ਪਿੰਡ ਕਸੇਲ ਵਿਖੇ ਬੀਤੀ ਦੇਰ ਰਾਤ ਚੋਰ ਭਾਰਤੀ ਸਟੇਟ ਬੈਂਕ ਦਾ ਏ.ਟੀ.ਐੱਮ. ਗੈਸ ਕਟਰ ਨਾਲ ਕੱਟ ਕੇ ਇਸ ‘ਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ | ਜਦੋਂਕਿ ਬੈਂਕ ਵਲੋਂ ਬਲੈਕ ਕੈਟ ਨਾਂਅ ਦੀ ਇਕ ਪ੍ਰਾਈਵੇਟ ਕੰਪਨੀ ਵਲੋਂ ਰੱਖਿਆ ਗਿਆ ਗਾਰਡ ਵੀ ਆਪਣੇ ਘਰ ਸੁੱਤਾ ਰਿਹਾ | ਘਟਨਾ ਦਾ ਪਤਾ ਚੱਲਦਿਆਂ ਡੀ.ਐੱਸ.ਪੀ. ਸੁੱਚਾ ਸਿੰਘ, ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ ਇੰਸ: ਦੀਪਕ ਕੁਮਾਰ ਪਲਿਸ ਫੋਰਸ ਨਾਲ ਘਟਨਾ ਸਥਾਨ ‘ਤੇ ਪੁੱਜੇ ਅਤੇ ਆਸ-ਪਾਸ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਹਾਸਲ ਕਰਨ ਵਿਚ ਜੁਟੇ ਹੋਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਾਂਚ ਦੇ ਮੈਨੇਜਰ ਸਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਗਾਰਡ ਸਾਹਿਬ ਸਿੰਘ ਦਾ ਫ਼ੋਨ ਆਇਆ ਕਿ ਬੈਂਕ ਦੇ ਬਾਹਰ ਗੇਟ ਨੂੰ ਲੱਗਾ ਤਾਲਾ ਤੇ ਏ.ਟੀ.ਐੱਮ. ਦੇ ਤਾਲੇ ਟੁੱਟੇ ਹੋਏ ਹਨ, ਜਿਸ ਸਬੰਧੀ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ‘ਤੇ ਮੌਕੇ ‘ਤੇ ਆ ਕੇ ਪਤਾ ਲੱਗਾ ਕਿ ਰਾਤ ਸਮੇਂ ਕੁਝ ਅਣਪਛਾਤੇ ਲੋਕਾਂ ਨੇ ਪਹਿਲਾਂ ਬਾਹਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਏ.ਟੀ.ਐੱਮ. ਦੇ ਸ਼ਟਰ ਦਾ ਤਾਲਾ ਗੈਸ ਕਟਰ ਨਾਲ ਕੱਟ ਕੇ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਸ਼ਟਰ ਅੰਦਰ ਕਨਸੀਲਡ ਲਾਕ ਲੱਗੇ ਹੋਣ ਕਰਕੇ ਸ਼ਟਰ ਨਹੀਂ ਖੁੱਲਿ੍ਹਆ ‘ਤੇ ਲੁਟੇਰਿਆਂ ਨੇ ਸ਼ਟਰ ਹੀ ਕੱਟ ਦਿੱਤਾ | ਅੰਦਰ ਦਾਖ਼ਲ ਹੋ ਕੇ ਕੰਪਲੈਕਸ ਵਿਚ ਲੱਗੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਦੀ ਡਾਇਰੈਕਸ਼ਨ ਘੁੰਮਾ ਦਿੱਤੀ ਅਤੇ ਏ.ਟੀ.ਐੱਮ. ਮਸ਼ੀਨ ਦੇ ਅੰਦਰੂਨੀ ਲੱਗੇ ਕੈਮਰੇ ‘ਤੇ ਸਪਰੇਅ ਕਰ ਦਿੱਤੀ ‘ਤੇ ਮਸ਼ੀਨ ਦੀ ਅੱਧੀ ਇੰਚ ਦੇ ਮੋਟੀ ਕਰੀਬ ਲੋਹੇ ਦੀ ਚਾਦਰ ਨੂੰ ਕੱਟ ਕੇ ਵਿਚ ਪਈ ਨਕਦੀ ਲੈ ਫ਼ਰਾਰ ਗਏ | ਰਿਜਨਲ ਮੈਨੇਜਰ ਰਾਜੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ ਦੇ ਕੰਪਿਊਟਰ ਬੈਲੇਂਸ ਅਨੁਸਾਰ ਏ.ਟੀ.ਐੱਮ. ਮਸ਼ੀਨ ‘ਚ ਪਏ 27 ਲੱਖ 83 ਹਜ਼ਾਰ 500 ਰੁਪਏ ਚੋਰੀ ਹੋਏ ਹਨ | ਜਦੋਂ ਕਿ ਬਰਾਂਚ ਦੇ ਮੈਨੇਜਰ ਸਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਬੈਂਕ ਵਿਚ ਪੈਸੇ ਰਖਵਾਏ ਸਨ | ਉਸ ਵਿਚ ਕਿੰਨੀ ਰਕਮ ਹੈ, ਇਸ ਬਾਰੇ ਉਹ ਇਸ ਤਰ੍ਹਾਂ ਨਹੀਂ ਦੱਸ ਸਕਦੇ ਜਦੋਂਕਿ ਪੁਲਿਸ ਵਿਭਾਗ ਵਲੋਂ ਮੌਕੇ ‘ਤੇ ਫਿੰਗਰ ਪਿ੍ੰਟ ਐਕਸਪਰਟ ਅਤੇ ਡੌਗ ਸਕੁਐਡ ਟਰੈਕਰ ਨਵਾਬ ਦੀ ਮਦਦ ਨਾਲ ਗੁਰਵੇਲ ਸਿੰਘ ਵੀ ਮੌਕੇ ‘ਤੇ ਪੁੱਜੇ ਪਰ ਕਈ ਲੋਕਾਂ ਵਲੋਂ ਉੱਥੇ ਪਹਿਲਾਂ ਹੀ ਦਾਖ਼ਲ ਹੋ ਕੇ ਆਪਣੇ ਹੱਥਾਂ ਪੈਰਾਂ ਦੇ ਨਿਸ਼ਾਨ ਛੱਡ ਦਿੱਤੇ | ਜਿਸ ਨਾਲ ਉਨ੍ਹਾਂ ਨੂੰ ਕਾਰਵਾਈ ਕਰਨ ‘ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂਕਿ ਥਾਣਾ ਮੁਖੀ ਦੀਪਕ ਕੁਮਾਰ ਅਨੁਸਾਰ ਜਿੱਥੇ ਬਲੈਕ ਐਂਡ ਕੰਪਨੀ ਦੇ ਗਾਰਡ ਤੇ ਕਈ ਤਰ੍ਹਾਂ ਦੇ ਸ਼ੱਕ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਉੱਥੇ ਉਨ੍ਹਾਂ ਨੇ ਕਾਰਵਾਈ ਕਰਨ ਉਪਰੰਤ ਜਲਦੀ ਤੋਂ ਜਲਦੀ ਲੁਟੇਰੇ ਫੜਨ ਦਾ ਭਰੋਸਾ ਦਿੱਤਾ |
