RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਦੋਹਾ ‘ਚ ਤਾਲਿਬਾਨੀ ਆਗੂ ਨਾਲ ਭਾਰਤੀ ਰਾਜਦੂਤ ਦੀ ਪਹਿਲੀ ਮੀਟਿੰਗ |

Jass Grewal by Jass Grewal
September 1, 2021
in ਦੇਸ਼, ਵਿਦੇਸ਼
Reading Time: 1 min read
0 0
0

ਪਹਿਲੇ ਰਸਮੀ ਅਤੇ ਜਨਤਕ ਤੌਰ ‘ਤੇ ਕੀਤੇ ਸੰਪਰਕ ‘ਚ ਕਤਰ ‘ਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਮੰਗਲਵਾਰ ਨੂੰ ਤਾਲਿਬਾਨੀ ਆਗੂ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਨਾਲ ਦੋਹਾ ‘ਚ ਮੁਲਾਕਾਤ ਕੀਤੀ ਤੇ ਉਸ ਨੂੰ ਭਾਰਤ ਦੀ ਚਿੰਤਾ ਤੋਂ ਜਾਣੂ ਕਰਵਾਇਆ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਅੱਤਵਾਦ ਲਈ ਨਹੀਂ ਹੋਣੀ ਚਾਹੀਦੀ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਜਦੂਤ ਮਿੱਤਲ ਨੇ ਮੀਟਿੰਗ ਦੌਰਾਨ ਭਾਰਤ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰਾਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਅੱਤਵਾਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ | ਮੰਤਰਾਲੇ ਨੇ ਕਿਹਾ ਕਿ ਚਰਚਾ ਅਫ਼ਗਾਨਿਸਤਾਨ ‘ਚ ਫਸੇ ਭਾਰਤੀਆਂ ਦੀ ਸੁਰੱਖਿਆ ਅਤੇ ਛੇਤੀ ਵਾਪਸੀ ਦੇ ਨਾਲ-ਨਾਲ ਭਾਰਤ ਆਉਣ ਦੇ ਇੱਛੁਕ ਅਫ਼ਗਾਨ ਨਾਗਰਿਕਾਂ, ਖ਼ਾਸ ਤੌਰ ‘ਤੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਯਾਤਰਾ ‘ਤੇ ਕੇਂਦਰਿਤ ਸੀ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਾਲਿਬਾਨੀ ਆਗੂ ਨੇ ਮਿੱਤਲ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਸਕਾਰਾਤਮਕ ਤਰੀਕੇ ਨਾਲ ਹੱਲ ਕੀਤਾ ਜਾਵੇਗਾ | ਇਹ ਮੀਟਿੰਗ ਤਾਲਿਬਾਨ ਦੀ ਬੇਨਤੀ ‘ਤੇ ਅਤੇ ਕਾਬੁਲ ‘ਤੇ ਤਾਲਿਬਾਨ ਦਾ ਕਬਜ਼ਾ ਹੋ ਜਾਣ ਦੇ ਦੋ ਹਫ਼ਤਿਆਂ ਬਾਅਦ ਦੋਹਾ ‘ਚ ਭਾਰਤ ਦੀ ਅੰਬੈਸੀ ਵਿਖੇ ਹੋਈ | ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਅੱਜ ਕਤਰ ‘ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਤਾਲਿਬਾਨ ਦੇ ਦੋਹਾ ‘ਚ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਨਾਲ ਮੁਲਾਕਾਤ ਕੀਤੀ | ਅਫ਼ਗਾਨਿਸਤਾਨ ‘ਚ ਭਾਰਤ ਦੇ ਸੰਬੰਧਾਂ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਇਹ ਘੱਟੋ ਘੱਟ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ‘ਚ ਦੋਵੇਂ ਧਿਰਾਂ ਵਿਚਾਲੇ ਪਹਿਲੀ ਵਾਰ ਜਨਤਕ ਤੌਰ ‘ਤੇ ਸੰਪਰਕ ਹੋਇਆ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਪਿਛਲੇ ਕਈ ਮਹੀਨਿਆਂ ‘ਚ ਇਕ ਸਵਾਲ ਕਿ ਕੀ ਭਾਰਤ ਨੇ ਤਾਲਿਬਾਨ ਤੱਕ ਪਹੁੰਚ ਅਪਣਾਈ ਹੈ, ਦਾ ਜਵਾਬ ਦਿੰਦਿਆਂ ਕਹਿੰਦੇ ਰਹੇ ਹਨ ਕਿ ਨਵੀਂ ਦਿੱਲੀ ਸਾਰੀਆਂ ਧਿਰਾਂ ਨਾਲ ਸੰਪਰਕ ‘ਚ ਹੈ | ਪਤਾ ਲੱਗਾ ਹੈ ਕਿ ਭਾਰਤ ਨੇ ਤਾਲਿਬਾਨ ਨਾਲ ਗੱਲਬਾਤ ਲਈ ਰਸਤਾ ਖੋਲਿ੍ਹਆ ਸੀ ਪਰ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਸੀ | ਮਿੱਤਲ ਅਤੇ ਸਤਾਨੇਕਜ਼ਈ ਦਰਮਿਆਨ ਮੀਟਿੰਗ ਅਫ਼ਗਾਨਿਸਤਾਨ ‘ਚੋਂ ਅਮਰੀਕਾ ਦੇ 20 ਸਾਲ ਤੱਕ ਚੱਲੇ ਯੁੱਧ ਦੇ ਬਾਅਦ ਵਾਪਸ ਚਲੇ ਜਾਣ ਦੇ ਕੁੱਝ ਘੰਟਿਆਂ ਬਾਅਦ ਹੋਈ ਹੈ | ਸਨਿਚਰਵਾਰ ਨੂੰ ਸਤਾਨੇਕਜ਼ਈ ਨੇ ਸਾਫ਼ ਤੌਰ ‘ਤੇ ਭਾਰਤ ਨੂੰ ਖੇਤਰ ‘ਚ ਇਕ ਮਹੱਤਵਪੂਰਨ ਦੇਸ਼ ਕਰਾਰ ਦਿੱਤਾ ਤੇ ਕਿਹਾ ਕਿ ਤਾਲਿਬਾਨ ਭਾਰਤ ਨਾਲ ਅਫ਼ਗਾਨਿਸਤਾਨ ਦੇ ਵਪਾਰਕ, ਆਰਥਿਕ ਤੇ ਸਿਆਸੀ ਸਬੰਧਾਂ ਨੂੰ ਬਣਾਈ ਰੱਖਣਾ ਚਾਹੁੰਦਾ ਹੈ |

Previous Post

ਘਰੇਲੂ ਗੈਸ ਸਿਲੰਡਰ, 5 ਦਿਨਾਂ ‘ਚ 50 ਰੁਪਏ ਹੋਇਆ ਮਹਿੰਗਾ, ਜਾਣੋ ਨਵੀਂ ਕੀਮਤ

Next Post

ਵਿਧਾਨ ਸਭਾ ਇਜਲਾਸ ਦੀ ਕਾਰਵਾਈ 11 ਵਜੇ ਤੱਕ ਮੁਅੱਤਲ |

Next Post
ਵਿਧਾਨ ਸਭਾ ਇਜਲਾਸ ਦੀ ਕਾਰਵਾਈ 11 ਵਜੇ ਤੱਕ ਮੁਅੱਤਲ |

ਵਿਧਾਨ ਸਭਾ ਇਜਲਾਸ ਦੀ ਕਾਰਵਾਈ 11 ਵਜੇ ਤੱਕ ਮੁਅੱਤਲ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers