ਪਟਿਆਲਾ ਹਿੰਸਾ ਮਗਰੋਂ ਆਈਜੀ, ਐੱਸਐੱਸਪੀ ਪਟਿਆਲਾ ਤੇ ਐੱਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਮੁਖਵਿੰਦਰ ਸਿੰਘ ਨਵੇਂ ਆਈਜੀ ਪਟਿਆਲਾ ਹੋਣਗੇ। ਜਦੋਂ ਦੀਪਕ ਪਾਰਖੂ ਐੱਸਐੱਸਪੀ ਅਤੇ
ਵਜ਼ੀਰ ਸਿੰਘ ਐੱਸਪੀ ਸਿਟੀ ਹੋਣਗੇ।
ਉਧਰ, ਪਟਿਆਲਾ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਵਿਭਾਗ ਦੇ ਹੁਕਮਾਂ ਉਤੇ ਇਹ ਕਾਰਵਾਈ ਕੀਤੀ ਗਈ ਹੈ।
ਅੱਜ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਹਰ ਤਰ੍ਹਾਂ ਦਾ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸੁਰੱਖਿਆ ਦੇ ਲਿਹਾਜ਼ ਨਾਲ ਕੀਤੀ ਗਈ ਹੈ।
