RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

ਦੋਵਾਂ ਸੂਬਿਆਂ ‘ਚ ਹਾਰ ਵੇਖਣ ਤੋਂ ਬਾਅਦ ਅਰਵਿੰਦ ਕੇਰਜੀਵਾਲ ਦਾ ਵੱਡਾ ਬਿਆਨ

ਦੋਵਾਂ ਸੂਬਿਆਂ 'ਚ ਹਾਰ ਵੇਖਣ ਤੋਂ ਬਾਅਦ ਅਰਵਿੰਦ ਕੇਰਜੀਵਾਲ ਦਾ ਵੱਡਾ ਬਿਆਨ

Jass Grewal by Jass Grewal
December 9, 2022
in ਦੇਸ਼, ਰਾਜਨੀਤੀ
0 0
0
ਦੋਵਾਂ ਸੂਬਿਆਂ ‘ਚ ਹਾਰ ਵੇਖਣ ਤੋਂ ਬਾਅਦ ਅਰਵਿੰਦ ਕੇਰਜੀਵਾਲ ਦਾ ਵੱਡਾ ਬਿਆਨ

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਮਿਲਣ ਤੋਂ ਬਾਅਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰਕੇ ਵੱਡਾ ਬਿਆਨ ਦਿੱਤਾ ਹੈ। ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਸੂਬੇ ‘ਚ ਜਿੱਤ ਦੀ ਉਮੀਦ ਜਤਾਈ। ਇਕ ਵੀਡੀਓ ਸੰਦੇਸ਼ ‘ਚ ਕੇਜਰੀਵਾਲ ਨੇ ਕਿਹਾ ਕਿ ਹਾਲਾਂਕਿ ‘ਆਪ’ ਨੇ ਗੁਜਰਾਤ ‘ਚ ਜ਼ਿਆਦਾ ਸੀਟਾਂ ਨਹੀਂ ਜਿੱਤੀਆਂ ਹਨ ਪਰ ਉਸ ਨੂੰ ਮਿਲੀਆਂ ਵੋਟਾਂ ਨੇ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿਵਾਉਣ ‘ਚ ਮਦਦ ਕੀਤੀ। ਉਨ੍ਹਾਂ ਕਿਹਾ,”ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ‘ਚ ਮਦਦ ਕਰਨ ਲਈ ਮੈਂ ਗੁਜਰਾਤ ਦੇ ਲੋਕਾਂ ਦਾ ਧੰਨਵਾਦੀ ਹਾਂ। ਬਹੁਤ ਘੱਟ ਪਾਰਟੀਆਂ ਨੂੰ ਇਹ ਦਰਜਾ ਮਿਲਿਆ ਹੈ ਅਤੇ ਹੁਣ ਅਸੀਂ ਉਨ੍ਹਾਂ ‘ਚੋਂ ਇਕ ਹਾਂ। ਸਾਡੀ ਪਾਰਟੀ ਸਿਰਫ਼ 10 ਸਾਲ ਪੁਰਾਣੀ ਹੈ।’

ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਭਾਜਪਾ ਦਾ ‘ਕਿਲ੍ਹਾ’ ਮੰਨਿਆ ਜਾਂਦਾ ਹੈ ਅਤੇ ਸੂਬੇ ਦੇ ਲੋਕਾਂ ਨੇ ਇਸ ‘ਚ ਸੇਂਧ ਲਗਾਉਣ ‘ਚ ‘ਆਪ’ ਦੀ ਮਦਦ ਕੀਤੀ ਹੈ। ਉਮੀਦ ਹੈ, ਅਗਲੀ ਵਾਰ ਅਸੀਂ ਇਸ ਨੂੰ ਜਿੱਤਣ ‘ਚ ਸਮਰੱਥ ਹੋਵਾਂਗੇ।” ਕੇਜਰੀਵਾਲ ਨੇ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਪਾਰਟੀ ਅਤੇ ਨੇਤਾਵਾਂ ਨੇ ਕਦੇ ਵੀ ਚਿੱਕੜ ਉਛਾਲਣ ਜਾਂ ਅਪਮਾਨਜਨਕ ਰਾਜਨੀਤੀ ਨਹੀਂ ਕੀਤੀ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਸਕਾਰਾਤਮਕ ਚੀਜ਼ਾਂ ਅਤੇ ਦਿੱਲੀ ਅਤੇ ਪੰਜਾਬ ‘ਚ ਪਾਰਟੀ ਵਲੋਂ ਕੀਤੇ ਗਏ ਕੰਮਾਂ ਬਾਰੇ ਗੱਲ ਕੀਤੀ, ਜਿੱਥੇ ‘ਆਪ’ ਸੱਤਾ ‘ਚ ਹੈ।

Tags: aam aadmi partyArvind KejriwalPolitics News
Previous Post

MCD ਚੋਣਾਂ ਜਿੱਤਣ ਦੇ ਬਾਵਜੂਦ ਭਾਜਪਾ ਦੇ ਹੱਥ ਆ ਸਕਦੀ ਹੈ ਮੇਅਰ ਦੀ ਗੇਮ!

Next Post

Anti Corruption Day ‘ਤੇ CM ਮਾਨ ਦਾ ਟਵੀਟ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਨੂੰ ਖ਼ਤਮ ਕਰਨ ਲਈ ਆਖੀ ਵੱਡੀ ਗੱਲ

Next Post
CM ਮਾਨ ਨੇ ਲਗਾਈ ਨੌਕਰੀਆਂ ਦੀ ਝੜੀ, ਖ਼ੁਸ਼ ਕਰਤੇ ਪੰਜਾਬ ਦੇ ਨੌਜਵਾਨ

Anti Corruption Day 'ਤੇ CM ਮਾਨ ਦਾ ਟਵੀਟ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਨੂੰ ਖ਼ਤਮ ਕਰਨ ਲਈ ਆਖੀ ਵੱਡੀ ਗੱਲ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers