RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਜਲਦ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ ਸੋਨੀਆ ਗਾਂਧੀ, ਸਟੇਜ ਤੋਂ ਕੀਤਾ ਐਲਾਨ

ਜਲਦ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ ਸੋਨੀਆ ਗਾਂਧੀ, ਸਟੇਜ ਤੋਂ ਕੀਤਾ ਐਲਾਨ

Jass Grewal by Jass Grewal
February 25, 2023
in ਦੇਸ਼, ਰਾਜਨੀਤੀ
Reading Time: 1 min read
0 0
0

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ।  ਇਸ ਦਾ ਸੰਕੇਤ ਕਿਸੇ ਹੋਰ ਨੇ ਨਹੀਂ, ਬਲਕਿ ਖੁਦ ਸੋਨੀਆ ਗਾਂਧੀ ਵਲੋਂ ਦਿੱਤਾ ਗਿਆ ਹੈ।  ਦਰਅਸਲ, ਛੱਤੀਸਗੜ੍ਹ ਦੇ ਰਾਏਪੁਰ ‘ਚ ਕਾਂਗਰਸ ਵਲੋਂ 85ਵੇਂ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਸੋਨੀਆ ਗਾਂਧੀ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਆਪਣੀ ਸਿਆਸੀ ਪਾਰੀ ਦੇ ਅੰਤ ਦਾ ਸੰਕੇਤ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਖਤਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਪਿਛਲੇ 25 ਸਾਲਾਂ ‘ਤੇ ਨਜ਼ਰ ਮਾਰੀਏ ਤਾਂ 2004 ਅਤੇ 2009 ਦੀਆਂ ਚੋਣਾਂ ਵਿਚ ਡਾ. ਮਨਮੋਹਨ ਸਿੰਘ ਜੀ ਦੀ ਯੋਗ ਅਗਵਾਈ ਨਾਲ ਸਾਡੀਆਂ ਜਿੱਤਾਂ ਨੇ ਮੈਨੂੰ ਨਿੱਜੀ ਤੌਰ ‘ਤੇ ਸੰਤੁਸ਼ਟੀ ਦਿੱਤੀ।

ਨਾਲ ਹੀ ਉਹਨਾਂ ਨੇ ਪ੍ਰਧਾਨ ਦੇ ਤੌਰ ‘ਤੇ ਆਪਣੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਸੀ ਕਿ ਮੈਂ ਸਾਲ 1998 ‘ਚ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਿਆ। 25 ਸਾਲਾਂ ਵਿਚ ਪਾਰਟੀ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਨਿਰਾਸ਼ਾ ਵੀ ਹੱਥ ਲੱਗੀ।  ਸੋਨੀਆ ਨੇ ਅੱਗੇ ਕਿਹਾ ਕਿ ਇਹ ਬਹੁਤ ਸੁਖ਼ਦ ਸਥਿਤੀ ਹੈ ਕਿ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਪੂਰੀ ਹੋਈ।

ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਰਕਾਰ ਨੇ ਸਾਰੀਆਂ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਨਫ਼ਰਤ ਦੀ ਅੱਗ ਭੜਕਾਈ ਜਾ ਰਹੀ ਹੈ। ਇਹ ਦੇਸ਼ ਲਈ ਖਾਸ ਤੌਰ ‘ਤੇ ਚੁਣੌਤੀਪੂਰਨ ਸਮਾਂ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਲਗਾਤਾਰ ਹਰ ਇਕ ਸੰਸਥਾ ‘ਤੇ ਕਬਜ਼ਾ ਕੀਤਾ ਹੈ। ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ, ਔਰਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਅਤੇ ਸਰਕਾਰ ਕੁਝ ਉਦਯੋਗਪਤੀਆਂ ਦਾ ਸਾਥ ਦੇ ਰਹੀ ਹੈ।

Tags: BJPCongress
Previous Post

ਗੁਰੂ ਸਾਹਿਬ ਨੂੰ ਢਾਲ ਬਣਾਉਣ ਵਾਲੇ ਪੰਜਾਬ ਦੇ “ਵਾਰਿਸ” ਨਹੀਂ, ਅਜਨਾਲਾ ਘਟਨਾਕ੍ਰਮ ‘ਤੇ ਬੋਲੇ CM ਮਾਨ

Next Post

ਕੋਟਕਪੂਰਾ ਗੋਲੀਕਾਂਡ ਮਾਮਲੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਬਾਦਲਾਂ ਨੂੰ ਲਿਆ ਆੜੇ ਹੱਥੀ

Next Post
ਗੁਰੂ ਸਾਹਿਬ ਨੂੰ ਢਾਲ ਬਣਾਉਣ ਵਾਲੇ ਪੰਜਾਬ ਦੇ “ਵਾਰਿਸ” ਨਹੀਂ, ਅਜਨਾਲਾ ਘਟਨਾਕ੍ਰਮ ‘ਤੇ ਬੋਲੇ CM ਮਾਨ

ਕੋਟਕਪੂਰਾ ਗੋਲੀਕਾਂਡ ਮਾਮਲੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਬਾਦਲਾਂ ਨੂੰ ਲਿਆ ਆੜੇ ਹੱਥੀ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers