RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

“ਧਾਰਮਿਕ ਮਸਲਿਆਂ ਤੱਕ ਹੀ ਸੀਮਤ SGPC ਦੀ ਜ਼ਿੰਮੇਵਾਰੀ”, ਭਲਵਾਨਾਂ ਦਾ ਸਮਰਥਨ ਕਰਨ ‘ਤੇ ਸਵਾਲਾਂ ‘ਚ ਘਿਰੀ ਸ਼੍ਰਮਣੀ ਕਮੇਟੀ

“ਧਾਰਮਿਕ ਮਸਲਿਆਂ ਤੱਕ ਹੀ ਸੀਮਤ SGPC ਦੀ ਜ਼ਿੰਮੇਵਾਰੀ”, ਭਲਵਾਨਾਂ ਦਾ ਸਮਰਥਨ ਕਰਨ ‘ਤੇ ਸਵਾਲਾਂ ‘ਚ ਘਿਰੀ ਸ਼੍ਰਮਣੀ ਕਮੇਟੀ

Jass Grewal by Jass Grewal
May 22, 2023
in ਦੇਸ਼, ਪੰਜਾਬ, ਰਾਜਨੀਤੀ
0 0
0
“ਧਾਰਮਿਕ ਮਸਲਿਆਂ ਤੱਕ ਹੀ ਸੀਮਤ SGPC ਦੀ ਜ਼ਿੰਮੇਵਾਰੀ”, ਭਲਵਾਨਾਂ ਦਾ ਸਮਰਥਨ ਕਰਨ ‘ਤੇ ਸਵਾਲਾਂ ‘ਚ ਘਿਰੀ ਸ਼੍ਰਮਣੀ ਕਮੇਟੀ

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫ਼ਤਾਰੀ ਨੂੰ ਲੈਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਬਾਕੀ ਸਿਆਸੀ ਆਗੂਆਂ ਸਣੇ ਕਿਸਾਨ ਜਥੇਬੰਦੀਆਂ ਦੀ ਸਮਰਥਨ ਤੋਂ ਬਾਅਦ ਹੁਣ ਐਸਜੀਪੀਸੀ ਨੇ ਵੀ ਭਲਵਾਨਾਂ ਦੀ ਹਮਾਇਤ ਕਰਨ ਦਾ ਐਲਾਨ ਦਿੱਤਾ ਹੈ। ਇਸ ਨੂੰ ਲੈਕੇ ਸਿਆਸਤ ਗਰਮਾ ਚੁੱਕੀ ਹੈ। ਭਲਵਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦਾ ਇਸ ਸਬੰਧੀ ਇਕ ਟਵੀਟ ਸਾਹਮਣੇ ਆਇਆ ਹੈ। ਉਹਨਾਂ ਵੱਲੋਂ ਦਿੱਲੀ ਸਥਿਤ ਜੰਤਰ-ਮੰਤਰ ਉਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਸਮਰਥਨ ਦੇਣ ਦੇ ਐਸਜੀਪੀਸੀ ਦੇ ਫ਼ੈਸਲੇ ਉਤੇ ਇਤਰਾਜ਼ ਜਤਾਇਆ ਹੈ।

ਉਨ੍ਹਾਂ ਆਖਿਆ ਕਿ ਐਸਜੀਪੀਸੀ ਅੰਮ੍ਰਿਤਸਰ ਸਿੱਖਾਂ ਦੀ ਇੱਕ ਮਿੰਨੀ ਪਾਰਲੀਮੈਂਟ ਹੈ। ਇਸ ਦੀ ਜਿੰਮੇਵਾਰੀ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਤੱਕ ਹੀ ਸੀਮਤ ਹੈ। ਅਜਿਹਾ ਕੋਈ ਕਾਰਨ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਸਿਆਸੀ ਮਾਮਲਿਆਂ ਵਿੱਚ ਕੁੱਦ ਜਾਵੇ ਜੋ ਕਿਸੇ ਵਿਵਾਦ ਨੂੰ ਸੱਦਾ ਦੇਵੇ। ਜੇਕਰ ਉਹ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਬੇਅਦਬੀ ਜਾਂ ਸਿੱਖ ਮੁੱਦਿਆਂ ਨਾਲ ਸਬੰਧਤ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜਦੋਂ ਵੀ ਸ਼੍ਰੋਮਣੀ ਕਮੇਟੀ ਆਪਣੀ ਧਾਰਮਿਕ ਜ਼ਿੰਮੇਵਾਰੀ ਦੀਆਂ ਸੀਮਾਵਾਂ ਨੂੰ ਪਾਰ ਕਰਦੀ ਹੈ ਅਤੇ ਆਪਣੇ ਆਪ ਨੂੰ ਰਾਜਨੀਤਿਕ ਮਾਮਲਿਆਂ ਵਿੱਚ ਸ਼ਾਮਲ ਕਰਦੀ ਹੈ, ਤਾਂ ਇਸ ਨਾਲ ਸਮਾਜ ਦੇ ਅਕਸ ਨੂੰ ਠੇਸ ਪਹੁੰਚਦੀ ਹੈ। ਉਹਨਾਂ ਅੱਗੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਦੇ ਮੈਂਬਰ ਵਜੋਂ ਸਾਡੀਆਂ ਸਿਆਸੀ ਵਿਚਾਰਧਾਰਾਵਾਂ ਦੀ ਪਰਵਾਹ ਕੀਤੇ ਬਿਨਾਂ SGPC ਦਾ ਸਮਰਥਨ ਕਰਦੇ ਹਾਂ; ਇਸ ਲਈ ਮੈਂ SGPC ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਕੇਵਲ ਧਾਰਮਿਕ ਮਾਮਲਿਆਂ ਅਤੇ ਸਿੱਖ ਕੌਮ ਦੇ ਹਿੱਤਾਂ ਵੱਲ ਧਿਆਨ ਦੇਣ।

•@SGPCAmritsar is a mini Parliament of Sikhs. Its responsibility is confined only to religious issues of Sikh Community.

There is no reason why SGPC should jump into political matters which would invite any controversy. If they want to join protests, they should join the… https://t.co/IXsPA5I8Gi

— Manjinder Singh Sirsa (@mssirsa) May 21, 2023

ਦੱਸ ਦਈਏ ਕਿ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਸੀ ਕਿ ਦਿੱਲੀ ਸਥਿਤ ਜੰਤਰ-ਮੰਤਰ ’ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਨ੍ਹਾਂ ਖਿਡਾਰਨਾਂ ਨੂੰ ਮਿਲਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਫ਼ਦ ਦਿੱਲੀ ਭੇਜਿਆ ਜਾਵੇਗਾ।

Previous Post

CM vs SGPC: ਗੁਰਬਾਣੀ ਦੇ ਪ੍ਰਸਾਰਣ ਸਬੰਧੀ ਮਚਿਆ ਬਵਾਲ, ਟਵਿਟਰ ਜੰਗ ਸ਼ੁਰੂ

Next Post

“ਇਹਨਾਂ ਲਈ 2 ਦਾ ਮਤਲਬ 2 ਕਰੋੜ ਹੈ 2 ਲੱਖ ਨਹੀਂ”, ਮੁੱਖ ਮੰਤਰੀ ਮਾਨ ਨੇ ਪੁਰਾਣੀ ਗੱਲ ਨੂੰ ਲੈਕੇ ਘੇਰਿਆ ਚੰਨੀ

Next Post
“ਇਹਨਾਂ ਲਈ 2 ਦਾ ਮਤਲਬ 2 ਕਰੋੜ ਹੈ 2 ਲੱਖ ਨਹੀਂ”,  ਮੁੱਖ ਮੰਤਰੀ ਮਾਨ ਨੇ ਪੁਰਾਣੀ ਗੱਲ ਨੂੰ ਲੈਕੇ ਘੇਰਿਆ ਚੰਨੀ

“ਇਹਨਾਂ ਲਈ 2 ਦਾ ਮਤਲਬ 2 ਕਰੋੜ ਹੈ 2 ਲੱਖ ਨਹੀਂ”, ਮੁੱਖ ਮੰਤਰੀ ਮਾਨ ਨੇ ਪੁਰਾਣੀ ਗੱਲ ਨੂੰ ਲੈਕੇ ਘੇਰਿਆ ਚੰਨੀ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers