RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਪਾਰਟੀ ‘ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪ੍ਰਨੀਤ ਕੌਰ ਦਾ ਵੱਡਾ ਬਿਆਨ

ਪਾਰਟੀ ‘ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪ੍ਰਨੀਤ ਕੌਰ ਦਾ ਵੱਡਾ ਬਿਆਨ

Jass Grewal by Jass Grewal
February 4, 2023
in ਪੰਜਾਬ, ਰਾਜਨੀਤੀ
0 0
0
ਮਹਾਰਾਣੀ ਪ੍ਰਨੀਤ ਖਿਲਾਫ਼ ਕਾਂਗਰਸ ਦਾ ਐਕਸ਼ਨ, ਪਾਰਟੀ ’ਚੋਂ ਕੀਤਾ ਸਸਪੈਂਡ

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਹਾਈਕਮਾਂਡ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਾਂਗਰਸ ਨੂੰ ਆਪਣਾ ਪ੍ਰਤੀਕਰਨ ਦੇ ਦਿੱਤਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਪੂਰਾ ਹੱਕ ਹੈ ਉਹ ਜੋ ਮਰਜ਼ੀ ਕਰਨ। ਪਰਨੀਤ ਕੌਰ ਨੇ ਕਿਹਾ ਕਿ, ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ ਮੈਂ ਪੂਰੀ ਤਰ੍ਹਾਂ ਨਿਭਾਈ ਹੈ ਅਤੇ ਅੱਗੇ ਵੀ ਨਿਭਾਉਂਦੀ ਰਹਾਂਗੀ। ਹਲਕੇ ਲਈ ਜੋ ਕੰਮ ਕਰਨਾ ਹੋਵੇਗਾ, ਕਰਦੀ ਰਹਾਂਗੀ। ਕਾਰਣ ਦੱਸੋ ਨੋਟਿਸ ਦਾ ਜਵਾਬ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਫਿਰ ਦੱਸਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਵੀ ਪਾਰਟੀ ਨੇ ਕਰਨਾ ਹੈ, ਕਰਨ ਦਿਓ, ਉਸ ਤੋਂ ਬਾਅਦ ਉਹ ਜਵਾਬ ਦੇਣਗੇ।

ਨਾਲ ਹੀ ਉਨ੍ਹਾਂ ਨੇ ਆਪਣਾ ਜਵਾਬ ਸੋਸ਼ਲ ਮੀਡੀਆ ’ਤੇ ਵੀ ਦਿੰਦੇ ਹੋਏ ਲਿਖਿਆ ਕਿ, ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ। ਉਨ੍ਹਾਂ ਕਾਂਗਰਸ ਲਈ ਹਮੇਸ਼ਾ ਵਧੀਆ ਹੀ ਕੀਤਾ ਤੇ ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਨੇ ਵਾਰ-ਵਾਰ ਉਨ੍ਹਾਂ ਨੂੰ ਚੁਣਿਆ। ਮੈਂ ਜਨਤਾ ਦੀ ਸੇਵਾ ਹਮੇਸ਼ਾ ਕਰਦੀ ਰਹਾਂਗੀ। ਫ਼ੈਸਲਾ ਪਾਰਟੀ ਉੱਪਰ ਛੱਡਦੀ ਹਾਂ। ਜਨਤਾ ਮੇਰੀ ਤਾਕਤ ਹੈ, ਬਾਕੀ ਸਭ ਕੁਝ ਉਸ ਤੋਂ ਬਾਅਦ।

ਦੱਸਣਯੋਗ ਹੈ ਕਿ ਕਾਂਗਰਸ ਨੇ ਪਟਿਆਲਾ ਤੋਂ ਲੋਕ ਸਭਾ ਦੀ ਆਪਣੀ ਮੈਂਬਰ ਪਰਨੀਤ ਕੌਰ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਸ਼ੁੱਕਰਵਾਰ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਪ੍ਰਨੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹਨ। ਅਮਰਿੰਦਰ ਸਿੰਘ ਹੁਣ ਭਾਰਤੀ ਜਨਤਾ ਪਾਰਟੀ ਵਿਚ ਹਨ। ਪਾਰਟੀ ਦੀ ਅਨੁਸ਼ਾਸਨੀ ਐਕਸ਼ਨ ਕਮੇਟੀ ਨੇ ਪ੍ਰਨੀਤ ਕੌਰ ਨੂੰ ਮੁਅੱਤਲ ਕਰਨ ਦਾ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 3 ਦਿਨਾਂ ਅੰਦਰ ਇਹ ਦੱਸਣ ਲਈ ਕਿਹਾ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਅਨੁਸ਼ਾਸਨੀ ਕਾਰਵਾਈ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਵੱਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਕਾਇਤ ਕੀਤੀ ਸੀ ਕਿ ਪ੍ਰਨੀਤ ਕੌਰ ਭਾਜਪਾ ਦੀ ਮਦਦ ਲਈ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੈ।

Tags: Captain Amarinder SinghCongressPolitics NewsPunjab NewsStatement
Previous Post

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਤੇ ਗੋਲਡੀ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪਾ

Next Post

ਚੰਡੀਗੜ੍ਹ ਕੋਰਟ ‘ਚ ਪੇਸ਼ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Next Post
ਵਾਰਾਣਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦੇਣਗੇ CM ਮਾਨ

ਚੰਡੀਗੜ੍ਹ ਕੋਰਟ ‘ਚ ਪੇਸ਼ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers