RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਹੜਤਾਲੀ ਕਾਮਿਆਂ ਦਾ ਪਟਿਆਲਾ ’ਚ ਡੇਰਾ

Jass Grewal by Jass Grewal
June 29, 2021
in ਪੰਜਾਬ
Reading Time: 1 min read
0 0
0

ਪਟਿਆਲਾ, 29 ਜੂਨ

ਪੱਕੇ ਹੋਣ ਲਈ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਹਜ਼ਾਰਾਂ ਠੇਕਾ ਮੁਲਾਜ਼ਮ ਅੱਜ ਤਿੰਨ ਰੋਜ਼ਾ ਹੜਤਾਲ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਇਕੱਤਰ ਹੋਏ। ਉਨ੍ਹਾਂ ਦੀ ਇਸ ਕਾਰਵਾਈ ਨਾਲ ਸੜਕ ਜਾਮ ਹੋ ਗਈ। ਪੁਲੀਸ ਨੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮਹਿਲ ਦੇ ਨੇੜੇ ਜਾਣ ਤੋਂ ਰੋਕਣ ਲਈ ਪੁਖਤਾ ਬੰਦੋਬਸਤ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਜਿਥੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਪ੍ਰਾਈਵੇਟ ਟਰਾਂਸਪੋਟਰ ਇਸ ਹੜਤਾਲ ਦਾ ਪੂਰਾ ਲਾਹਾ ਲੈ ਰਹੇ ਹਨ।ਸੂਬੇ ਵਿਚ ਪੀਆਰਟੀਸੀ, ਪੰਜਾਬ ਰੋਡਵੇਜ਼ ਅਤ ਪਨਬਸ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਮਨਾਉਣ ਲਈ ਅੱਜ ਲਗਾਤਾਰ ਦੂਸਰੇ ਦਿਨ ਹੜਤਾਲ ਆਰੰਭ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਲ੍ਹ ਵਾਂਗ ਅੱਜ ਮੁੜ ਦੂਰ ਦਰਾਡੇ ਸਫ਼ਰ ਕਰਨ ਵਿਚ ਭਾਰੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਹੜਤਾਲ ਦਾ ਲਾਹਾ ਲੈ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ਨੂੰ ਕਲ੍ਹ ਤੋਂ ਹੀ ਚਲਾਉਣਾ ਆਰੰਭ ਕੀਤਾ ਹੋਇਆ ਹੈ ਪਰ ਅੰਤਰਰਾਜੀ ਰੂਟਾਂ ਉਤੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ। ਪੀਆਰਟੀਸੀ ਦੇ ਪ੍ਰਬੰਧਕਾਂ ਨੇ ਕੁੱਝ ਪੱਕੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਭਾਵੇਂ ਕੁੱਝ ਰੂਟਾਂ ਉਤੇ ਬੱਸ ਸੇਵਾ ਨੂੰ ਬਹਾਲ ਰੱਖਣ ਦਾ ਅੱਜ ਸਵੇਰੇ ਤੋਂ ਹੀ ਉਪਰਾਲਾ ਕੀਤਾ ਗਿਆ ਹੈ ਪਰ ਸਵਾਰੀਆਂ ਦੀ ਭੀੜ ਵੱਧ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮਾਨਸਾ ਸ਼ਹਿਰ ਤੋਂ ਸਿਰਸਾ ਨੂੰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਤੋਂ ਇਲਾਵਾ ਕੋਈ ਹੋਰ ਬੱਸ ਨਹੀਂ ਜਾਂਦੀ ਹੈ, ਜਿਸ ਕਾਰਨ ਹਰਿਆਣਾ ਵਿਚ ਜਾਣ ਵਾਲੇ ਲੋਕਾਂ ਨੂੰ ਵੱਡੀ ਦਿੱਕਤ ਹੋਣ ਲੱਗੀ ਹੈ। ਮਹਿਲਾ ਸਵਾਰੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਹੋਣ ਕਰਕੇ ਉਨ੍ਹਾਂ ਨੂੰ ਇਸ ਹੜਤਾਲ ਕਾਰਨ ਲਗਾਤਾਰ ਦੂਸਰੇ ਦਿਨ ਦੂਹਰਾ ਨੁਕਸਾਨ ਹੋਣ ਲੱਗਿਆ ਹੈ। ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਪ੍ਰਬੰਧਕਾਂ ਨੇ ਹੜਤਾਲ ਨਾਲ ਨਜਿੱਠਣ ਲਈ ਟਰਾਂਸਪੋਰਟ ਮੰਤਰੀ ਨਾਲ ਹੜਤਾਲੀ ਕਾਮਿਆਂ ਦੀ ਮੀਟਿੰਗ ਕਰਾਉਣ ਦਾ ਉਪਰਾਲਾ ਕੀਤਾ ਸੀ, ਉਸ ਦੇ ਵੀ ਚੰਗੇ ਨਤੀਜੇ ਸਾਹਮਣੇ ਨਹੀਂ ਆਏ ਹਨ।

Previous Post

ਚੰਡੀਗੜ੍ਹ ਪਹੁੰਚੇ ਕੇਜਰੀਵਾਲ, ਜਲਦ ਕਰਨਗੇ ਪ੍ਰੈਸ ਕਾਨਫਰੰਸ

Next Post

ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਬਾਰੇ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਦੇਖੋ ਹੋਰ ਕੀ ਕਿਹਾ ?

Next Post
ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਬਾਰੇ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਦੇਖੋ ਹੋਰ ਕੀ ਕਿਹਾ ?

ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਬਾਰੇ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਦੇਖੋ ਹੋਰ ਕੀ ਕਿਹਾ ?

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers