤਾ ਜਾਵੇਗਾ । ਇਸੇ ਤਰ੍ਹਾਂ ਜਗਰਾਓਂ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸੰਤੋਖ ਸਿੰਘ ਗਿੱਲ ਨੂੰ ਕੁਝ ਕਿਸਾਨਾਂ ਅਤੇ ਵਿਦੇਸ਼ਾਂ ਤੋਂ ਮਿਲ ਰਹੀਆਂ ਧਮਕੀਆਂ ਦੀ ਵੀ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਐਸੋਸੀਏਸ਼ਨ ਨੇ ਡੀਜੀਪੀ ਗੌਰਵ ਯਾਦਵ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਜਿਸ ਵਿੱਚ ਕਿ ਉਨ੍ਹਾਂ ਨੇ ਵੈੱਬ ਚੈਨਲ ਨੂੰ ਅਣਅਧਿਕਾਰਤ ਆਖਿਆ ਹੈ ਜਦਕਿ ਕੇਂਦਰ ਅਤੇ ਪੰਜਾਬ ਸਰਕਾਰ ਵੀ ਨਿਯਮਾਂ ਤਹਿਤ ਵੈਬ ਚੈਨਲ ਨੂੰ ਮਾਨਤਾ ਦੇ ਰਹੀ ਹੈ ।

ਅੱਜ ਦੀ ਮੀਟਿੰਗ ਵਿਚ ਹਮੀਰ ਸਿੰਘ ਪੰਜਾਬ ਟੈਲੀਵਿਜ਼ਨ, ਦੀਪਕ ਚਨਾਰਥਲ ਪੰਜਾਬ ਟੈਲੀਵਿਜ਼ਨ, ਜਗਤਾਰ ਸਿੰਘ ਏਬੀਸੀ ਪੰਜਾਬ, ਗਗਨ ਰਟੌਲ ਅੱਖਰ, ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ, ਮਨਿੰਦਰਜੀਤ ਸਿੰਘ ਲੋਕ ਆਵਾਜ ਟੀਵੀ, ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਲਾਈਵ ਸੱਚ, ਜਸਟਪ੍ਰੀਤ ਸਿੰਘ ਗਰੇਵਾਲ ਆਰਐਮਬੀ ਟੈਲੀਵਿਜ਼ਨ, ਪਰਮਿੰਦਰ ਸਿੰਘ ਰਾਏ ਲੋਕ ਰਾਇ ਟੀਵੀ, ਮਨਦੀਪ ਸਿੰਘ ਦੁਨੀਆ ਟੀਵੀ, ਕਰਮ ਸਿੰਘ ਸੇਖੋਂ ਦਾ ਮਿਰਰ ਪੰਜਾਬ ਟੀਵੀ, ਦਰਸ਼ਨ ਸਿੰਘ ਖੋਖਰ ਰਾਬਤਾ ਪੰਜਾਬ ਟੀਵੀ, ਵਿਜੇ ਕੁਮਾਰ ਪੰਜਾਬ ਨਿਊਜ਼, ਰਤਨਦੀਪ ਸਿੰਘ ਧਾਲੀਵਾਲ ਟਾਕ ਵਿਦ ਰਤਨ ਟੀਵੀ ਆਦਿ ਮੀਡੀਆ ਪ੍ਰਬੰਧਕ ਸ਼ਾਮਿਲ ਹੋਏ।

Previous Post

HSGPC ਦੀ ਚੋਣ ਤੋਂ ਪਹਿਲਾਂ ਇਕ ਹੋਰ ਅਸਤੀਫ਼ਾ, ਆਪਸੀ ਖਿਚੋਤਾਣ ਲਗਾਤਾਰ ਜਾਰੀ

Next Post

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫ਼ਾਸ਼

Next Post
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫ਼ਾਸ਼

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫ਼ਾਸ਼

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers