‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੁਣ ਮੁੜ ਤੋਂ ਪੰਜਾਬ ‘ਚ ਲੁਕੇ ਹੋਣ ਦੇ ਇਨਪੁੱਟਸ ਆ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਚੌਕਸ ਹੁੰਦੇ ਹੋਏ ਹੁਸ਼ਿਆਰਪੁਰ ਵਿੱਚ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਹੁਸ਼ਿਆਰਪੁਰ ਵਿਚ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਸੀ ਆਈ ਡੀ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸ਼ੱਕ ਦੇ ਆਧਾਰ ਉੱਤੇ ਇੱਕ ਇਨੋਵਾ ਕਾਰ ਦਾ ਪਿੱਛਾ ਕੀਤਾ ਜਿਸ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਹੋਣ ਦਾ ਸ਼ੱਕ ਸੀ।
ਦਰਅਸਲ, 28 ਮਾਰਚ ਯਾਨੀ ਬੀਤੀ ਕੱਲ੍ਹ ਦੇਰ ਸ਼ਾਮ ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲਦੀ ਹੈ ਕੀ ਇਕ ਇਨੋਵਾ ਗੱਡੀ PB10 CK 0527 ਫਗਵਾੜਾ ਰੋਡ ਹੁਸ਼ਿਆਰਪੁਰ ਵੱਲ ਆ ਰਹੀ ਹੈ ਅਤੇ ਉਸ ਗੱਡੀ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਪੁਲਿਸ ਵੀ ਹਰਕਤ ਵਿੱਚ ਆ ਗਈ। ਜਾਣਕਾਰੀ ਮੁਤਾਬਕ ਇਹ ਇਨੋਵਾ ਕਾਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਮਰਣਾਇਆ ਵੱਲ ਮੁੜ ਜਾਂਦੀ ਹੈ ਅਤੇ ਅੱਗੇ ਜਾਕੇ ਇਹ ਇਨੋਵਾ ਪਿੰਡ ਦੇ ਇਕ ਬਾਬਾ ਭਾਈ ਚੇਂਚਲ ਜੀ ਦੇ ਗੁਰਦੁਆਰੇ ‘ਚ ਜਾ ਵੜਦੀ ਹੈ ਜਿਸ ‘ਚ ਸਵਾਰ ਦੋ ਜਾਂ ਤਿੰਨ ਵਿਅਕਤੀ ਗੱਡੀ ਛੱਡ ਕੇ ਕੰਦਾਂ ਟੱਪ ਕੇ ਖੇਤੋਂ ਖੇਤੀ ਭੱਜ ਜਾਂਦੇ ਹਨ। ਇਸ ਤੋਂ ਬਾਅਦ ਇਸ ਇਨੋਵਾ ਗੱਡੀ ਦਾ ਪਿੱਛਾ ਕਰ ਰਹੀ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਪਿੰਡ ਮਰਣਾਇਆ ਨੂੰ ਪੁਲਿਸ ਛਾਉਣੀ ਦੇ ਤੋਰ ਤੇ ਤਬਦੀਲ ਕਰ ਦਿੱਤਾ ਗਿਆ।
Hoshiarpur police is conducting a #NightNakabandi and checking operation at sensitive points to maintain law and order and curb anti-social elements.#PPNightSurveillance #SafePunjab pic.twitter.com/LiWUhP8WFa
— Hoshiarpur Police (@PP_Hoshiarpur) March 28, 2023
ਫਗਵਾੜਾ, ਕਪੂਰਥਲਾ, ਆਦਮਪੁਰ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਚਲਾਇਆ ਗਿਆ ਪਿੰਡ ਮਰਣਾਇਆ ‘ਚ ਸਰਚ ਆਪ੍ਰੇਸ਼ਨ ਜਿਸ ‘ਚ ਪੁਲਿਸ ਦੇ ਆਲਾ ਅਧਿਕਾਰੀ ਵੀ ਸ਼ਾਮਿਲ ਸਨ। ਸੂਤਰਾਂ ਮੁਤਾਬਕ ਅਤੇ ਪਿੰਡ ਦੇ ਸਰਪੰਚ ਅਨੁਸਾਰ ਪੁਲਿਸ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕੀ ਇਸ ਗੱਡੀ ‘ਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਜਾਂ ਉਹਨਾਂ ਦੇ ਸਾਥੀ ਮੌਜੂਦ ਸਨ। ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਸਰਚ ਕੀਤੀ ਗਈ ਹੈ। ਪਿੰਡ ਦੇ ਹਰ ਘਰ ਦੀ ਤਲਾਸ਼ੀ ਵੀ ਲਈ ਗਈ ਤਾਂ ਜੋ ਜ਼ੇਕਰ ਕੋਈ ਸ਼ੱਕੀ ਵਿਅਕਤੀ ਹੋਵੇ ਤਾਂ ਉਹਨੂੰ ਫੜਿਆ ਜਾ ਸਕੇ। ਹਾਲਾਂਕਿ ਮਿਲੀ ਜਾਣਕਾਰੀ ਅਨੁਸਾਰ ਇਨੋਵਾ ਗੱਡੀ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲਈ ਗਈ ਹੈ ਅਤੇ ਹੋਰ ਕੋਈ ਗ੍ਰਿਫਤਾਰੀ ਦੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ।
